Friday, March 29, 2024

ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ 26 ਵਿਦਿਆਰਥੀ ਨੌਕਰੀ ਲਈ ਚੁਣੇ ਗਏ

   PPN28101410
ਬਠਿੰਡਾ, 28 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਕਾਰਪੋਰੇਟ ਘਰਾਣਿਆਂ ਲਈ ਲਗਾਤਾਰ ਖਿੱਚ ਦਾ ਕੇਂਦਰ ਬਣਦਾ ਜਾ ਰਿਹਾ ਹੈ, ਕਿਉਂਕਿ  ਕਾਰਪੋਰੇਟ ਜਗਤ ਨੂੰ ਹਮੇਸ਼ਾ ਯੋਗ ਅਤੇ ਕੁਸ਼ਲ ਕਾਮਿਆਂ ਦੀ ਭਾਲ ਰਹਿੰਦੀ ਹੈ ਅਤੇ ਉਨ੍ਹਾਂ ਦੀ ਇਸ ਭਾਲ ਦੀ ਪੂਰਤੀ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਆ ਕੇ ਸੰਭਵ ਹੋ ਰਹੀ ਹੈ। ਇਸੇ ਲਈ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਵੱਲੋਂ ਸੰਸਥਾ ਵਿਖੇ ਪਹੁੰਚ ਕੇ ਵਿਦਿਆਰਥੀਆਂ ਨੂੰ ਨੌਕਰੀਆਂ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ।ਬੀਤੇ ਦਿਨੀ ਏਅਰ ਸਾਫ਼ਟ ਇਨਫੋਸਿਸ, ਟੈਕੀ ਟੈਕਨਾਲੋਜੀ, ਸੀ.ਕਿਊ.ਐਲ.ਸਿਸ ਟੈਕਨਾਲੋਜੀਜ਼, ਹਰਕਸ਼ ਟੈਕਨਾਲੋਜੀਜ਼, ਅਤੇ ਆਲਸਾਫ਼ਟ ਸਲੂਸ਼ਨਜ਼ ਵੱਲੋਂ ਬਾਬਾ ਫ਼ਰੀਦ ਕੈਂਪਸ ਵਿਖੇ ਪਹੁੰਚ ਕੇ ਪਲੇਸਮੇਂਟ ਡਰਾਈਵ ਕੀਤੀ ਗਈ ਅਤੇ ਬੀ.ਟੈਕ.(ਸੀ.ਐਸ.ਈ./ਆਈ.ਟੀ./ਈ.ਸੀ.ਈ.) ਸੱਤਵਾਂ ਸਮੈਸਟਰ ਦੇ 26 ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣਿਆ ਗਿਆ।ਦੱਸਣਯੋਗ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਟੈਕ ਨੇਤਰਾ, ਪੈਕਟ ਸਲੂਸ਼ਨਜ਼  ਅਤੇ ਹੋਰ ਵੀ ਬਹੁਤ ਸਾਰੀਆਂ ਪ੍ਰਸਿੱਧ ਕੰਪਨੀਆਂ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਵਿਦਿਆਰਥੀਆਂ ਨੂੰ ਨੌਕਰੀ ਲਈ ਚੁਨਣ ਆ ਰਹੀਆਂ ਹਨ।ਵੱਖ-ਵੱਖ ਦਿਨਾਂ ਦੌਰਾਨ ਹੋਈਆਂ ਪਲੇਸਮੇਂਟ ਡਰਾਈਵਾਂ ਵਿੱਚ ਚੋਣ ਪ੍ਰੀਕਿਰਿਆ ਦੌਰਾਨ ਕੰਪਨੀਆਂ ਦੇ ਅਧਿਕਾਰੀਆਂ ਵੱਲੋਂ ਬੀ.ਟੈਕ. ਦੇ ਵਿਦਿਆਰਥੀਆਂ ਦੀ ਗਰੁੱਪ ਡਿਸਕਸ਼ਨ ਕਰਵਾਈ ਗਈ ਅਤੇ ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਤਕਨੀਕੀ ਮੁਹਾਰਤ ਨੂੰ ਜਾਂਚਣ ਲਈ ਲਿਖਤੀ ਐਪਟੀਚਿਊਡ ਟੈਸਟ ਵੀ ਲਿਆ ਗਿਆ।ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਆਪਣੀ ਯੋਗਤਾ ਅਤੇ ਹੁਨਰ ਦਾ ਚੰਗਾ ਪ੍ਰਦਰਸ਼ਨ ਕੀਤਾ।
ਕੰਪਨੀਆਂ ਦੇ ਅਧਿਕਾਰੀ ਵਪਾਰ ਜਗਤ ਵਿੱਚ ਹੋ ਰਹੀਆਂ ਨਵੀਨ ਤਬਦੀਲੀਆਂ ਬਾਰੇ ਵਿਦਿਆਰਥੀਆਂ ਦੀ ਜਾਣਕਾਰੀ ਤੋਂ ਬਹੁਤ ਪ੍ਰਭਾਵਿਤ ਹੋਏ। ਜਿਸ ਦੇ ਸਿੱਟੇ ਵਜੋਂ ਇਨ੍ਹਾਂ ਪਲੇਸਮੇਂਟ ਡਰਾਈਵਾਂ ਦੌਰਾਨ ਏਅਰ ਸਾਫ਼ਟ ਇਨਫੋਸਿਸ ਵੱਲੋਂ 7, ਟੈਕੀ ਟੈਕਨਾਲੋਜੀ ਵੱਲੋਂ 8, ਸੀ.ਕਿਊ.ਐਲ.ਸਿਸ ਟੈਕਨਾਲੋਜੀਜ਼ ਵੱਲੋਂ 4, ਆਲਸਾਫ਼ਟ ਸਲੂਸ਼ਨਜ਼ ਵੱਲੋਂ 5 ਅਤੇ ਹਰਕਸ਼ ਟੈਕਨਾਲੋਜੀਜ਼ ਵੱਲੋਂ 2 ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣਿਆ ਗਿਆ।ਸੰਸਥਾ ਦੇ ਪਲੇਸਮੇਂਟ ਵਿਭਾਗ ਦੇ ਮੁੱਖੀ ਕਰਨਜੀਵ ਸਿੰਘ ਨੇ ਵਿਦਿਆਰਥੀ ਦੀ ਹੋ ਰਹੀ ਪਲੇਸਮੇਂਟ ‘ਤੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਚੁਣੇ ਗਏ ਵਿਦਿਆਰਥੀਆਂ ਨੂੰ ਇਹਨਾਂ ਕੰਪਨੀਆਂ ਵੱਲੋਂ 6 ਮਹੀਨੇ ਦੀ ਮੁਫ਼ਤ ਟਰੇਨਿੰਗ ਦਿੱਤੀ ਜਾਵੇਗੀ ਅਤੇ ਇਸ ਸਮੇਂ ਦੌਰਾਨ ਉਹਨਾਂ ਨੂੰ 7000 ਰੁਪਏ ਪ੍ਰਤੀ ਮਹੀਨਾ ਤੱਕ ਦਾ ਵਜੀਫ਼ਾ ਵੀ ਦਿੱਤਾ ਜਾਵੇਗਾ। ਉਨ੍ਹਾਂ ਨੇ ਅੱਗੇ ਦੱਸਿਆ ਕਿ ਸੰਸਥਾ ਵੱਲੋਂ ਅਪਣਾਈ ਗਈ ‘ਆਧੁਨਿਕ ਟੀਚਿੰਗ ਮੈਥਡੋਲੋਜੀ’ ਅਤੇ ‘ਇੰਪਲਾਈਬਿਲਟੀ ਸਕੋਰ ਕਾਰਡ’ ਸਦਕਾ ਵਿਦਿਆਰਥੀਆਂ ਦੀ ਸਮੁੱਚੀ ਸਖ਼ਸੀਅਤ ਉਸਾਰੀ ਹੋ ਰਹੀ ਹੈ। ਜਿਸ ਨਾਲ ਵਿਦਿਆਰਥੀਆਂ ਦੀ ਬੋਲਚਾਲ ਦੀ ਭਾਸ਼ਾ ਵੀ ਪ੍ਰਫੁੱਲਤ ਹੁੰਦੀ ਅਤੇ ਉਨ੍ਹਾਂ ਦਾ ਆਤਮ ਵਿਸ਼ਵਾਸ਼  ਵੀ ਵੱਧਦਾ ਹੈ। ਇਹਨਾਂ ਸਾਰੇ ਉਪਰਾਲਿਆਂ ਦੇ ਸਿੱਟੇ ਵਜੋਂ ਵਿਦਿਆਰਥੀ ਦੀ ਯਕੀਨੀ ਪਲੇਸਮੇਂਟ ਹੋ ਰਹੀ ਹੈ।ਸੰਸਥਾ ਦੇ ਚੇਅਰਮੈਨ  ਧਾਲੀਵਾਲ ਨੇ ਸੰਸਥਾ ਦੇ ਟ੍ਰੇਨਿੰਗ ਐਂਡ ਪਲੇਸਮੈਂਟ ਵਿਭਾਗ ਵੱਲੋਂ ਬੀ.ਟੈਕ. ਦੇ ਵਿਦਿਆਰਥੀਆਂ ਦੀ 100 ਪ੍ਰਤੀਸ਼ਤ ਪਲੇਸਮੈਂਟ ਲਈ ਕੀਤੇ ਜਾ ਰਹੇ ਲਗਾਤਾਰ ਸਾਰਥਿਕ ਯਤਨਾਂ ਦੀ ਸਲਾਘਾ ਕੀਤੀ।ਉਨ੍ਹਾਂ ਨੇ ਨੌਕਰੀ ਲਈ ਚੁਣੇ ਗਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸੰਸਥਾ ਕਾਰਪੋਰੇਟ ਜਗਤ ਦੀ ਲੋੜ ਅਨੁਸਾਰ ਵਿਦਿਆਰਥੀਆਂ ਨੂੰ ਸਮਰੱਥ ਬਣਾ ਰਹੀ ਹੈ, ਜਿਸ ਨਾਲ ਸੰਸਥਾ ਦੀ ਪਲੇਸਮੈਂਟ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ। ਉਹਨਾਂ ਨੇ ਕੰਪਨੀ ਅਧਿਕਾਰੀਆਂ ਦਾ ਸੰਸਥਾ ਦੇ ਵਿਦਿਆਰਥੀਆਂ ਨੂੰ ਨੌਕਰੀ ਦਾ ਮੌਕਾ ਪ੍ਰਦਾਨ ਕਰਨ ਲਈ ਧੰਨਵਾਦ ਵੀ ਕੀਤਾ ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply