Thursday, March 28, 2024

ਕਰੋਨਾ ਦਾ ਖੌਫ (ਮਿੰਨੀ ਕਹਾਣੀ)

       ਕਲਰਕ ਆਪਣੀ ਛੁੱਟੀ ਮਨਜ਼ੂਰ ਕਰਵਾਉਣ ਲਈ ਪ੍ਰਿੰਸੀਪਲ ਸਾਹਿਬ ਅੱਗੇ ਲੇਲ੍ਹੜੀਆਂ ਕੱਢ ਰਹੀ ਸੀ।ਪਰ ਪ੍ਰਿੰਸੀਪਲ ਟਸ ਤੋਂ ਮਸ ਨਹੀਂ ਹੋ ਰਿਹਾ ਸੀ।ਉਹ ਬਾਜ਼ਿਦ ਸੀ ਪ੍ਰੀਖਿਆ ਦੇ ਦਿਨਾਂ ਦੌਰਾਨ ਕਿਸੇ ਦੀ ਵੀ ਛੁੱਟੀ ਮਨਜ਼ੂਰ ਨਹੀਂ ਕੀਤੀ ਜਾਵੇਗੀ।ਇਸੇ ਦੌਰਾਨ ਪ੍ਰਿੰਸੀਪਲ ਦੀ ਕੁਰਸੀ ਦੇ ਨਜ਼ਦੀਕ ਖੜੀ ਕਲਰਕ ਨੂੰ ਲਗਾਤਾਰ ਦੋ ਤਿੰਨ ਨਿੱਛਾਂ ਆ ਗਈਆਂ ਤਾਂ ਪ੍ਰਿੰਸੀਪਲ ਥੋੜਾ ਪ੍ਰੇਸ਼ਾਨ ਜਿਹਾ ਹੋ ਗਿਆ ਅਤੇ ਉਸ ਨੇ ਕਲਰਕ ਨੂੰ ਕਿਹਾ ਮੈਡਮ ਤੁਸੀਂ ਘਰ ਜਾ ਕੇ ਆਰਾਮ ਕਰੋ।ਤੁਹਾਡੀ ਤਬੀਅਤ ਕੁੱਝ ਖਰਾਬ ਹੁੰਦੀ ਲੱਗਦੀ ਹੈ।

Gurmeet S-Bhoma Btl

 

 

 

ਗੁਰਮੀਤ ਸਿੰਘ ਭੋਮਾ (ਸਟੇਟ ਐਵਾਰਡੀ)
ਮੋ – 97815 35440

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …