Thursday, March 28, 2024

ਗੁ: ਬੰਗਲਾ ਸਾਹਿਬ ਵਿਖੇ ‘ਸਿੱਖੀ ਵਿੱਚ ਅਰਦਾਸ ਦੀ ਇਤਿਹਾਸਕ ਮਹਤੱਤਾ’ ਬਾਰੇ ਕਥਾ 8 ਅਕਤੂਬਰ ਤੱਕ-ਰਾਣਾ

PPN05101403
ਨਵੀਂ ਦਿੱਲੀ, 5 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ (ਯ.ਕੇ) ਅੱਜਕਲ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਚਲ ਰਹੇ ਗੁਰ-ਸ਼ਬਦ ਦੇ ਕੱਥਾ ਪ੍ਰੋਗਰਾਮ ਅਧੀਨ ‘ਸਿੱਖੀ ਵਿੱਚ ਅਰਦਾਸ ਦੀ ਇਤਿਹਾਸਕ ਮਹਤੱਤਾ’ ਬਾਰੇ ਕੱਥਾ ਕਰ ਰਹੇ ਹਨ, ਜੋ 8 ਅਕਤੂਬਰ ਤਕ ਲਗਾਤਾਰ ਚਲੇਗੀ। ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ, ਚੇਅਰਮੈਨ, ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰ. ਕਮੇਟੀ) ਨੇ ਦਸਿਆ ਕਿ ਇਸਤੋਂ ਉਪਰੰਤ 9 ਅਕਤੂਬਰ ਤੋਂ 11 ਅਕਤੂਬਰ ਤਕ ਗਿਆਨੀ ਅਮਰੀਕ ਸਿੰਘ (ਚੰਡੀਗੜ੍ਹ), 12 ਅਕਤੂਬਰ ਗਿਆਨੀ ਹੇਮ ਸਿੰਘ ਹੈੱਡ ਪ੍ਰਚਾਰਕ, 13 ਅਕਤੂਬਰ ਗਿਆਨੀ ਸੰਤੋਖ ਸਿੰਘ ਹੈੱਡ ਪ੍ਰਚਾਰਕ, 14 ਅਕਤੂਬਰ ਤੋਂ 19 ਅਕਤੂਬਰ ਗਿਆਨੀ ਜਸਵੰਤ ਸਿੰਘ (ਮੰਜੀ ਸਾਹਿਬ), 20 ਅਕਤੂਬਰ ਗਿਆਨੀ ਰਜਿੰਦਰ ਸਿੰਘ ਹੈੱਡ ਗ੍ਰੰਥੀ, 21 ਅਕਤੂਬਰ ਤੋਂ 23 ਅਕਤੂਬਰ ਗਿਆਨੀ ਹਰਪਾਲ ਸਿੰਘ (ਫਤਹਗੜ੍ਹ ਸਾਹਿਬ), 24 ਅਕਤੂਬਰ ਭਾਈ ਅੰਗ੍ਰੇਜ਼ ਸਿੰਘ ਗ੍ਰੰਥੀ, 25 ਅਕਤੂਬਰ ਭਾਈ ਕਾਹਨ ਸਿੰਘ (ਗੁਨਿਆਣਾ ਮੰਡੀ), 26 ਅਕਤੂਬਰ ਭਾਈ ਯੋਗਿੰਦਰ ਸਿੰਘ ਪਾਰਸ, 27 ਅਕਤੂਬਰ ਗਿਆਨੀ ਸੁਰਜੀਤ ਸਿੰਘ ਜ਼ਖਮੀ, 28 ਅਕਤੂਬਰ ਭਾਈ ਸਤਨਾਮ ਸਿੰਘ, 29 ਅਕਤੂਬਰ ਗਿਆਨੀ ਹਰਨਾਮ ਸਿੰਘ, 30 ਅਕਤੂਬਰ ਗਿਆਨੀ ਰਣਜੀਤ ਸਿੰਘ ਅਤੇ 31 ਅਕਤੂਬਰ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਗੁਰ-ਸ਼ਬਦ ਦੀ ਕੱਥਾ ਰਾਹੀਂ ਸੰਗਤਾਂ ਨੂੰ ਗੁਰੂ-ਚਰਨਾਂ ਨਾਲ ਜੋੜਨਗੇ। ਰਾਣਾ ਪਰਮਜੀਤ ਸਿੰਘ ਨੇ ਹੋਰ ਦਸਿਆ ਕਿ ਗੁਰ-ਸ਼ਬਦ ਦੀ ਕਥਾ ਦੇ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਸਦਾ ਵਾਂਗ ਚੜ੍ਹਦੀਕਲਾ ਟਾਈਮ ਟੀਵੀ ਤੇ ਸਵੇਰੇ 7.30 ਤੋਂ 8.30 ਤਕ ਹੋਵੇਗਾ।

Check Also

ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਸਮਾਗਮ 23 ਤੋਂ 26 ਮਾਰਚ ਤੱਕ

ਅੰਮ੍ਰਿਤਸਰ/ਨਾਦੇੜ, 19 ਮਾਰਚ (ਸੁਖਬੀਰ ਸਿੰਘ) – ਤਖਤ ਸੱਚਖੰਡ ਅਬਿਚਲਨਗਰ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਜ ਪਿਆਰੇ …

Leave a Reply