Friday, March 29, 2024

ਕੈਬਨਿਟ ਮੰਤਰੀ ਸਿੰਗਲਾ ਵਲੋਂ 6 ਕਰੋੜ 95 ਲੱਖ ਦੀ ਲਾਗਤ ਨਾਲ ਬਣੀ ਸੜਕ ਦਾ ਉਦਘਾਟਨ

ਧੂਰੀ ਤੋਂ ਪੈਦਲ ਯਾਤਰਾ ਕਰਕੇ ਰਣੀਕੇ ਮੰਦਰ ਵਿਖੇ ਟੇਕਿਆ ਮੱਥਾ
ਧੂਰੀ, 28 ਫਰਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਲੋਕ ਨਿਰਮਾਣ ਅਤੇ ਸਿੱਖਿਆ ਵਿਭਾਗ ਦੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਧੂਰੀ ਤੋਂ ਮੂਲੋਵਾਲ PPNJ2802202004ਤੱਕ ਨਵੀਂ ਬਣੀ ਸੜਕ ਦਾ ਉਦਘਾਟਨ ਕੀਤਾ ਗਿਆ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ 6 ਕਰੋੜ 95 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਇਸ ਸੜਕ ਨੂੰ 18 ਫੁੱਟ ਤੋਂ ਵਧਾ ਕੇ 23 ਫੁੱਟ ਚੌੜਾ ਵੀ ਕੀਤਾ ਗਿਆ ਹੈ।ਜਿਸ ਨਾਲ ਇਤਿਹਾਸਕ ਧਾਰਮਿਕ ਸਥਾਨ ਸ਼੍ਰੀ ਰਣਕੇਸ਼ਵਰ ਸ਼ਿਵ ਮੰਦਰ ਰਣੀਕੇ ਅਤੇ ਗੁਰੂਦੁਆਰਾ ਮੰਜੀ ਸਾਹਿਬ ਮੂਲੋਵਾਲ ਵਿਖੇ ਜਾਣ ਵਾਲੇ ਸ਼ਰਧਾਲੂਆਂ ਨੂੰ ਹੋਰ ਅਸਾਨੀ ਹੋ ਸਕੇ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਲਕਾ ਧੂਰੀ ਅਧੀਨ ਪੈਂਦੀਆਂ ਲੱਡਾ ਤੋਂ ਬਾਲੀਆਂ, ਧੂਰੀ ਤੋਂ ਬਾਗੜੀਆਂ ਅਤੇ ਧੂਰੀ ਤੋਂ ਭਲਵਾਨ ਆਦਿ ਕਰੀਬ 41 ਕਿਲੋਮੀਟਰ ਸੜਕਾਂ ਨੂੰ ਵੀ ਜ਼ਲਦ ਹੀ 18 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ। ਜਿਸ ਨਾਲ ਇਲਾਕਾ ਨਿਵਾਸੀਆਂ ਨੂੰ ਹੋਰ ਫਾਇਆ ਮਿਲੇਗਾ।ਸੜਕ ਦਾ ਉਦਘਾਟਨ ਕਰਨ ਉਪਰੰਤ ਆਪਣੇ ਸਾਥੀਆਂ ਸਮੇਤ ਰਣਕੇਸ਼ਵਰ ਮੰਦਰ ਰਣੀਕੇ ਵਿਖੇ ਧੂਰੀ ਤੋਂ ਪੈਦਲ ਯਾਤਰਾ ਕਰਦੇ ਹੋਏ ਮੱਥਾ ਵੀ ਟੇਕਣ ਗਏ।
              ਇਸ ਮੌਕੇ ਹਲਕਾ ਵਿਧਾਇਕ ਦਲਵੀਰ ਗੋਲਡੀ, ਟ੍ਰਾਈਡੈਂਟ ਗਰੁੱਪ ਬਰਨਾਲਾ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਯੋਜਨਾ ਬੋਰਡ ਪੰਜਾਬ ਪਦਮ ਰਾਜਿੰਦਰ ਗੁਪਤਾ, ਰਾਈਸੀਲਾ ਹੈਲਥ ਫੂਡ ਲਿਮ: ਦੇ ਡਾਇਰੈਕਟਰ ਪ੍ਰਸ਼ੋਤਮ ਗਰਗ ਕਾਲਾ, ਕੈਂਬਰਿਜ ਸਕੂਲ ਧੂਰੀ ਦੇ ਚੇਅਰਮੈਨ ਮੱਖਣ ਲਾਲ ਗਰਗ, ਨਗਰ ਕੌਂਸਲ ਧੂਰੀ ਦੇ ਪ੍ਰਧਾਨ ਸੰਦੀਪ ਤਾਇਲ, ਕਾਂਗਰਸ ਦੇ ਬਲਾਕ ਪ੍ਰਧਾਨ ਕੁਨਾਲ ਗਰਗ, ਜਗਤਾਰ ਸਿੰਘ ਤਾਰੀ, ਗੁਰਪਿਆਰ ਸਿੰਘ ਧੂਰਾ ਸਰਪੰਚ, ਮਿੱਠੂ ਲੱਡਾ ਸਰਪੰਚ, ਜਗਤਾਰ ਸਿੰਘ ਤਾਰਾ ਬੇਨੜਾ, ਬੂਟਾ ਸਿੰਘ ਈਸੀ, ਚਮਕੌਰ ਸਿੰਘ ਕੁੰਭੜਵਾਲ, ਮੁਨੀਸ਼ ਗਰਗ, ਨਰੇਸ਼ ਕੁਮਾਰ ਮੰਗੀ ਅਤੇ ਰਵੀ ਕਹੇਰੂ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …