Friday, March 29, 2024

ਫਾਜਿਲਕਾ, ਮੁਕਤਸਰ, ਮਲੋਟ, ਜਲਾਲਾਬਾਦ, ਅਬੋਹਰ, ਕੋਟਕਪੂਰਾ ਤੇ ਬਠਿੰਡਾ ਵਿੱਚ ਬਿਲਕੁੱਲ ਗ੍ਰਹਿਣ ਨਹੀਂ ਲੱਗੇਗਾ ਦਾ ਸੂਤਕ-ਪੰਡਤ ਰਾਜਾ ਰਾਮ ਸ਼ਰਮਾ

PPN06101407
ਫਾਜਿਲਕਾ, 6 ਅਕਤੂਬਰ (ਵਿਨੀਤ ਅਰੋੜਾ) – ਲਕਸ਼ਮੀ ਨਰਾਇਣ ਮੰਦਿਰ ਦੇ ਮੁੱਖ ਪੁਜਾਰੀ ਪੰਡਤ ਰਾਜਾ ਰਾਮ ਸ਼ਰਮਾ ਨੇ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ 8 ਅਕਤੂਬਰ ਨੂੰ ਲੱਗਣ ਵਾਲੇ ਚੰਦਰ ਗ੍ਰਹਿਣ ਜੋ ਕਿ ਦੁਪਹਿਰ 2 ਵਜ ਕੇ 44 ਮਿੰਟ 6 ਵਜ ਕੇ ਚਾਰ ਮਿੰਟ ਉੱਤੇ ਭਾਰਤ ਦੇ ਕਈ ਸ਼ਹਿਰਾਂ ਵਿੱਚ ਵਿਖਾਈ ਦੇਵੇਗਾ।ਜਿਨ੍ਹਾਂ ਸ਼ਹਿਰਾਂ ਵਿੱਚ ਚੰਦਰਮਾ 6 ਵਜ ਕੇ 4 ਮਿੰਟ ਤੋਂ ਪਹਿਲਾਂ ਉਦੇ ਹੋਵੇਗਾ ਉੱਥੇ ਕੁੱਝ ਮਿੰਟਾਂ ਲਈ ਗ੍ਰਹਿਣ ਵਿਖਾਈ ਦੇਵੇਗਾ।ਪਰ ਫਾਜਿਲਕਾ ਵਿੱਚ ਚੰਦਰਮਾ 6 ਵਜ ਕੇ 9 ਮਿੰਟ, ਅਬੋਹਰ ਵਿੱਚ 6 ਵਜ ਕੇ 8 ਮਿੰਟ, ਕੋਟਕਪੂਰਾ ਵਿੱਚ 6 ਵਜ ਕੇ 6 ਮਿੰਟ, ਜਲਾਲਾਬਾਦ, ਫਿਰੋਜਪੁਰ ਅਤੇ ਮੁਕਤਸਰ ਵਿੱਚ 6 ਵਜ ਕੇ 7 ਮਿੰਟ, ਬਠਿੰਡਾ ਵਿੱਚ 6 ਵਜ ਕੇ 5 ਮਿੰਟ ‘ਤੇ ਚੰਦਰਮਾ ਉਦੈ ਹੋਵੇਗਾ।ਇਸ ਲਈ ਇਨਾਂ ਸ਼ਹਿਰਾਂ ਵਿੱਚ ਚੰਦਰਮਾ ਉਦੈ ਹੋਣ ਵਲੋਂ ਪਹਿਲਾਂ ਹੀ ਚੰਦਰ ਗ੍ਰਹਿਣ ਖ਼ਤਮ ਹੋ ਜਾਵੇਗਾ।ਇਸ ਲਈ ਇਨਾਂ ਸ਼ਹਿਰਾਂ ਵਿੱਚ ਨਾ ਹੀ ਗ੍ਰਹਿਣ ਦਾ ਸੂਤਕ ਲੱਗੇਗਾ ਅਤੇ ਨਾ ਹੀ ਗ੍ਰਹਿਣ ਦਾ ਪ੍ਰਭਾਵ ਹੋਵੇਗਾ ।ਸ਼੍ਰੀ ਸ਼ਰਮਾ ਨੇ ਦੱਸਿਆ ਕਿ ਅਪ੍ਰੈਲ 2015 ਤੱਕ ਕੋਈ ਵੀ ਸੂਰਜ ਜਾਂ ਚੰਦਰਮਾ ਗ੍ਰਹਿਣ ਨਹੀਂ ਲੱਗੇਗਾ ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply