Friday, March 29, 2024

ਨਸ਼ੇ ਖਤਮ ਕਰਨ ਲਈ ਬੇਰੁਜ਼ਗਾਰੀ ਦਾ ਖਾਤਮਾ ਜਰੂਰੀ – ਡਾ. ਪਰਮਿੰਦਰ ਸਿੰਘ

PPN28101418
ਅੰਮ੍ਰਿਤਸਰ, 28 ਅਕਤੂਬਰ (ਦੀਫ ਦਵਿੰਦਰ) – ਵਿਹਲੇ ਹੱਥ ਤੇ ਵਿਹਲਾ ਦਿਮਾਗ ਘਰ ਅਤੇ ਸਮਾਜ ਲਈ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ।ਬੇਰੁਜ਼ਗਾਰੀ ਨੂੰ ਠੱਲ ਪਏਗੀ ਤਾਂ ਹੀ ਨਸ਼ਿਆਂ ਦੀ ਜੜ੍ਹ ਖਤਮ ਹੋਵੇਗੀ। ਇਹ ਵਿਚਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਆਏ ਵਿਦਵਾਨ ਡਾ. ਪਰਮਿੰਦਰ ਸਿੰਘ ਨੇ ਜਨਵਾਦੀ ਲੇਖਕ ਸੰਘ ਵੱਲੋਂ ਆਪਣੇ ਮੀਡੀਆ ਭਾਈਵਾਲ ਜਾਗਰਣ ਗਰੁੱਪ ਦੇ ਸਹਿਯੋਗ ਨਾਲ ਸਥਾਨਕ ਵਿਰਸਾ ਵਿਹਾਰ ਵਿਖੇ ਕਰਵਾਏ ਸੈਮੀਨਾਰ ਵਿੱਚ ਬੋਲਦਿਆਂ ਕਹੇ। ਇਸ ਸਮਾਗਮ ਦਾ ਸੰਚਾਲਨ ਸ਼ਾਇਰ ਦੇਵ ਦਰਦ ਨੇ ‘ਨਿਰਉੱਤਰ ਨੇ ਸਾਰੇ, ਉੱਤਰ ਕਿੱਥੇ ਗਏ, ਪੁਛਦੀਆਂ ਨੇ ਮਾਵਾਂ ਪੁੱਤਰ ਕਿੱਥੇ ਗਏ?’ ਦੇ ਸਲੋਗਨ ਨਾਲ ਕੀਤਾ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਨੇ ਕਿਹਾ ਕਿ ਨਸ਼ਿਆਂ ਦੇ ਮੂੰਹ ਖੂਰਦੀ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਸਮੇਂ ਦੀ ਲੋੜ ਹੈ। ਡਾ. ਊਧਮ ਸਿੰਘ ਸ਼ਾਹੀ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਅਰੰਭੀ ਇਹ ਲੜਾਈ ਵਿੱਚ ਰਾਜਨੀਤਕ ਲੋਕਾਂ ਦੇ ਰੋਲ ਬਾਰੇ ਵੀ ਸੁਚੇਤ ਹੋਣਾ ਪਵੇਗਾ। ਡਾ. ਦਰਿਆ ਅਤੇ ਡਾ. ਹਜ਼ਾਰਾ ਸਿੰਘ ਚੀਮਾ ਨੇ ਕਿਹਾ ਕਿ ਲੋਕਾਂ ਵਿੱਚ ਕਿਤਾਬਾਂ ਪੜ੍ਹਨ ਦੀ ਵਧ ਤੋਂ ਵਧ ਚੇਟਕਤਾ ਪੈਦਾ ਕਰਨੀ ਚਾਹੀਦੀ ਹੈ। ਡਾ. ਨਰੇਸ਼ ਅਤੇ ਡਾ. ਪ੍ਰਵੀਨ ਨੇ ਬੋਲਦਿਆਂ ਕਿਹਾ ਕਿ ਅਜੋਕਾ ਨੌਜਵਾਨ ਤਾਂ ਪੜ੍ਹ ਲਿਖ ਕੇ ਕੰਮ ਦੀ ਤਲਾਸ਼ ਵਿੱਚ ਦਿਨ ਰਾਤ ਸੜਕਾਂ ਤੇ ਫਿਰਦਾ ਰਹਿੰਦਾ।
ਡਾ. ਇਕਬਾਲ ਕੌਰ ਸੌਂਧ ਅਤੇ ਡਾ. ਜਗਦੀਸ਼ ਸਚਦੇਵਾ ਨੇ ਦੱਸਿਆ ਕਿ ਪੰਜਾਬ ਦੇ ਅਮੀਰ ਸਭਿਆਚਾਰ ਵਿੱਚ ਨਸ਼ੇ ਤੇ ਨਸ਼ੇੜੀ ਦੀ ਕੋਈ ਥਾਂ ਨਹੀਂ। ਅਰਤਿੰਦਰ ਸੰਧੂ, ਹਰਬੰਸ ਸਿੰਘ ਨਾਗੀ, ਗੁਰਬਾਜ ਤੋਲਾ ਨੰਗਲ, ਹਜ਼ਾਰੀ ਲਾਲ ਹਜ਼ਾਰਾ, ਹਰੀ ਸਿੰਘ ਗਰੀਬ, ਰਾਜ ਕੁਮਾਰ ਰਾਜ, ਜਗਤਾਰ ਗਿੱਲ, ਸੁਖਦੇਵ ਸਿੰਘ ਪਾਂਧੀ, ਧਰਵਿੰਦਰ ਅੋਲਖ, ਹਰਭਜਨ ਖੇਮਕਰਨੀ, ਸੰਤੋਖ ਰਾਹੀ ਅਤੇ ਕਲਿਆਨ ਅੰਮ੍ਰਿਤਸਰੀ ਨੇ ਨਸ਼ਿਆਂ ਖਿਲਾਫ ਕਵਿਤਾਵਾਂ ਪੇਸ਼ ਕੀਤੀਆਂ। ਇਸ ਸਮੇਂ ਮਨਮੋਹਨ ਬਾਸਰਕੇ, ਹਰਜੀਤ ਸਿੰਘ ਸੰਧੂ, ਪ੍ਰਿੰ: ਨਰੋਤਮ ਸਿੰਘ, ਲਖਬੀਰ ਸਿੰਘ ਨਿਜਾਮਪੁਰ, ਤ੍ਰਲੋਚਨ ਸਿੰਘ ਤਰਨ ਤਾਰਨ, ਮਲਵਿੰਦਰ, ਪ੍ਰਿੰ: ਰੇਖਾ ਮਹਾਜਨ, ਦਲਜੀਤ ਸਿੰਘ ਅਰੋੜ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply