Thursday, March 28, 2024

 ਆਲ ਇੰਡੀਆ ਸਟੇਟ ਗੌਰਮੈਂਟ ਇੰਪਲਾਈਜ਼ ਫੈਡਰੇਸ਼ਨ ਦਾ 4 ਦਿਨਾ ੧੫ਵਾਂ ਡੈਲੀਗੇਟ ਅਜਲਾਸ 20 ਦਸੰਬਰ ਤੋਂ

PPN06101401
ਬਟਾਲਾ, 6 ਅਕਤੂਬਰ (ਨਰਿੰਦਰ ਬਰਨਾਲ) ਆਲਇੰਡੀਆ ਸਟੇਟ ਗੌਰਮੈਂਟ ਇੰਪਲਾਈ ਫੈਡਰੇਸ਼ਨ ਦਾ ੧੫ਵਾਂ ਡੈਲੀਗੇਟ ਅਜਲਾਸ ਪੰਜਾਬ ‘ਚ ਪਹਿਲੀ ਵਾਰ ੨੦ ਤੋਂ ੨੩ ਦਸੰਬਰ ਤੱਕ ਜੀਰਕਪੁਰ ਚੰਡੀਗੜ ਵਿਖੇ ਸੋਹੀ ਬੈਂਕੁਅਟ ਹਾਲ ਵਿਖੇ ਹੋਵਗਾ। ਇਹ ਅਜਲਾਸ ਪੰਜਾਬ ਦੀਆਂ ਦੋ ਵੱਡੀਆਂ ਫੈਡਰੇਸ਼ਨ ਪ. ਸ. ਸ. ਫ. (ਐਫੀਲੀਏਟਡ) ਅਤੇ ਪ. ਸ. ਸ. ਫ. (ਇਨਵਾਈਟੀ) ਵੱਲੋਂ ਸਾਂਝੇ ਤੌਰ ‘ਤੇ ਕੀਤਾ ਜਾ ਰਿਹਾ ਹੈ।ਇਸ ਅਜਲਾਸ ਦੀ ਤਿਆਰੀ ਲਈ ਅੱਜ ਪ. ਸ. ਸ. ਫ. (ਇਨਵਾਈਟੀ) ਵੱਲੋਂ ਗੁਰੁ ਨਾਨਕ ਪਾਰਕ ਗੁਰਦਾਸਪੁਰ ਵਿਖੇ ਸ਼੍ਰੀ ਗੁਰਦਿਆਲ ਸਿੰਘ ਸੋਹਲ ਜਿਲਾ ਪ੍ਰਧਾਨ ਜੀ ਦੀ ਪ੍ਰਧਾਨਗੀ ਅਤੇ ਪੰਜਾਬ ਪ੍ਰਧਾਨ ਸ਼੍ਰੀ ਠਾਕੁਰ ਧਿਆਨ ਜੀ ਦੀ ਅਗਵਾਈ ‘ਚ ਹੋਈ। ਉਹਨਾਂ ਪਤੱਰਕਾਰਾਂ ਨੂੰ ਦਸਿਆ ਕਿ ਇਸ ਅਜਲਾਸ ਵਿਚ ਦੇਸ਼ ਭਰ ‘ਚ ਲਗਭਗ ੧੫੦੦ ਡੈਲੀਗੇਟ ਅਤੇ ੭ ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਿਲ ਹੋ ਰਹੇ ਹਨ। ਅਜਲਾਸ ‘ਚ ਕੇਂਦਰ ਸਰਕਾਰ ਦੀਆਂ ਆਰਥਿਕ ਅਤੇ ਸਨਅਤ ਨੀਤੀਆਂ, ਸਰਮਾਏਦਾਰੀ ਦੇ ਹੱਕ ‘ਚ ਕਿਰਤ ਕਨੂੰਨਾ ‘ਚ ਕੀਤੀਆਂ ਸ਼ੋਧਾਂ, ਮੁਲਾਜ਼ਮ ਮਸਲੇ ਅਤੇ ਮੰਗਾ ਨੂੰ ਦਰਪੇਸ਼ ਸਮਸਿਆਵਾਂ, ੨੦੦੪ ਤੋਂ ਬਾਅਦ ਭਰਤੀ ਮੁਲਾਜ਼ਮਾ ਦੀ ਪੁਰਾਨੀ ਪੈਨਸ਼ਨ ਬੰਦ, ਠੇਕੇਦਾਰੀ, ਆਉਟ ਸੋਰਸਿੰਗ, ਨਿੱਜੀਕਰਨ ਅਤੇ ਕਾਲੇ ਕਾਨੂੰਨਾ ਵਿਰੁੱਧ ਜਾਗਰੁਕਤਾ ਮੁਹਿੰਮ ਚਲਾਈ ਜਾਵੇਗੀ।ਆਉਣ ਵਾਲੇ ਸਮੇ ‘ਚ ਅਜਲਾਸ ‘ਚ ਡੈਲੀਗੇਟਾਂ ਦੀ ਰਾਏ ਨਾਲ ਸੰਘਰਸ਼ ਦੀ ਹੋਰ ਰੂਪਰੇਖਾ ਤਿਆਰ ਕੀਤੀ ਜਾਵੇਗੀ।ਇਸ ਮੌਕੇ ਮੀਟਿੰਗ ‘ਚ ਰੂਪ ਸਿੰਘ ਪੱਡਾ, ਸੁਰਿੰਦਰ ਸਿੰਘ, ਹਰਜਿੰਦਰ ਸਿੰਘ, ਵਰਗਿਸ ਸਲਾਮਤ, ਸੋਮ ਸਿੰਘ, ਮੁਰਾਰੀ ਲਾਲ, ਅਮਰਜੀਤ, ਪ੍ਰੇਮ ਸਿੰਘ ਅਤੇ ਪਰਸ਼ੋਤਮ ਕੁਮਾਰ ਆਦਿ ਹਾਜ਼ਿਰ ਹੋਏ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply