Thursday, April 18, 2024

ਮਾਨਵੀ ਏਕਤਾ ਤੇ ਜੀਵਨ ਦੇ ਸੱਚ ਬਾਰੇ ਜਾਗਰੂਕਤਾ ਗੀਤ ‘ਅੱਜ-ਕੱਲ’ ਰਲੀਜ਼

ਪਟਿਆਲਾ, 11 ਮਾਰਚ (ਪੰਜਾਬ ਪੋਸਟ – ਡਾ. ਜਸਵੰਤ ਸਿੰਘ ਪੁਰੀ) – ਸਮਾਜ ਵਿੱਚ ਆਪਸੀ ਪਿਆਰ, ਭਾਈਚਾਰਕ ਸਾਂਝ ਅਤੇ ਜੀਵਨ ਦੇ ਸੱਚ ਬਾਰੇ ਜਾਗਰੂਕਤਾ PPNJ1103202003ਫੈਲਾਉਣ ਲਈ ਗੀਤ ‘ਅੱਜ-ਕੱਲ’ ਫਿਲਮੀ, ਟੀ.ਵੀ ਅਤੇ ਰੰਗਮੰਚ ਕਲਾਕਾਰ ਇਕਬਾਲ ਗੱਜਣ ਵਲੋਂ ਸ਼ਾਹੀ ਸ਼ਹਿਰ ਪਟਿਆਲਾ ਦੇ ਹੋਟਲ ਇਕਬਾਲ ਇਨ ਵਿੱਚ ਰਲੀਜ਼ ਕੀਤਾ ਗਿਆ । ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਡਾ. ਰਵਿੰਦਰ ਕੌਰ ਰਵੀ ਵਲੋਂ ਗਾਏ ਇਸ ਗੀਤ ਨੂੰ ਉੇਘੇ ਸਾਹਿਤਕਾਰ ਡਾ. ਜਗਮੇਲ ਭਾਠੂਆਂ ਨੇ ਕਲਮਬੱਧ ਕੀਤਾ ਹੈ।ਮਨੋਰੰਜ਼ਨ ਜਗਤ ਦੀ ਨਾਮਵਰ ਕੰਪਨੀ ਬੱਲੇ ਬੱਲੇ ਟਿਊਨ ਦੇ ਬੈਨਰ ਹੇਠ ਪ੍ਰੀਤ ਮੁਹਾਦੀਪੁਰੀਆ ਵਲੋਂ ਤਿਆਰ ਕਰਵਾਏ ਗਏ ਇਸ ਗੀਤ ‘ਅੱਜ-ਕੱਲ’ ਨੂੰ ਸੰਗੀਤਕਾਰ ਈਸ਼ਾਂਤ ਪੰਡਿਤ ਨੇ ਸੁਰਬੱਧ ਅਤੇ ਫਿਲਮਾਂਕਣ ਰਵਿੰਦਰ ਰਵੀ ਸਮਾਣਾ ਵਲੋਂ ਕੀਤਾ ਗਿਆ ਹੈ।ਪ੍ਰੋਗਰਾਮ ਦੇ ਮੁੱਖ ਮਹਿਮਾਨ ਫਿਲਮਕਾਰ ਇਕਬਾਲ ਗੱਜਣ ਨੇ ਇਸ ਸਮੇਂ ਕਿਹਾ ਕਿ ਆਪਸੀ ਪਿਆਰ ਤੇ ਭਾਈਚਾਰੇ ਲਈ ਅਜਿਹੇ ਮਾਨਵਵਾਦੀ ਸਾਰਥਿਕ ਸੰਦੇਸ਼ ਵਾਲੇ ਗੀਤਾਂ ਦੀ ਅੱਜ ਸਮਾਜ ਨੂੰ ਸਖਤ ਲੋੜ ਹੈ।
                ਇਸ ਮੌਕੇ ਹੋਰਨਾਂ ਤੋਂ ਇਲਾਵਾ ਰੰਗਮੰਚ ਦੀ ਸੀਨੀਅਰ ਕਲਾਕਾਰ ਰਮਾ ਕੋਮਲ, ਸ਼੍ਰੀਮਤੀ ਅੰਜੂ ਸੈਣੀ, ਫਿਲਮ ਐਕਟਰ ਹਰਵਿੰਦਰ ਸਿੰਘ ਬਾਲਾ, ਫਿਲਮ ਡਾਇਰੈਕਟਰ ਰਵਿੰਦਰ ਰਵੀ ਸਮਾਣਾ, ਗਾਇਕਾ ਰਵਿੰਦਰ ਕੌਰ ਰਵੀ, ਡਾ. ਜਗਮੇਲ ਭਾਠੂਆਂ ਸਮੇਤ ਬਹੁਤ ਸਾਰੇ ਫਿਲਮੀ ਅਤੇ ਰੰਗਮੰਚ ਕਲਾਕਾਰ ਹਾਜ਼ਰ ਸਨ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …