Friday, April 19, 2024

151 ਪਰਿਵਾਰਾਂ ਨੂੰ ਵੰਡਿਆ ਮਾਸਿਕ ਰਾਸ਼ਨ

PPN05101406
ਫਾਜਿਲਕਾ, 5 ਅਕਤੂਬਰ (ਵਿਨੀਤ ਅਰੋੜਾ) – ਸਥਾਨਕ ਸ਼੍ਰੀ ਅਰੋੜਵੰਸ਼ ਭਵਨ ਗੀਤਾ ਭਵਨ ਮੰਦਿਰ  ਵਿੱਚ ਐਤਵਾਰ ਨੂੰ 151 ਗਰੀਬ ਪਰਿਵਾਰਾਂ  ਅਤੇ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ।ਮੰਦਿਰ  ਕਮੇਟੀ  ਦੇ ਜਨਰਲ ਸਕੱਤਰ ਦੇਸ ਰਾਜ ਧੂੜੀਆ ਨੇ ਦੱਸਿਆ ਕਿ ਇਸ ਸਮਾਰੋਹ ਦੇ ਮੁੱਖ ਮਹਿਮਾਨ ਉਦਯੋਗਪਤੀ ਖਰੈਤ ਲਾਲ ਬੱਬਰ ਅਤੇ ਉਨ੍ਹਾਂ  ਦੇ  ਸਪੁਤਰ ਅਨਮੋਲ ਬੱਬਰ ਨੇ ਆਪਣੇ ਹੱਥਾਂ ਨਾਲ 151 ਜਰੂਰਤਮੰਦ ਪਰਿਵਾਰਾਂ  ਨੂੰ ਮਾਸਿਕ ਰਾਸ਼ਨ ਵੰਡਿਆ।ਉਨ੍ਹਾਂ ਨੇ ਦੱਸਿਆ ਕਿ ਹਰ ਇੱਕ ਮਹੀਨੇ ਗਰੀਬ ਪਰਿਵਾਰਾਂ  ਨੂੰ ਘਰ ਚਲਾਉਣ ਲਈ ਰਾਸ਼ਨ ਵੰਡਿਆ ਜਾਂਦਾ ਹੈ ਜਿਸ ਵਿੱਚ 20 ਕਿੱਲੋ ਆਟਾ, ਦਾਲਾਂ, ਘਿਓ, ਚੀਨੀ, ਗੁੜ, ਮਸਾਲੇ, ਚਾਹਪਤੀ, ਚਾਵਲ, ਮਾਚਸ ਆਦਿ ਵੰਡਿਆ ਜਾਂਦਾ ਹੈ।ਇਸਤੋਂ ਇਲਾਵਾ ਜੇਬ ਖਰਚ ਲਈ ਨਗਦ ਰਾਸ਼ੀ ਵੀ ਵੰਡੀ ਜਾਂਦੀ ਹੈ।ਮੰਦਿਰ  ਵਿੱਚ ਇੱਕ ਕਲੀਨਿਕ ਵੀ ਖੋਲਿਆ ਗਿਆ ਹੈ ਜਿਸ ਵਿੱਚ ਲੈਬ  ਦੇ ਧਰਮਪਾਲ ਵਰਮਾ  ਦੁਆਰਾ ਗਰੀਬ ਲੋਕਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ।ਉਨ੍ਹਾਂ ਨੇ ਦੱਸਿਆ ਕਿ ਰਾਸ਼ਨ ਵੰਡਣ ਤੋਂ ਪਹਿਲਾਂ ਮੰਦਿਰ  ਵਿੱਚ ਆਰਤੀ ਅਤੇ ਕੀਰਤਨ ਕੀਤਾ ਗਿਆ।ਇਸ ਮੌਕੇ ਪ੍ਰਧਾਨ ਸੇਠ ਸੁਰਿੰਦਰ ਆਹੂਜਾ, ਖ਼ਜ਼ਾਨਚੀ ਦੇਸ ਰਾਜ ਧੂੜੀਆ, ਅਸ਼ੋਕ ਸੁਖੀਜਾ, ਪੁਰਸ਼ੋੱਤਮ ਸੇਠੀ, ਸਤੀਸ਼ ਸਚਦੇਵਾ, ਨਰਿੰਦਰ ਸਚਦੇਵਾ, ਅਸ਼ਵਿਨੀ ਗਰੋਵਰ, ਟੇਕ ਚੰਦ ਧੂਡਿਆ, ਹੰਸ ਰਾਜ ਧੂੜੀਆ, ਹਰੀਸ਼ ਮੁੰਜਾਲ, ਸੁਵਰਸ਼ਾ ਕਮਰਾ, ਕ੍ਰਿਸ਼ਣ ਲਾਲ ਗੁੰਬਰ, ਡਾ. ਆਸ਼ਾ ਗੁੰਬਰ ਆਦਿ ਮੌਜੂਦ ਸਨ ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply