Wednesday, April 24, 2024

 ਡੀ.ਸੀ ਅਤੇ ਪੁਲਿਸ ਅਫਸਰਾਂ ਦੇ ਹੁਕਮਾਂ ਦੀ ਧੱਜੀਆਂ ਉਡਾਉਣ ਵਾਲੇ ਹਲਕਾ ਵਿਧਾਇਕ ਦੇ ਪੀ.ਏ ਤੇ ਗਲਤ ਪ੍ਰਬੰਧਕਾਂ ਖਿਲਾਫ ਕਾਨੂੰਨੀ ਕਾਰਵਾਈ ਹੋਵੇ – ਮਲਹੋਤਰਾ

PPN28101425
ਜੰਡਿਆਲਾ ਗੁਰੁ, 28 ਅਕਤੂਬਰ (ਹਰਿੰਦਰਪਾਲ ਸਿੰਘ) – ਗਊ ਸੇਵਾ ਉੱਤਮ ਸੇਵਾ ਦੀ ਦੋਹਾਈ ਪਾਉਣ ਵਾਲੇ ਅੱਜ ਅਪਨੇ ਨਿੱਜੀ ਮੁਫਾਦ ਲਈ ਗਊਸ਼ਾਲਾ ਦੀ ਕਰੋੜਾਂ ਰੁਪਏ ਦੀ ਜ਼ਮੀਨ ਉੱਪਰ ਉਸਾਰੀਆ ਦੁਕਾਨਾਂ ਨੂੰ 99 ਸਾਲਾ ਪਟੇ ‘ਤੇ ਕਰਵਾਉਣ ਲਈ ਉਤਾਵਲੇ ਹੁੰਦੇ ਫਿਰ ਰਹੇ ਹਨ ਅਤੇ ਇਸ ਮਕਸਦ ਨੂੰ ਕਾਨੂੰਨੀ ਤੋਰ ਤੇ ਸੱਚ ਸਾਬਿਤ ਕਰਨ ਲਈ ਕਾਨੂੰਨ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਇਕ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਉੱਪਰ ਦੂਸਰੀ ਕਮੇਟੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਰਾਜੀਵ ਕੁਮਾਰ ਮਲਹੋਤਰਾ (ਮਾਨਕੂ) ਜਨਰਲ ਸਕੱਤਰ ਗਊਸ਼ਾਲਾ ਪ੍ਰਬੰਧਕ ਕਮੇਟੀ ਨੇ ਪੱਤਰਕਾਰਾਂ ਨੂੰ ਸਾਰੇ ਸਰਕਾਰੀ ਕਾਗਜ ਦਿਖਾਉਂਦੇ ਹੋਏ ਕਿਹਾ ਕਿ ਨਵੀਂ ਬਣੀ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਸਾਰੇ ਅਹੁਦੇਦਾਰਾਂ ਵਲੋਂ ਗਊਸ਼ਾਲਾ ਨੂੰ ਰਜਿਸਟਰਡ ਕਰਵਾਉਣ ਲਈ ਝੂਠੇ ਐਫੀਡੇਵਟ ਅਦਾਲਤ ਨੂੰ ਦਿੱਤੇ ਹਨ, ਜਿਹਨਾਂ ਦੀ ਜਾਂਚ ਪੜਤਾਲ ਹਾਈਕੋਰਟ ਵਲੋਂ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਗਊਸ਼ਾਲਾ ਨੂੰ ਸਿਆਸੀ ਰੰਗਤ ਦੇਣ ਵਿੱਚ ਹਲਕਾ ਵਿਧਾਇਕ ਤੋਂ ਇਲਾਵਾ ਸਾਬਕਾ ਨਗਰ ਕੋਂਸਲ ਪ੍ਰਧਾਨ ਦੀ ਪੂਰੀ ਟੀਮ ਵਲੋਂ ਅਹਿਮ ਭੂਮਿਕਾ ਨਿਭਾਅ ਕੇ ਸ਼ਹਿਰ ਦੇ ਮਾਹੋਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਸਿਆਸੀ ਦਬਾਅ ਹੇਠ ਹੀ ਗਊਸ਼ਾਲਾ ਵਿੱਚ ਚੋਰੀ ਕਰਨ ਵਾਲੇ ‘ਪਹਿਲੇ ਚੋਰ ਅਤੇ ਪੁਲਿਸ ਦੀ ਮੋਜੂਦਗੀ’ ਵਿੱਚ ਗੋਲਕ ਦੇ ਜਿੰਦਰੇ ਤੋੜ ਕੇ ਨਵੀਂ ਬਣੀ ਪ੍ਰਬੰਧਕ ਕਮੇਟੀ ਵਲੋਂ ਗੁੰਡਾਗਰਦੀ ਨੂੰ ਉਜਾਗਰ ਕਰਦੇ ਹੋਏ ਕਰੀਬ 34000 ਰੁਪਏ ਦਾ ਗਬਨ ਕੀਤਾ ਗਿਆ ਹੈ।
ਹਲਕਾ ਵਿਧਾਇਕ ਦੇ ਨਿੱਜੀ ਸਕੱਤਰ ਵਲੋਂ ਗਊਸ਼ਾਲਾ ਵਿੱਚ ਪਹੂੰਚ ਕੇ ਉਸਦਾ ਚਾਰਜ ਸਾਹਿਲ ਸ਼ਰਮਾ ਨੂੰ ਦੇ ਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਹੁਕਮਾਂ ਦੀਆਂ ਵੀ ਧੱਜੀਆਂ ਉਡਾਈਆਂ ਗਈਆਂ ਹਨ, ਕਿਉ ਕਿ ਕਾਨੂੰਨੀ ਤੋਰ ਤੇ ਡੀ. ਸੀ ਵਲੋਂ ਅਜੇ ਤੱਕ ਸਾਹਿਲ ਸ਼ਰਮਾ ਵਲੋਂ ਬਣਾਈ ਨਵੀਂ ਕਮੇਟੀ ਨੂੰ ਮਨਜੂਰੀ ਨਹੀਂ ਦਿੱਤੀ।ਰਾਜੀਵ ਕੁਮਾਰ ਮਲਹੋਤਰਾ ਨੇ ਡਿਪਟੀ ਕਮਿਸ਼ਨਰ ਕੋਲੋਂ ਮੰਗ ਕੀਤੀ ਕਿ ਰਾਜੀਵ ਕੁਮਾਰ ਬਬਲੂ ਅਤੇ ਸਾਹਿਲ ਸ਼ਰਮਾ ਦੀ ਪੂਰੀ ਕਮੇਟੀ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਗਊਸ਼ਾਲਾ ਵਿਚੋਂ ਚੋਰੀ ਕੀਤੇ ਪੈਸੇ ਵਾਪਿਸ ਦਿਵਾਏ ਜਾਣ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਮਲਹੋਤਰਾ ਨੇ ਪੰਜਾਬ ਦੀਆਂ ਸਮੂਹ ਹਿੰਦੂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਗਊਸ਼ਾਲਾ ਦੀ ਜਮੀਨ ਉੱਪਰ ਅਮੀਰਜ਼ਾਦਿਆਂ ਵਲੋਂ ਕੀਤੇ ਨਜ਼ਾਇਜ ਕਬਜੇ ਹਟਾਉਣ ਅਤੇ ਗਊਆਂ ਦੀ ਸੇਵਾ ਨੂੰ ਉੱਤਮ ਸੇਵਾ ਸੱਚ ਸਾਬਿਤ ਕਰਨ ਵਿੱਚ ਉਹ ਜੰਡਿਆਲਾ ਗੁਰੂ ਵਿੱਚ ਇਕੋ ਇਕ 40 ਸਾਲ ਪੁਰਾਣੀ ਗਊਸ਼ਾਲਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇਣ।ਪੁਲਿਸ ਦੀ ਮੋਜੂਦਗੀ ਵਿੱਚ ਗੋਲਕ ਤੋੜੇ ਜਾਣ ਨੂੰ ਥਾਣਾ ਮੁੱਖੀ ਕੰਵਲਜੀਤ ਸਿੰਘ ਵਲੋਂ ਝੁਠਲਾਇਆ ਗਿਆ ਸੀ ਜਦੋਂ ਕਿ ਰਾਜੀਵ ਕੁਮਾਰ ਬਬਲੂ ਨਿੱਜੀ ਸਹਾਇਕ ਹਲਕਾ ਵਿਧਾਇਕ ਵਲੋਂ ਇਹ ਕਿਹਾ ਗਿਆ ਸੀ ਕਿ ਮੈਂ ਤਾਂ ਸਿਰਫ ਲੰਗਰ ਦੀ ਸੇਵਾ ਵਿੱਚ ਹਾਜ਼ਰੀ ਭਰਨ ਆਇਆ ਹਾਂ।ਨਿੱਜੀ ਸਕੱਤਰ ਵਲੋਂ ਗਊਸ਼ਾਲਾ ਨੂੰ ਕਿਸੇ ਕਿਸਮ ਦਾ ਫੰਡ ਦੇਣ ਤੋਂ ਵੀ ਕੋਰੀ ਨਾਂਹ ਕਰਦੇ ਹੋਏ ਕਿਹਾ ਸੀ ਕਿ ਪ੍ਰਬੰਧਕਾਂ ਵਲੋਂ ਅਪਣੇ ਤੋਰ ਤੇ ਹੀ ਅਜਿਹਾ ਪ੍ਰਚਾਰ ਕੀਤਾ ਜਾ ਰਿਹਾ ਹੈ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply