Friday, April 19, 2024

ਬਿੱਟੂ ਚੱਕ ਮੁਕੰਦ ਅਤੇ ਤਸਵੀਰ ਲਹੌਰੀਆ ਦਾ ਸਨਮਾਨ

‘ਗੁ: ਸ੍ਰੀ ਛੇਹਰਟਾ ਸਾਹਿਬ ਤੇ ਪੰਚਾਂ-ਸਰਪੰਚਾਂ ਨੇ ਕੀਤਾ ਸਨਮਾਨਿਤ’

PPN100312
ਅੰਮ੍ਰਿਤਸਰ, 10 ਮਾਰਚ ( ਸੁਖਬੀਰ ਸਿੰਘ)-ਅਜੋਕੇ ਸਮੇਂ ਵਿੱਚ ਜੇਕਰ ਕੋਈ ਨੋਜਵਾਨ ਸਮਾਜ ਵਿੱਚ ਫੈਲੀਆਂ ਭੈੜੀਆਂ ਅਲਾਮਤਾਂ ਨੂੰ ਖਤਮ ਕਰਨ ਅਤੇ ਉਹਨਾਂ ਦੇ ਖਿਲਾਫ ਅਵਾਜ ਬੁਲੰਦ ਕਰਨ ਦਾ ਬੀੜਾ ਚੁੱਕਦਾ ਹੈ ਤਾਂ ਅਜਿਹੇ ਨੋਜਵਾਨਾਂ ਦਾ ਮਨੋਬਲ ਡੇਗਣ ਅਤੇ ਲੱਤਾਂ ਖਿੱਚਣ ਦੀ ਬਜਾਏ ਉਹਨਾ ਦਾ ਮਾਨ-ਸਨਮਾਨ ਅਤੇ ਬਿਖੜੇ ਪੈਂਡੇ ਉਪਰ ਚੱਲਣ ਲਈ ਥਾਪੜਾ ਦੇਣਾ ਚਾਹੀਦਾ ਹੈ।ਇਹ ਸ਼ਬਦ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਦੇ ਕਥਾਵਾਚਕ ਹੈਡ ਗ੍ਰੰਥੀ ਗਿਆਨੀ ਹਰਦੀਪ ਸਿੰਘ ਅਤੇ ਅਕਾਲ ਪੁਰਖ ਕੀ ਫੌਜ ਦੇ ਕੌਮੀ ਐਗਜੈਕਟਿਵ ਮੈਂਬਰ ਪ੍ਰੋ: ਭੁਪਿੰਦਰ ਸਿੰਘ ਨੇ ਅੰਮ੍ਰਿਤਸਰ ਕੌਸਲ ਦੇ ਕਨਵੀਨਰ ਤੇ ਮੈਂਬਰ ਜਿਲਾ ਸਹਿਕਾਰਤਾ ਵਿਭਾਗ ਗੁਰਜੀਤ ਸਿੰਘ ਬਿੱਟੂ ਚੱਕ ਮੁਕੰਦ ਅਤੇ ਉਘੇ ਸਮਾਜ ਸੇਵਕ ਤਸਵੀਰ ਸਿੰਘ ਲਹੌਰੀਆ ਨੂੰ ਇਲਾਕੇ ਦੇ ਪੰਚਾਂ ਸਰਪੰਚਾਂ ਵੱਲੋਂ ਸਨਮਾਨਿਤ ਕਰਨ ਮੌਕੇ ਕਹੇ। ਇਸ ਮੌਕੇ ਸਾਰਿਆਂ ਦਾ ਧੰਨਵਾਦ ਕਰਦਿਆਂ ਬਿੱਟੂ ਚੱਕ ਮੁਕੰਦ ਨੇ ਕਿਹਾ ਕਿ ਅਸੀ ਸਮਾਜ ਵਿੱਚ ਕਰ ਰਹੇ ਧਾਰਮਿਕ ਤੇ ਸਮਾਜ ਸੇਵਾ ਦੇ ਕਾਰਜ ਉਸ ਮਨਸਾ ਨਾਲ ਕਰਦੇ ਹਾਂ ਜਿਸ ਤਰ੍ਹਾ ਸੰਗਤਾਂ ਗੁਰੂ ਘਰ ਵਿੱਚ ਜਾ ਕੇ ਜੋੜਿਆ ਦੀ ਸੇਵਾ, ਝਾੜੂ ਦੀ ਸੇਵਾ, ਧਵਾਈ ਦੀ ਸੇਵਾ, ਲੰਗਰ ਦੀ ਸੇਵਾ ਆਦਿ ਸੇਵਾਵਾਂ ਕਰਦੀਆਂ ਹਨ ਉਸ ਤਰ੍ਹਾ ਹੀ ਅਸੀ ਇਹ ਕੌਮੀ ਕਾਰਜ ਉਹਨਾ ਸੇਵਾਵਾਂ ਦਾ ਇਕ ਹਿੱਸਾ ਮੰਨ ਕੇ ਕਰ ਰਹੇ ਹਾਂ, ਇਸ ਲਈ ਸੰਗਤਾਂ ਇਹਨਾਂ ਕਾਰਜਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨ ਤਾਂ ਜੋ ਅਸੀ ਇਹਨਾਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਕੇ ਇਕ ਨਰੋਏ ਸੱਚੇ-ਸੁੱਚੇ ਸਮਾਜ ਦੀ ਸਿਰਜਣਾ ਕਰ ਸਕੀਏ। ਇਸ ਮੌਕੇ ਸਰਪੰਚ ਝਿਰਮਲ ਸਿੰਘ ਚੱਕ ਮੁਕੰਦ, ਸਰਪੰਚ ਦਲਬੀਰ ਸਿੰਘ, ਸਰਕਲ ਪ੍ਰਧਾਨ ਲਖਵਿੰਦਰ ਸਿੰਘ, ਸਲਾਹਕਾਰ ਮੰਗਲ ਸਿੰਘ, ਦਲੇਰ ਸਿੰਘ ਚੱਕ ਮੁਕੰਦ, ਸੁਰਿੰਦਰ ਸਿੰਘ ਖਾਸਾ, ਗੁਰਨਾਮ ਸਿੰਘ ਖੁਰਮਣੀਆਂ (ਸਾਰੇ ਸਾਬਕਾ ਸਰਪੰਚ) ਮਨਮੋਹਨ ਸਿੰਘ ਖਾਸਾ, ਝਿਲਮਲ ਸਿੰਘ, ਪ੍ਰਗਟ ਸਿੰਘ, ਗੁਰਨਾਮ ਸਿੰਘ, ਸਕੂਜਾ ਸਿੰਘ, ਸਤਨਾਮ ਸਿੰਘ, ਹਰਜੀਤ ਸਿੰਘ (ਸਾਰੇ ਪੰਚ) ਸਰਕਲ ਪ੍ਰਧਾਨ ਜਸਬੀਰ ਸਿੰਘ ਰਤਨ, ਜਸਬੀਰ ਭੋਲਾ, ਪ੍ਰਧਾਨ ਸਤਨਾਮ ਸਿੰਘ ਫੋਜੀ, ਬਲਜਿੰਦਰ ਸਿੰਘ ਖਾਸਾ,ਅਵਤਾਰ ਸਿੰਘ ਖਾਲਸਾ, ਬਾਬਾ ਸੋਹਨ ਸਿੰਘ ਆਰਗੇਨਾਈਜੇਸ਼ਨ ਦੇ ਸਰਪ੍ਰਸਤ ਚੰਦਾ ਭਕਨਾ, ਚੇਅਰਮੈਨ ਮਹਿਤਾਬ ਸਿੰਘ ਚੇਅਰਮੈਨ ਬਲਬੀਰ ਸਿੰਘ ਬੋਪਾਰਾਏ, ਬਖਸ਼ੀਸ਼ ਸਿੰਘ ਬੋਪਾਰਾਏ, ਬਾਬਾ ਗੁਰਪਾਲ ਸਿੰਘ, ਪ੍ਰਧਾਨ ਦਰਸ਼ਨ ਸਿੰਘ, ਪ੍ਰਤਾਪ ਸਿੰਘ ਦੋਧੀ ਖਾਸਾ ਆਦਿ ਹਾਜਰ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply