Thursday, March 28, 2024

ਪੰਜਾਬ ਸਟੇਟ ਮਾਸਟਰਜ਼ ਵੈਟਰਨ ਪਲੇਅਰ ਟੀਮ ਦੀ ਪਲੇਠੀ ਮੀਟਿੰਗ ਹੋਈ

ਅੰਮ੍ਰਿਤਸਰ, 27 ਸਤੰਬਰ (ਸੰਧੂ) – ਪੰਜਾਬ ਸਟੇਟ ਮਾਸਟਰਜ ਵੈਟਰਨ ਪਲੇਅਰ ਟੀਮ ਦੀ ਪਲੇਠੀ ਮੀਟਿੰਗ ਵਿਕਾਸ ਕਲੋਨੀ ਸਾਹਮਣੇ ਖਾਲਸਾ ਕਾਲਜ ਵਿਖੇ ਪ੍ਰਧਾਨ ਤੇ ਕੌਮੀ ਹਾਕੀ ਖਿਡਾਰਨ ਸੰਦੀਪ ਕੌਰ ਵਿੱਕੀ ਅਤੇ ਸੈਕਟਰੀ ਅਵਤਾਰ ਸਿੰਘ ਪੀ.ਪੀ ਦੀ ਨਿਗਰਾਨੀ ਹੇਠ ਸੰਪਨ ਹੋਈ।ਜਿਸ ਦੋਰਾਨ ਚੀਫ ਪੈਟਰਨ ਪ੍ਰੋਫੈਸਰ ਡਾਕਟਰ ਪ੍ਰਤਮਹਿੰਦਰ ਸਿੰਘ ਬੇਦੀ ਨੇ ਮੁੱਖ ਮਹਿਮਾਨ ਵਜੋਂ ਜਦਕਿ ਚੀਫ ਪੈਟਰਨ ਮੈਡਮ ਹਰਜਿੰਦਰਪਾਲ ਕੌਰ ਕੰਗ, ਕਨਵੀਨਰ ਸੁਖਚੈਨ ਸਿੰਘ ਅਤੇ ਮੁੱਖ ਸਲਾਹਕਾਰ ਕੌਮੀ ਪਹਿਲਵਾਨ ਤੇ ਰੈਸਲਰ ਕਮਲ ਕਿਸ਼ੋਰ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ।ਪ੍ਰਧਾਨ ਸੰਦੀਪ ਕੌਰ ਵਿੱਕੀ ਸੰਧੂ ਨੇ ਟੀਮ ਦੇ ਅਹੁਦੇਦਾਰਾਂ, ਮੈਂਬਰਾਂ ਤੇ ਵੈਟਰਨ ਖਿਡਾਰੀਆਂ ਨੂੰ ‘ਜੀ ਆਇਆਂ’ ਆਖਦਿਆਂ ਧੰਨਵਾਦ ਕੀਤਾ।
                      ਮੁੱਖ ਮਹਿਮਾਨ ਪ੍ਰੌਫੈਸਰ ਡਾਕਟਰ ਪ੍ਰੀਤਮਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਇਸ ਸੰਸਥਾ ਦਾ ਗਠਨ ਮਾਸਟਰਜ ਤੇ ਵੈਟਰਨ ਖਿਡਾਰੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕੱਢਣ ਅਤੇ ਉਨ੍ਹਾਂ ਦੇ ਹੱਕਾਂ ਅਧਿਕਾਰਾਂ ਦੀ ਖਾਤਿਰ ਹਾਅ ਦਾ ਨਾਅਰਾ ਮਾਰਨ ਲਈ ਕੀਤਾ ਗਿਆ।ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸੰਸਥਾ ਜਿਥੇ ਸਰਕਾਰੀ ਤੇ ਗੈਰ ਸਰਕਾਰੀ ਸਨਮਾਨਾਂ ਤੋਂ ਅਣਗੋਲੇ ਮਾਸਟਰਜ਼ ਤੇ ਵੈਟਰਨ ਖਿਡਾਰੀਆਂ ਦੇ ਮਾਨ ਸਨਮਾਨ ਲਈ ਉਪਰਾਲੇ ਕਰੇਗੀ, ਉਥੇ ਪੰਜਾਬ ਦੀ ਨੋਜਵਾਨੀ ਨੂੰ ਸੇਧ ਦੇਣ ਲਈ ਖੇਡ ਪ੍ਰਤੀਯੋਗਤਾਵਾਂ ਦਾ ਆਯੋਜਨ ਵੀ ਕਰੇਗੀ।ਪੈਟਰਨ ਮੈਡਮ ਹਰਜਿੰਦਰਪਾਲ ਕੌਰ ਨੇ ਕਿਹਾ ਕਿ ਖੇਡ ਖੇਤਰ ਨੂੰ ਪ੍ਰਫੂਲਿਤ ਕਰਨ ਦੇ ਨਾਲ-ਨਾਲ ਇਸ ਦੇ ਪ੍ਰਚਾਰ ਤੇ ਪਸਾਰ ‘ਚ ਕੋਈ ਕਸਰ ਨਹੀ ਛੱਡੀ ਜਾਵੇਗੀ।ਨਵਨਿਯੁੱਕਤ ਅਹੁਦੇਦਾਰਾਂ ਤੇ ਮੈਂਬਰਾਂ ਦਾ ਵਿਸ਼ੇਸ਼ ਤੋਰ ‘ਤੇ ਸਨਮਾਨ ਵੀ ਕੀਤਾ ਗਿਆ।
ਇਸ ਮੋਕੇ ਸੈਕਟਰੀ ਅਵਤਾਰ ਸਿੰਘ ਪੀ.ਪੀ, ਕਾਨੂੰਨੀ ਸਲਾਹਕਾਰ ਐਡਵੋਕੇਟ ਨਿਰਮਲ ਸਿੰਘ ਔਲਖ, ਜਾਇੰਟ ਸੈਕਟਰੀ ਮੈਡਮ ਮਾਨਸੀ ਖੰਨਾ, ਪ੍ਰੌਪੇਗੰਡਾ ਸੈਕਟਰੀ ਅਵਤਾਰ ਸਿੰਘ, ਪੀ.ਆਰ.ਓ ਜੀ.ਐਸ ਸੰਧੂ, ਮੈਡਮ ਬਿਊਟੀ ਸਿੰਘ, ਪ੍ਰਤੀਕਸ਼ਾਂ ਸ਼ਰਮਾ, ਮੀਨੂੰ ਸ਼ਰਮਾ, ਅਰਮਿੰਦਰ ਕੌਰ ਆਦਿ ਹਾਜਰ ਸਨ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …