Thursday, March 28, 2024

ਘਾਟੇ ਦਾ ਸੌਦਾ (ਮਿੰਨੀ ਕਹਾਣੀ)

ਪਾਲੇ ਕਾ ਮਘਰ ਹਰ ਰਾਜਨੀਤਿਕ ਪਾਰਟੀ ਦੀ ਰੈਲੀ ਤੇ ਸਭ ਤੋਂ ਪਹਿਲਾਂ ਤਿਆਰ ਹੁੰਦਾ ਤੇ ਕਿਸਾਨ ਯੂਨੀਅਨ ਦੇ ਧਰਨੇ ਵਾਲੇ ਦਿਨ ਮੱਘਰ ਨੂੰ ਘਰ ਕੰਮ ਪੱਕਾ ਹੁੰਦਾ।
ਪਿੱਛੇ ਜੇ ਇਕ ਸਿਆਸੀ ਰੈਲੀ ‘ਚ ਮੈਂ ਵੀ ਮੱਘਰ ਨੂੰ ਕਿਹਾ ਮਖਿਆਂ ਬਾਈ ਸਵੇਰੇ ਰੈਲੀ ‘ਤੇ ਜਾਣਾ ਆਪਾਂ, ਤਿਆਰ ਰਹੀ।
           ਮੱਘਰ ਕਹਿੰਦਾ ਮੈਂਬਰਾਂ ਆਪਾਂ ਨਹੀ ਹੁਣ ਬਾਈ ਰੈਲੀ ਤੇ ਜਾਂਦੇ, ਆਪਾਂ ਹੁਣ ਕਿਸੇ ਨਾਲ ਵੀ ਨਹੀਂ ਜਾਂਦੇ, ਇਹ ਤਾਂ ਘਾਟੇ ਦਾ ਸੌਦਾ।
            ਮੈਂ ਹੈਰਾਨ ਵੀ ਰੈਲੀ ‘ਤੇ ਜਾਣਾ, ਸੌਦਾ ਵਾਲੀ ਤਾਂ ਕੋਈ ਗੱਲ ਨਹੀਂ।
             ਮੱਘਰ ਕਹਿੰਦਾ ਭਾਈ ਰੈਲੀਆਂ ‘ਤੇ ਬਟੂਏ ਬਹੁਤ ਚੋਰੀ ਹੁੰਦੇ ਆ।ਇਕ ਰੈਲੀ ‘ਤੇ ਮੇਰਾ ਬਟੂਆ ਚੋਰੀ ਹੋ ਗਿਆ।1200 ਸੋ ਕੱਢ ਕੇ ਚੋਰ ਮੇਰਾ ਬਟੂਆ ਸਟੇਜ਼ ‘ਤੇ ਫੜਾ ਗਿਆ।ਭਲਾਂ ਮੈਂਬਰਾ ਤੁੰ ਦੱਸ ਹਰਿਆਣੇ ਆਲੀ 120 ਦੀ ਬੋਤਲ ਪਿੱਛੇ ਨਾਲੇ ਤਾਂ ਬੰਦਾ ਆਪਣਾ ਕੰਮ ਛੱਡੇ, ਨਾਲੇ ਬਟੂਏ ਚੋਰੀ ਕਰਾਏ।
            ਫਿਰ ਇਹ ਸੌਦਾ ਘਾਟੇ ਦਾ ਤਾਂ ਹੈ ਹੀ ਨਾ।

Makhan S Shahpur

 

 

 

ਮੱਖਣ ਸਿੰਘ ਸ਼ਾਹਪੁਰ
ਸੰਗਰੂਰ।
ਮੋ – 99156 38411

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …