Thursday, March 28, 2024

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੀਤ ਗਾਇਨ ਮੁਕਾਬਲੇ ਦੇ ਬਲਾਕ ਪੱਧਰੀ ਨਤੀਜੇ ਐਲਾਨੇ

ਪਠਾਨਕੋਟ, 6 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਤੇ ਸਕੱਤਰ ਸਕੂਲ ਸਿੱਖਿਆ ਕਿ੍ਰਸ਼ਨ ਕੁਮਾਰ ਦੀ ਦੇਖ-ਰੇਖ ‘ਚ ਚੱਲ ਰਹੇ ਵਿੱਦਿਅਕ ਮੁਕਾਬਲਿਆਂ ਦੇ ਸੰਚਾਲਨ ‘ਚ ਸਕੂਲ ਮੁਖੀਆਂ, ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਦਾ ਵਡਮੁੱਲਾ ਸਹਿਯੋਗ ਰਿਹਾ ਹੈ।ਇਨ੍ਹਾਂ ਮੁਕਾਬਲਿਆਂ ਵਿੱਚੋਂ ਬਲਾਕ ਪੱਧਰ ਦੇ ਗੀਤ ਗਾਇਨ ਮੁਕਾਬਲਿਆਂ ਦਾ ਨਤੀਜਾ ਐਲਾਨਿਆ ਗਿਆ ਹੈ।
                 ਪ੍ਰਾਇਮਰੀ ਵਰਗ ਦੇ ਗੀਤ ਗਾਇਨ ਮੁਕਾਬਲਿਆਂ ਵਿੱਚ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਮੱਖਣਪੁਰ ਦੀ ਵਿਦਿਆਰਥਣ ਵੰਸਿਕਾ ਨੇ ਬਲਾਕ ਬਮਿਆਲ ਵਿਚੋਂ ਪਹਿਲਾਂ ਸਥਾਨ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਬਰਾਂਚ ਮੱਟੀ ਦੀ ਵਿਦਿਆਰਥਣ ਮਨਾਲੀ ਨੇ ਬਲਾਕ ਧਾਰ-1 ਵਿਚੋਂ ਪਹਿਲਾਂ ਸਥਾਨ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਕਾਹਨਪੁਰ ਦੀ ਵਿਦਿਆਰਥਣ ਮਨੀਸਾ ਨੇ ਬਲਾਕ ਧਾਰ-2 ਵਿਚੋਂ ਪਹਿਲਾ ਸਥਾਨ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਕਟਾਰੂਚੱਕ ਦੀ ਵਿਦਿਆਰਥਣ ਨੀਕਿਤਾ ਨੇ ਬਲਾਕ ਪਠਾਨਕੋਟ-1 ਵਿੱਚੋਂ ਪਹਿਲਾਂ ਸਥਾਨ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਐਮਾਂ ਮੁਗਲਾਂ ਦੀ ਹਿਮਾਨੀ ਨੇ ਬਲਾਕ ਪਠਾਨਕੋਟ-2 ਵਿੱਚੋਂ ਪਹਿਲਾਂ ਸਥਾਨ ਅਤੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਹਰਿਆਲ ਦੀ ਕਿ੍ਰਤਿਕਾ ਨੇ ਬਲਾਕ ਪਠਾਨਕੋਟ-3 ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ।
               ਜਦਕਿ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਘੋਹ ਦੇ ਵਿਦਿਆਰਥੀ ਰਾਘਵ ਸਰਮਾ ਨੇ ਬਲਾਕ ਧਾਰ-2 ਵਿੱਚੋਂ ਦੂਜਾ ਸਥਾਨ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਪੰਜੁਪੁਰ ਦੇ ਵਿਦਿਆਰਥੀ ਪਿ੍ਰੰਸ ਨੇ ਬਲਾਕ ਪਠਾਨਕੋਟ-1 ਵਿੱਚੋਂ ਦੂਜਾ ਸਥਾਨ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਮਲਕਪੁਰ ਦੀ ਭਾਗੇਸਵਰੀ ਨੇ ਬਲਾਕ ਪਠਾਨਕੋਟ-2 ਵਿੱਚੋਂ ਦੂਜਾ ਸਥਾਨ ਅਤੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਖਾਨਪੁਰ ਦੀ ਵਿਦਿਆਰਥਣ ਨਵਯਾ ਨੇ ਬਲਾਕ ਪਠਾਨਕੋਟ-3 ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ।
              ਇਸੇ ਤਰ੍ਹਾਂ ਮਿਡਲ ਵਰਗ ਦੇ ਗੀਤ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗੂੜੀ ਦੀ ਵਿਦਿਆਰਥਣ ਪ੍ਰਿਅੰਕਾ ਦੇਵੀ ਨੇ ਬਲਾਕ ਧਾਰ-1 ਵਿੱਚੋਂ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਧੋਪੁਰ ਕੈਂਟ ਦੀ ਵਿਦਿਆਰਥਣ ਜਾਨਵੀ ਦੇਵੀ ਨੇ ਬਲਾਕ ਧਾਰ-2 ਵਿੱਚੋਂ ਪਹਿਲਾਂ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰੀਦਾਨਗਰ ਦੀ ਵਿਦਿਆਰਥਣ ਮਾਨਸੀ ਨੇ ਬਲਾਕ ਪਠਾਨਕੋਟ-1 ਵਿੱਚੋਂ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਆ ਦੀ ਵਿਦਿਆਰਥਣ ਦੀਆ ਨੇ ਬਲਾਕ ਪਠਾਨਕੋਟ-2 ਵਿੱਚੋਂ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਿਆਲਾ ਦੇ ਵਿਦਿਆਰਥੀ ਪਰਮਿੰਦਰ ਸਿੰਘ ਨੇ ਬਲਾਕ ਪਠਾਨਕੋਟ-3 ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਜਦਕਿ ਸਰਕਾਰੀ ਹਾਈ ਸਕੂਲ ਲਹਿਰੂਨ ਦੇ ਵਿਦਿਆਰਥੀ ਤਾਹਿਰ ਖਾਨ ਨੇ ਬਲਾਕ ਧਾਰ-1 ਵਿਚੋਂ ਦੂਜਾ ਸਥਾਨ, ਸਰਕਾਰੀ ਮਿਡਲ ਸਕੂਲ ਮਿਰਜਾਪੁਰ ਦੀ ਵਿਦਿਆਰਥਣ ਚਾਹਤ ਕੁਮਾਰੀ ਨੇ ਬਲਾਕ ਧਾਰ-2 ਵਿਚੋਂ ਦੂਜਾ ਸਥਾਨ, ਸਰਕਾਰੀ ਹਾਈ ਸਕੂਲ ਸਿਹੋੜਾ ਕਲਾਂ ਦੀ ਵਿਦਿਆਰਥਣ ਰਿਧਿਮਾ ਨੇ ਬਲਾਕ ਪਠਾਨਕੋਟ-2 ਵਿਚੋਂ ਦੂਜਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਮੂਨ ਦੇ ਵਿਦਿਆਰਥੀ ਕਰਨ ਨੇ ਬਲਾਕ ਪਠਾਨਕੋਟ-3 ਵਿੱਚੋਂ ਦੂਜਾ ਸਥਾਨ ਪ੍ਰਾਪਤ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
                 ਇਸੇ ਤਰ੍ਹਾਂ ਸੈਕੰਡਰੀ ਵਰਗ ਦੇ ਗੀਤ ਮੁਕਾਬਲਿਆਂ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਰਕਲਾਂ ਦੀ ਵਿਦਿਆਰਥਣ ਅਲੀਸਾ ਨੇ ਬਲਾਕ ਧਾਰ-1 ਵਿਚੋਂ ਪਹਿਲਾਂ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੋਹ ਦੇ ਵਿਦਿਆਰਥੀ ਚਿਰਾਗ ਨੇ ਬਲਾਕ ਧਾਰ-2 ਵਿਚੋਂ ਪਹਿਲਾਂ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਦੇ ਵਿਦਿਆਰਥੀ ਅਮਿਤ ਕੁਮਾਰ ਨੇ ਬਲਾਕ ਪਠਾਨਕੋਟ-1 ਵਿਚੋਂ ਪਹਿਲਾਂ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੋਟ ਮਹਿਰਾ ਦੇ ਵਿਦਿਆਰਥੀ ਅਰਪਣ ਕਲੋਤਰਾ ਨੇ ਬਲਾਕ ਪਠਾਨਕੋਟ-2 ਵਿਚੋਂ ਪਹਿਲਾਂ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਵਾਲ ਦੀ ਵਿਦਿਆਰਥਣ ਦੀਕਸਾ ਨੇ ਬਲਾਕ ਪਠਾਨਕੋਟ-3 ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ।ਜਦਕਿ ਸਰਕਾਰੀ ਹਾਈ ਸਕੂਲ ਲਹਿਰੂਨ ਦੀ ਵਿਦਿਆਰਥਣ ਅਨੀਸਾ ਦੇਵੀ ਨੇ ਬਲਾਕ ਧਾਰ-1 ਵਿਚੋਂ ਦੂਜਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਜਾਨਪੁਰ ਦੀ ਵਿਦਿਆਰਥਣ ਦੀਕਸ਼ਾ ਦੇਵੀ ਨੇ ਬਲਾਕ ਧਾਰ-2 ਵਿਚੋਂ ਦੂਜਾ ਸਥਾਨ, ਸਰਕਾਰੀ ਹਾਈ ਸਕੂਲ ਨੋਮਲਾ ਦੀ ਵਿਦਿਆਰਥਣ ਦੀਪੀਕਾ ਨੇ ਬਲਾਕ ਪਠਾਨਕੋਟ-1 ਵਿਚੋਂ ਦੂਜਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਆ ਦੀ ਵਿਦਿਆਰਥਣ ਸੋਫੀਆ ਨੇ ਬਲਾਕ ਪਠਾਨਕੋਟ-2 ਵਿਚੋਂ ਦੂਜਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਿਆਲਾ ਦੀ ਵਿਦਿਆਰਥਣ ਕੰਚਨ ਨੇ ਬਲਾਕ ਪਠਾਨਕੋਟ-3 ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ।ਜਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਗਾਇਨ ਕਰਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ।ਜਿਹਨਾਂ ਵਿੱਚੋਂ ਸਰਕਾਰੀ ਮਿਡਲ ਸਕੂਲ ਸਲੋਵਾਲ ਦੀ ਵਿਦਿਆਰਥਣ ਹਰਮਨ ਨੇ ਬਲਾਕ ਨਰੋਟ ਜੈਮਲ ਸਿੰਘ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।
              ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਜਗਜੀਤ ਸਿੰਘ ਅਤੇ ਜਿਲ੍ਹਾ ਸਿੱਖਿਆ ਅਫਸਰ (ਐ.ਸਿ) ਇੰਜੀ. ਸੰਜੀਵ ਗੌਤਮ ਨੇ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵਲੋਂ ਕਰਵਾਏ ਗਏ ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਤੇ ਉਨ੍ਹਾਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਬਲਾਕ ਪੱਧਰ ਦੇ ਜੇਤੂਆਂ ‘ਚੋਂ ਸਿਖਰਲੇ ਦੋ-ਦੋ ਪ੍ਰਤੀਯੋਗੀ ਜਿਲ੍ਹਾ ਪੱਧਰੀ ਗੀਤ ਗਾਇਨ ਮੁਕਾਬਲੇ ‘ਚ ਹਿੱਸਾ ਲੈਣਗੇ ਅਤੇ ਇੰਨ੍ਹਾਂ ਮੁਕਾਬਲਿਆਂ ਦੇ ਸੰਚਾਲਨ ‘ਚ ਸਕੂਲ ਮੁਖੀਆਂ, ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਦਾ ਵਡਮੁੱਲਾ ਸਹਿਯੋਗ ਰਿਹਾ ਹੈ।
               ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰਾਜੇਸਵਰ ਸਲਾਰੀਆ, ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਰਮੇਸ ਲਾਲ ਠਾਕੁਰ, ਵਿੱਦਿਅਕ ਮੁਕਾਬਲੇ ਨੋਡਲ ਅਫਸਰ (ਐਲੀ.) ਕੁਲਦੀਪ ਸਿੰਘ ਅਤੇ ਨੋਡਲ ਅਫਸਰ (ਸੈ.) ਡਾ. ਪਵਨ ਸੈਹਰਿਆ, ਜਿਲ੍ਹਾ ਕੋਆਰਡੀਨੇਟਰ ਪੜ੍ਹੋਂ ਪੰਜਾਬ ਪੜ੍ਹਾਓ ਪੰਜਾਬ ਵਨੀਤ ਮਹਾਜਨ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜ਼ਰ ਸਨ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …