Friday, April 19, 2024

ਮੱਤਭੇਦ ਭੁਲਾਕੇ ਪਾਰਟੀ ਉਮੀਦਵਾਰ ਨੂੰ ਜਿਤਾਵਾਂਗੇ – ਅਤੁੱਲ ਨਾਗਪਾਲ

PPN120306
ਫਾਜਿਲਕਾ, 12 ਮਾਰਚ (ਵਿਨੀਤ ਅਰੋੜਾ)-  ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਜਵਾਇੰਟ ਸੈਕਟਰੀ ਅਤੁਲ ਨਾਗਪਾਲ ਦੀ ਪ੍ਰਧਾਨਗੀ ਵਿੱਚ  ਉਨਾਂ ਦੇ  ਨਿਵਾਸ ਸਥਾਨ ਰਾਜ ਮਹਿਲ ਵਿੱਖੇ ਕਾਂਗਰਸ ਵਰਕਰਾਂ ਦੀ ਬੈਠਕ ਸੰਪੰਨ ਹੋਈ ਜਿਸ ਵਿੱਚ ਆਉਣ ਵਾਲੀਆਂ ਲੋਕਸਭਾ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਬੈਠਕ ਨੂੰ ਸੰਬੋਧਨ ਕਰਦੇ ਅਤੁਲ ਨਾਗਪਾਲ,  ਪ੍ਰਦੇਸ਼ ਡਾਕਟਰ ਸੈਲ  ਦੇ ਵਾਇਸ ਚੇਅਰਮੈਨ ਡਾ.  ਯਸ਼ਪਾਲ ਜੱਸੀ,  ਸਾਬਕਾ ਨਗਰ ਪਰਿਸ਼ਦ ਪ੍ਰਧਾਨ ਕੇਵਲ ਕ੍ਰਿਸ਼ਨ ਕਮਰਾ,  ਸੀਨੀਅਰ ਕਾਂਗਰਸ ਨੇਤਾ ਜੈਪਾਲ ਸਿੰਘ  ਸੰਧੂ,  ਐਡਵੋਕੇਟ ਰਿਤੇਸ਼ ਗਗਨੇਜਾ,  ਐਡਵੋਕੇਟ ਸ਼ਿਵਰਾਜ ਅੰਗੀ,  ਸੈਕਟਰੀ ਕਰਨੈਲ ਸਿੰਘ ਸਮੇਤ ਕਈ ਨੇਤਾਵਾਂ ਨੇ ਕਿਹਾ ਕਿ ਫਾਜਿਲਕਾ ਖੇਤਰ ਹਮੇਸ਼ਾ ਕਾਂਗਰਸ ਪ੍ਰਭਾਵ ਵਾਲਾ ਖੇਤਰ ਰਿਹਾ ਹੈ । ਫਿਰੋਜਪੁਰ ਲੋਕਸਭਾ ਖੇਤਰ ਤੋਂ ਪਿਛਲੀਆਂ ਪੰਜ ਚੋਣਾਂ ਵਿੱਚ ਹਾਰ ਦਾ ਕਾਰਨ ਪਾਰਟੀ ਦੀ ਆਪਸੀ ਗੁਟਬਾਜੀ ਹੈ। ਉਨਾਂ ਕਰਮਚਾਰੀਆਂ ਨੂੰ ਐਲਾਨ ਕੀਤਾ ਕਿ ਇਸ ਲੋਕਸਭਾ ਚੋਣਾਂ ਵਿੱਚ ਕਾਂਗਰਸ ਦੀ ਕੇਂਦਰੀ ਕਮੇਟੀ ਜਿਸ ਵੀ ਉਮੀਦਵਾਰ ਨੂੰ ਫਿਰੋਜਪੁਰ ਖੇਤਰ ਤੋਂ ਪਾਰਟੀ ਉਮੀਦਵਾਰ ਬਣਾਕੇ ਭੇਜੇਗੀ । ਅਸੀ ਸਾਰੇ ਕਰਮਚਾਰੀ ਉਸਨੂੰ ਆਪਸੀ ਮੱਤਭੇਦ ਭੁਲਾ ਕੇ ਅਤੇ ਜਿਤਾ ਕੇ ਪਿਛਲੇ ੩੦ ਸਾਲਾਂ ਤੋਂ ਲਗਾ ਹੋਇਆ ਦਾਗ ਇਸ ਵਾਰ ਧੋ ਦਿਆਂਗੇ ।ਉਨਾਂ ਪਾਰਟੀ ਹਾਈਕਮਾਨ ਤੋਂ ਮੰਗ ਕੀਤੀ ਕਿ ਕਿਸੇ ਮਜਬੂਤ ਵਰਕਰ ਨੂੰ ਜੋ ਪਾਰਟੀ ਵਰਕਰਾਂ ਦੇ ਵਿੱਚ ਰਹਿੰਦਾ ਹੋਵੇ,  ਨੂੰ ਟਿਕਟ ਦਿੱਤੀ ਜਾਵੇ ਨਾ ਕਿ ਪਿੱਛਲੀ ਵਾਰ ਦੀ ਤਰਾਂ ਪੈਰਾਸ਼ੂਟ ਉਮੀਦਵਾਰ ਉਤਾਰੇ ਜਾਣ ।ਜਿਸ ਤਰਾਂ ਪਾਰਟੀ ਹਾਈਕਮਾਨ ਨੇ ਬਿਨਾਂ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤੇ ਇੱਕ ਅੰਜਾਨ ਵਿਅਕਤੀ ਕੌਸ਼ਲ  ਕੁਮਾਰ ਨੂੰ ਜਿਲਾ ਪ੍ਰਧਾਨ ਬਣਾ ਦਿੱਤਾ ਜਿਸਨੂੰ ਕੋਈ ਵੀ ਨਹੀਂ ਜਾਣਦਾ ।ਇਸ ਮੌਕੇ ਮੌਜੂਦ ਕਰਮਚਾਰੀਆਂ ਵਿੱਚ ਸਤੀਸ਼ ਧੀਂਗੜਾ,  ਸੋਨੂ ਪਰੂਥੀ,  ਅਜੈ ਨਾਗਪਾਲ,  ਦਰਸ਼ਨ ਕਾਮਰਾ,  ਭੀਮ ਰਾਵ,  ਝੰਡਾ ਰਾਮ,  ਡਾ.  ਕ੍ਰਿਸ਼ਣ ਲਾਲ,  ਡਾ.  ਅਜੈ ਗਰੋਵਰ,  ਰਵੀ ਸ਼ਰਮਾ,  ਆਸ਼ੂ,  ਅਜੈ,  ਸਤੀਸ਼ ਕੰਬੋਜ,  ਬੱਗਾ ਸਿੰਘ  ਸਰਪੰਚ,  ਸੰਦੀਪ ਕਮਰਾ,  ਲਕਸ਼ਮਣ ਸਿੰਘ,  ਵਿਨੋਦ ਕੁਮਾਰ,  ਅਸ਼ੋਕ ਸਿੰਘ,  ਜਸਵੰਤ ਸਿੰਘ,  ਇੰਦਰਪਾਲ,  ਸੰਦੀਪ ਸਿੰਘ,  ਸੁਖਦੇਵ ਸਿੰਘ,  ਸ਼ਾਮ ਸਿੰਘ,  ਜੁਗਿੰਦਰ ਸਿੰਘ,  ਸੁਰਿੰਦਰ ਕੁਮਾਰ,  ਸੁਨੀਲ ਬਾਬੂ,  ਮੰਗਾ ਸਿੰਘ,  ਮਹਿੰਦਰ ਸਿੰਘ,  ਸੁਖਵੰਤ ਬਰਾੜ ਤੋਂ ਇਲਾਵਾ ਵੱਖ ਵੱਖ ਪਿੰਡਾਂ  ਦੇ ਪੰਚ-ਸਰਪੰਚ ਮੌਜੂਦ ਸਨ ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply