Friday, April 19, 2024

ਸਵਰਨਕਾਰ ਸੋਸਾਇਟੀ ਅਤੇ ਸੰਘ ਨੇ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਮਨਾਇਆ

PPN28101412
ਬਠਿੰਡਾ, 28 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਭਾਰਤੀਆ ਸਵਰਨਾਕਰ ਸੇਵਾ ਸੁਸਾਇਟੀ  ਅਤੇ ਸਵਰਨਕਾਰ ਸੰਘ ਵਲੋਂ ਵਿਸ਼ਵਕਰਮਾ ਜੀ ਦਾ ਜਨਮ  ਦਿਹਾੜਾ ਗੁਰਦੁਆਰਾ ਮਾਡਲ ਟਾਉਨ ਨੰ: 1 ਬਠਿੰਡਾ ਵਿਖੇ ਆਖੰਡ  ਪਾਠ ਸਾਹਿਬ ਦੇ ਭੋਗ ਪਾ ਕੇ ਮਨਾਇਆ ਅਤੇ ਧਾਰਮਿਕ  ਸਮਾਗਮ ਕੀਤਾ ਗਿਆ।ਇਸ ਮੌਕੇ  ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ  ਤੋਂ ਸੁਸਾਇਟੀ  ਅਤੇ ਸੰਘ  ਦੇ ਪ੍ਰਮੁੱਖ  ਆਹੁੱਦੇਦਾਰ  ਐਗਜੈਕਟਿਵ, ਮੈਂਬਰ, ਸੋਨੀ  ਧਾਰਮਿਕ, ਸਮਾਜਿਕ ਅਤੇ ਸਿਆਸੀ ਪਾਰਟੀਆਂ  ਤੇ ਪਤਵੰਤੇ  ਪੁਲਿਸ ਅਤੇ ਪ੍ਰਸ਼ਾਸ਼ਨ ਅਧਿਕਾਰੀ  ਪਹੁੰਚੇ।ਅਮਰ ਸਿੰਘ ਚਹਿਲ ਡੀ.ਆਈ. ਜੀ. ਸਾਹਿਬ  ਬਠਿੰਡਾ ਰੇਂਜ ਵੀਂ ਵਿਸ਼ੇਸ਼  ਤੌਰ ਤੇ ਅਰਦਾਸ  ਵਿੱਚ ਸ਼ਾਮਲ  ਹੋਏ।ਭੋਗ ਤੋਂ ਬਾਅਦ  ਕੀਰਤਨ ਉਪਰੰਤ ਗੁਰੂ ਦਾ ਲੰਗਰ ਅਟੁੱਟ ਵਰਤਾਇਆ ਗਿਆ।ਸਟੇਜ ਦੀ ਸੇਵਾ ਕੁਲਦੀਪ ਸਿੰਘ ਢੱਲਾ ਜ਼ਿਲ੍ਹਾ ਮੀਤ  ਪ੍ਰਧਾਨ ਸਵਰਨਕਾਰ ਸੁਸਾਇਟੀ  ਅਤੇ  ਰਜਿੰਦਰ ਸਿੰਘ ਖੁਰਮੀ ਜ਼ਿਲ੍ਹਾ ਜਨਰਲ ਸੈਕਟਰੀ ਸਵਰਨਕਾਰ ਸੰਘ ਵਲੋਂ ਸੁਚੱਜੇ ਢੰਗ ਨਾਲ ਨਿਭਾਈ ਗਈ।ਬਾਬਾ ਵਿਸ਼ਵਕਰਮਾ ਦੇ ਜੀਵਨ ਤੇ ਸੰਖੇਪ ਰੋਸ਼ਨੀ ਪਾਈ, ਗੁਰਚਰਨ  ਸਿੰਘ ਸੇਕ ਲੁਧਿਆਣਾ ਨੇ ਬਾਬਾ ਵਿਸ਼ਵਕਰਮਾ ਜੀ ਦੇ 5 ਸਪੁੱਤਰਾਂ ਦੇ ਜੀਵਨ ਬਾਰੇ ਵੀਂ ਦੱਸਿਆ ਗਿਆ।
ਜ਼ਿਲ੍ਹਾ ਪ੍ਰਧਾਨ ਮਨਮੋਹਨ ਕੱਕੂ ਨੇ ਆਈਆਂ  ਹੋਈਆਂ  ਸੰਗਤਾਂ ਦਾ ਧੰਨਵਾਦ ਕੀਤਾ,  ਸਵਰਨਕਾਰ ਸੋਸਾਇਟੀ ਦੇ ਜ਼ਿਲ੍ਹਾ  ਪ੍ਰਧਾਨ ਹਰਪਾਲ ਸਿੰਘ ਖੁਰਮੀ ਅਤੇ ਸ਼ਹਿਰੀ  ਪ੍ਰਧਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਸੋਸਾਇਟੀ   ਵਲੋਂ ਪਿਛਲੇ  ਪੰਜ ਸਾਲ ਤੋਂ ਸਮੁੱਚੀ  ਬਰਾਦਰੀ ਦੀ ਭਲਾਈ  ਲਈ ਧਾਰਮਿਕ ਸਮਾਗਮ ਕਰਵਾ ਜਾ ਰਹੇ  ਹਨ। ਦਸਾਂ ਨੌਹਾਂ ਦੀ ਨੇਕ ਕਮਾਈ ਕਰਨ ਲਈ  ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ । ਕਰਤਾਰ ਸਿੰਘ ਜੌੜਾ ਪੰਜਾਬ ਪ੍ਰਧਾਨ  ਸਵਰਨਕਾਰ ਸੁਸਾਇਟੀ  ਅਤੇ ਪੰਜਾਬ ਵਾਈਸ ਪ੍ਰਧਾਨ ਸਵਰਨਕਾਰ ਸੰਘ ਨੇ ਦੱਸਿਆਂ ਕਿ ਇਹ ਸੰਸਥਾ 7 ਸਾਲ  ਤੋਂ ਸਵਰਨਕਾਰਾਂ ਦੇ ਭਲੇ  ਲਈ ਕਾਰਜ  ਕਰ ਰਹੀ ਹੈ। ਪਿਛਲੇ ਪੰਜ ਸਾਲਾਂ ਵਿੱਚ ਬਰਾਦਰੀ ਵਿੱਚ ਪਤੀ  ਪਤਨੀ ਦੇ ਆਪਸੀ ਝਗੜ੍ਹਿ੍ਰਆਂ ਦੇ ਕਰੀਬ 150 ਕੇਸ ਹੱਲ ਕੀਤੇ ਜਿੰਨ੍ਹਾਂ ਵਿਚੋ 6 ਅਜਿਹੇ ਕੇਸ ਸਨ ਜਿਨ੍ਹਾਂ ਦੀ ਮਜ਼ਬੂਰਨ ਤਲਾਕ ਤੇ ਸਹਿਮਤੀ ਹੋਈ 4-5 ਕੇਸ ਵਿਚਾਰ  ਅਧੀਨ ਹਨ ਅਤੇ  ਬਾਕੀ ਕਰੀਬ 140 ਕੇਸਾਂ ਵਿੱਚ ਸਮਝੋਤੇ  ਕਰਵਾਏ ਗਏ ਹਨ, ਜੋ ਸੁਖ ਸ਼ਾਂਤੀ ਨਾਲ ਵਿਵਾਹਿਕ ਜੀਵਨ ਬਿਤਾ ਰਹੇ ਹਨ। ਬਰਾਦਰੀ ਦੇ  ਸਾਰੇ ਵੀਰਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਕਿ  ਪੰਜਾਬ ਦੇ  ਸਵਰਨਕਾਰ ਪਰਿਵਾਰਾਂ ਦੇ 15 ਲੱਖ ਵੋਟਰਾਂ ਦੀ ਚੋਣਾਂ ਸਮੇਂ  ਸਿਆਸੀ ਫੈਸਲਾ  ਲੈਣ ਦੀ ਭਰਪੂਰ  ਤਾਕਤ ਹੋਵੇ। ਸਰੂਪ ਚੰਦ ਸਿੰਗਲਾ ਐਮ ਐਲ ਏ ਚੀਫ਼ ਪਾਰਲੀਮੈਂਟ ਸੈਕਟਰੀ ਮੁੱਖ ਮਹਿਮਾਨ  ਵਜ਼ੋ ਸ਼ਾਮਲ  ਹੋਏ, ਚਿਰੰਜੀ ਲਾਲ ਗਰਗ ਸ਼੍ਰੋਮਣੀ ਕਮੇਟੀ ਰਜਿੰਦਰ ਸਿੰਘ ਸਿੱਧੂ ਕੌਸਲਰ, ਹਰਮੰਦਰ ਸਿੰਘ ਮਾਸਟਰ, ਕੌਂਸਲਰ, ਜਰਨੈਲ ਸਿੰਘ ਮਠਾੜੂ  ਪ੍ਰਧਾਨ ਵਿਸ਼ਵਕਰਮਾ  ਅਤੇ ਹੋਰ ਪਤਵੰਤਿਆਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply