Friday, April 19, 2024

ਵੱਖ-ਵੱਖ ਹਾਦਸਿਆਂ ਦੋਰਾਨ 2 ਮਜ਼ਦੂਰਾਂ ਦੀ ਮੋਤ – ਇਕ ਜਖਮੀ

PPN28101426
ਜੰਡਿਆਲਾ ਗੁਰੂ, 28 ਅਕਤੂਬਰ (ਹਰਿੰਦਰਪਾਲ ਸਿੰਘ)- ਜੰਡਿਆਲਾ ਗੁਰੂ ‘ਚ ਵੱਖ-ਵੱਖ ਹਾਦਸਿਆਂ ਦੋਰਾਨ 2 ਮਜ਼ਦੂਰਾਂ ਦੀ ਮੋਤ ਅਤੇ ਇਕ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਤਿਕਰਤਾਰ ਪਾਈਪ ਸਟੋਰ ਦੇ ਗੋਦਾਮ ਨੇੜੇ ਪੁਲਿਸ ਚੋਂਕੀ ਜੰਡਿਆਲਾ ਗੁਰੂ ਵਿਚ ਚੱਲ ਰਹੇ ਕੰਮ ਦੋਰਾਨ ਪੁਲਿਸ ਚੋਂਕੀ ਦੀ ਦੀਵਾਰ ਜੋ ਕਿ ਸਤਿਕਰਤਾਰ ਪਾਈਪ ਸਟੋਰ ਦੇ ਨਾਲ ਸਾਂਝੀ ਸੀ ਡਿੱਗਣ ਨਾਲ ਇਕ ਮਜ਼ਦੂਰ ਦੀ ਮੋਕੇ ਉੱਪਰ ਹੀ ਮੋਤ ਹੋ ਗਈ ਜਦੋਂ ਕਿ ਦੂਸਰੇ ਜੋ ਕਿ 2-3 ਫੁੱਟ ਮਿੱਟੀ ਵਿਚ ਦੱਬਿਆ ਗਿਆ ਸੀ ਉਸਨੂੰ ਤੁਰੰਤ ਬਾਹਰ ਕੱਢਕੇ ਬਚਾ ਲਿਆ ਗਿਆ।ਦੂਸਰੇ ਮਜ਼ਦੂਰ ਉੱਪਰ ਲਗਭਗ 2 ਕਵਿੰਟਲ ਦੀ ਪੂਰੀ ਦੀ ਪੂਰੀ ਸਲੈਬ ਡਿੱਗਣ ਨਾਲ ਉਹ ਪੁੱਟੀਆ ਜਾ ਰਹੀਆ ਨੀਹਾਂ ਦੇ ਵਿਚ ਹੀ ਦੱਬਿਆ ਗਿਆ। ਮੋਕੇ ਤੇ ਮਜ਼ਦੂਰ ਅਤੇ ਸਹਿਰ ਵਾਸੀਆ ਵਲੋਂ ਕਾਫੀ ਜਦੋਂ ਜਹਿਦ ਕਰਕੇ ਸਲੈਬ ਨੂੰ ਪਿੱਛੇ ਕੀਤਾ ਅਤੇ ਮਿੱਟੀ ਵਿਚ ਪੂਰੀ ਤਰ੍ਹਾ ਦੱਬ ਚੁੱਕੇ ਮਜ਼ਦੂਰ ਨੂੰ ਬਾਹਰ ਕੱਢਿਆ ਜੋ ਕਿ ਡਾਕਟਰਾਂ ਵਲੋਂ ਮ੍ਰਿਤਕ ਘੋਸ਼ਿਤ ਕੀਤਾ ਗਿਆ।ਇਹ ਸਾਰਾ ਹਾਦਸਾ ਮੋਕੇ ਤੇ ਮੋਜੂਦ ਪੁਲਿਸ ਚੋਂਕੀ ਮੁਲਾਜ਼ਮ ਮੂਕ ਦਰਸ਼ਕ ਬਣਕੇ ਦੇਖਦੇ ਰਹੇ।ਮ੍ਰਿਤਕ ਜੋਧਾ ਪੁੱਤਰ ਦਲਵਿੰਦਰ ਸਿੰਘ ਉਮਰ ਕਰੀਬ 27 ਸਾਲ ਵਾਸੀ ਪਿੰਡ ਢੋਟਾ ਜੰਡਿਆਲਾ ਗੁਰੂ ਦਾ ਵਸਨੀਕ ਸੀ।ਮ੍ਰਿਤਕ ਅਪਨੇ ਪਿੱਛੇ ਮਾਸੂਮ ਲੜਕਾ, ਇਕ ਲੜਕੀ, ਪਤਨੀ ਤੋਂ ਇਲਾਵਾ ਮਾਂ-ਬਾਪ ਨੂੰ ਰੋਂਦਿਆ ਕੁਰਲਾਂਦਿਆ ਛੱਡ ਗਿਆ ਹੈ।ਹਾਦਸੇ ਤੋਂ ਕਰੀਬ 40-50 ਮਿੰਟ ਬਾਅਦ ਡੀ ਐਸ ਪੀ ਜੰਡਿਆਲਾ ਅਮਨਦੀਪ ਕੋਰ ਅਤੇ ਥਾਣਾ ਮੁੱਖੀ ਕੰਵਲਜੀਤ ਸਿੰਘ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਦੇ ਭਰਾ ਜੋਗਾ ਸਿੰਘ ਨੇ ਦੱਸਿਆ ਕਿ ਸਤਿਕਰਤਾਰ ਪਾਈਪ ਸਟੋਰ ਦੇ ਮਾਲਕਾਂ ਅਤੇ ਠੇਕੇਦਾਰ ਨੂੰ ਪਤਾ ਸੀ ਕਿ ਪੁਲਿਸ ਚੋਂਕੀ ਦੀ ਦੀਵਾਰ ਖਸਤਾ ਹਾਲਤ ਵਿਚ ਹੈ ਫਿਰ ਪਹਿਲਾਂ ਕਿਉਂ ਨਹੀਂ ਉਸਨੂੰ ਸਹਾਰਾ  ਦਿੱਤਾ ਗਿਆ ? ਪਾਈਪ ਸਟੋਰ ਦੇ ਮਾਲਕ ਨੇ ਇਸਨੂੰ ਇਕ ਕੁਦਰਤੀ ਹਾਦਸਾ ਦੱਸਿਆ। ਠੇਕੇਦਾਰ ਵਲੋਂ ਵੀ ਖਸਤਾ ਹਾਲਤ ਦੀ ਦੀਵਾਰ ਬਾਰੇ ਪੁਲਿਸ ਚੋਂਕੀ ਇਤਲਾਹ ਦਿੱਤੀ ਹੋਈ ਕਹਿਕੇ ਅਪਨਾ ਪੱਲਾ ਝਾੜ ਲਿਆ।ਥਾਣਾ ਮੁੱਖੀ ਕੰਵਲਜੀਤ ਸਿੰਘ ਨੇ ਦੱਸਿਆ ਕਿ ਠੇਕੇਦਾਰ ਵਲੋਂ ਇਸ ਬਾਬਤ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਇਸ ਤੋਂ ਇਲਾਵਾ ਇਕ ਹੋਰ ਹਾਦਸਾ ਜੋਤੀਸਰ ਕਲੋਨੀ ਵਿਚ ਵਾਪਰਿਆ ਜਿਥੇ ਇਕ ਧਾਗੇ ਦੀ ਫੈਕਟਰੀ ਵਿਚ ਇਕ ਦਰਵਾਜਾ ਖੋਲਦੇ ਸਾਰੇ ਹੀ ਕੰਧ ਡਿੱਗਣ ਨਾਲ ਫੈਕਟਰੀ ਵਿਚ ਕੰਮ ਕਰਦੇ ਇਕ ਮਜ਼ਦੂਰ ਦੀ ਮੋਤ ਹੋ ਗਈ।  ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਸਰਵਣ ਸਿੰਘ ਗਲੀ ਨਾਈਆ ਵਾਲੀ ਜੰਡਿਆਲਾ ਗੁਰੂ ਹੋਈ। ਮ੍ਰਿਤਕ ਦੀ ਉਮਰ ਕਰੀਬ 40 ਸਾਲ ਸੀ। ਉਹ ਅਪਨੇ ਪਿਛੇ ਦੋ ਲੜਕੇ, ਇਕ ਲੜਕੀ ਅਤੇ ਵਿਧਵਾ ਪਤਨੀ ਛੱਡ ਗਿਆ ਹੈ। ਮੋਤ ਦੀ ਖਬਰ ਸੁਣਦੇ ਸਾਰ ਹੀ ਮ੍ਰਿਤਕ ਦੀ ਪਤਨੀ ਵੀ 2-3 ਘੰਟੇ ਬੇਹੋਸ਼ ਰਹੀ। ਇਸਤੋਂ ਇਲਾਵਾ ਗਲੀ ਕਸ਼ਮੀਰੀਆ ਵਿਚ ਵੀ ਇਕ ਛੱਤ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਥੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਸਭ ਕੁਝ ਠੀਕ-ਠਾਕ ਰਿਹਾ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply