Friday, March 29, 2024

ਦੂਸਰਾ ਅੰਮ੍ਰਿਤਸਰ ਰੰਗਮੰਚ ਉਤਸਵ 2020 – ਪੰਜਾਬੀ ਨਾਟਕ ‘ਅਲੜ੍ਹ ਉਮਰਾਂ ਤਲਖ਼ ਸੁਨੇਹੇ’ ਦਾ ਸਫਲ ਮੰਚਣ

ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੂਸਰਾ PPNJ1203202014ਅੰਮ੍ਰਿਤਸਰ ਰੰਗਮੰਚ ਉਤਸਵ 2020 ਦਾ ਆਯੋਜਨ ਕੀਤਾ ਗਿਆ। ਇਹ ਫੈਸਟੀਵਲ ਵਿੱਛੜ ਚੁੱਕੇ ਕਲਾਕਾਰਾਂ ਸਵ. ਨਰਿੰਦਰ ਜੱਟੂ, ਲੋਕ ਗਾਇਕਾ ਲਾਚੀ ਬਾਵਾ ਅਤੇ ਰੰਗਕਰਮੀ ਗੁਰਕੀਰਤ ਸਿੰਘ ਸੰਧੂ ਨੂੰ ਸਮਰਪਿਤ ਕੀਤਾ ਗਿਆ।ਥਿਏਟਰ ਫੈਸਟੀਵਲ ਦੇ ਪੰਜਵੇਂ ਦਿਨ ਲੋਕ ਕਲਾ ਮੰਚ ਮਜੀਠਾ ਦੀ ਟੀਮ ਵਲੋਂ ਗੁਰਪ੍ਰੀਤ ਸਿੰਘ ਤੂਰ ਦਾ ਲਿਖਿਆ ਤੇ ਗੁਰਮੇਲ ਸ਼ਾਮਨਗਰ ਦਾ ਨਿਰਦੇਸ਼ਿਤ ਪੰਜਾਬੀ ਨਾਟਕ ‘ਅਲੜ੍ਹ ਉਮਰਾਂ ਤਲਖ਼ ਸੁਨੇਹੇ’ ਦਾ ਸਫਲ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ।
                 ਇਹ ਨਾਟਕ ਪੰਜਾਬੀ ਸਾਹਿਤ ਦੇ ਪ੍ਰਮੁੱਖ ਹਸਤਾਖ਼ਰ ਗੁਰਪ੍ਰੀਤ ਸਿੰਘ ਤੂਰ ਵਲੋਂ ਲਿਖੀ ਵਾਰਤਕ ‘ਤੇ ਅਧਾਰਿਤ ਹੈ।ਜਿਸ ਦਾ ਨਾਟਕੀ ਕਰਨ ਗੁਰਮੇਲ ਸ਼ਾਮ ਨਗਰ ਨੇ ਤਿਆਰ ਕੀਤਾ ਹੈ। ਇਸ ਅਤਿ ਸੰਵੇਦਨਸ਼ੀਲ ਅਤੇ ਭਾਵਪੂਰਤ ਨਾਟਕੀ ਪੇਸ਼ਕਾਰੀ ’ਚ ਸਮਾਜ ਵਿੱਚ ਨਸ਼ਿਆਂ ਨੂੰ ਪੈਦਾ ਕਰਨ ਵਾਲੇ ਤੱਥਾਂ ਉਪਰੋਂ ਪਰਦਾ ਚੁੱਕਦਿਆਂ ਹੋਇਆਂ ਬੇਰੁਜ਼ਗਾਰੀ, ਚੋਣਾਂ ਦੋਰਾਨ ਨਸ਼ਿਆਂ ਦੇ ਲਗਦੇ ਲੰਗਰ, ਅਸ਼ਲੀਲਤਾ, ਲੱਚਰ ਗਾਇਕੀ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੀ ਗਾਇਕੀ ਆਧੁਨਿਕਤਾ ਦੇ ਦੌਰ ਵਿੱਚ ਨੌਜਵਾਨਾਂ ’ਚ ਪੈਦਾ ਹੋਈ ਭਟਕਣ ਅਤੇ ਦਿਸ਼ਾਹੀਣਤਾ ਨੂੰ ਵੀ ਦਰਸਾਇਆ ਗਿਆ ਹੈ।ਇਸੇ ਤਰ੍ਹਾਂ ਨੌਜਵਾਨਾਂ ਦੀ ਤ੍ਰਾਸਦੀ ’ਚੋਂ ਪੈਦਾ ਹੁੰਦੇ ਹਿਰਦੇ ਵੇਖ ਕੇ ਨਤੀਜੇ ਅਤੇ ਇਸ ਸਾਰੇ ਕੁੱਝ ਵਿਚੋਂ ਦੁੱਖ ਭੋਗਦਿਆਂ ਔਰਤਾਂ ਦੀ ਕਹਾਣੀ ਵੀ ਬੜੇ ਮਾਰਮਿਕ ਅੰਦਾਜ਼ ਵਿਚੋਂ ਪੇਸ਼ ਹੋਈ। ਜਸ ਨੇ ਹਾਜ਼ਰ ਦਰਸ਼ਕਾਂ ਨੂੰ ਗੰਭੀਰ ਅਹਿਸਾਸ ’ਚ ਲੈ ਜਾਂਦੇ ਹੋਏ ਸੋਚਣ ਲਈ ਮਜ਼ਬੂਰ ਕਰ ਦਿੱਤਾ।ਨਾਟਕ ਦੇ ਇਕ ਹੋਰ ਪਹਿਲੂ ਅਨੁਸਾਰ ਨਸ਼ਿਆਂ ਦੇ ਦੁਖਾਂਤ ਦਾ ਇਕ ਹੋਰ ਕਾਰਨ ਆਪਣੇ ਅਮੀਰ ਵਿਰਸੇ ਅਤੇ ਸਭਿਆਚਾਰ ਨਾਲੋਂ ਟੁੱਟਣਾ ਵੀ ਮੰਨਿਆ ਗਿਆ ਅਤੇ ਕਿਰਤ ਕਰਨ ਦਾ ਸੁਨੇਹਾ ਵੀ ਪੇਸ਼ ਕੀਤਾ ਗਿਆ।ਇਸ ਨਾਟਕ ’ਚ ਪਿਠਵਰਤੀ ਭੂਮਿਕਾਵਾਂ ’ਚ ਬਲਜੀਤ ਬੱਲੀ ਅਤੇ ਧਿਆਨ ਚੰਦ ਤੋਂ ਇਲਾਵਾ ਸਾਜਨ ਸਿੰਘ, ਹਰਪ੍ਰੀਤ ਸਿੰਘ, ਗੁਰਦਿਤਪਾਲ, ਜੋਹਨਪਾਲ ਸਹੋਤਾ, ਡਿੰਪਲ, ਲਵ, ਸੁਮਿਤ, ਦਾਮਿਨੀ, ਗੁਰਪ੍ਰੀਤ ਕੌਰ, ਲਕਸ਼, ਕਰਨ, ਸੰਤੋਖ ਆਦਿ ਨੇ ਆਪਣੀ ਦਮਦਾਰ ਅਦਾਕਾਰੀ ਪੇਸ਼ ਕੀਤੀ।
               ਇਸ ਨਾਟਕ ਨੂੰ ਵੇਖਣ ਲਈ ਵਿਸ਼ੇਸ਼ ਤੌਰ ਤੇ ਐਸ.ਪੀ ਹੈਡ ਕੁਆਰਟਰ ਮੈਡਮ ਅਮਨਦੀਪ ਕੌਰ, ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਕਰਨਲ ਗੁਰਵਿੰਦਰ ਸਿੰਘ, ਪ੍ਰਿੰਸੀਪਲ ਮੋਨਾ ਕੌਰ, ਦਲਜੀਤ ਸਿੰਘ ਕੋਹਲੀ, ਮਨਜੀਤ ਸਿੰਘ ਭੋਮਾ ਪ੍ਰਧਾਨ, ਲੋਕ ਕਲਾ ਮੰਚ ਮਜੀਠਾ, ਗੁਰਤੇਜ ਮਾਨ, ਪਵੇਲ ਸੰਧੂ ਆਦਿ ਸਮੇਤ ਨਾਟ ਪ੍ਰੇਮੀ ਅਤੇ ਦਰਸ਼ਕ ਹਾਜਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …