Friday, March 29, 2024

36 ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਦਿਨ ਹੋਈਆਂ ਨੰਨੇ ਚੋਬਰਾਂ ਦੀਆਂ ਫਸਵੀਆਂ ਟੱਕਰਾਂ

ਅੰਕ ਲੈਣ ਲਈ ਖਿਡਾਰੀਆਂ ਤੋਂ ਵਧ ਕੇ ਦਰਸ਼ਕਾਂ ਦਾ ਲਗਦਾ ਰਿਹਾ ਜ਼ੋਰ
ਕੁਸ਼ਤੀ ਮੁਕਾਬਲਿਆਂ ਵਿੱਚ ਸੰਗਤ ਦੇ ਪਹਿਲਵਾਨਾਂ ਨੇ ਮਾਰੀ ਬਾਜੀ

PPN29101405

ਬਠਿੰਡਾ, 29  ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ੩੬ ਵੀਂਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਦੂਸਰੇ ਦਿਨ ਅੱਜ ਕਬੱਡੀ , ਖੋ ਖੋ ਅਤੇ ਓਪਨ ਕਬੱਡੀ ਵਿੱਚ ਨੰਨੇ ਚੋਬਰਾਂ ਦੀਆਂ ਫਸਵੀਂਆਂ ਟੱਕਰਾਂ ਪਿੰਡ ਬਹਿਮਣ ਦੀਵਾਨਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨਾਂ ਵਿੱਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਜ਼ਿਲ੍ਹਾ ਪ੍ਰਾਇਮਰੀ ਖੇਡਾਂ ਦੇ ਮੁੱਖ ਪ੍ਰਬੰਧਕ ਕਰਮਜੀਤ ਕੌਰ ਅਤੇ ਦਰਸ਼ਨ ਸਿੰਘ ਜੀਦਾ ਬੀ.ਪੀ.ਈ.ਓ. ਬਠਿੰਡਾ ਦੀ ਦੇਖਰੇਖ ਹੇਠ ਅੱਜ ਖੇਡਾਂ ਦੇ ਦੂਸਰੇ ਦਿਨ  ਕਬੱਡੀ ਖੋ ਖੋ , ਓਪਨ ਕਬੱਡੀ ,ਫੁੱਟਬਾਲ ਤੇ ਕੁਸ਼ਤੀ ਦੇ ਰੌਚਕ ਮੁਕਾਬਲੇ ਕਰਵਾਏ ਗਏ। ਖੇਡਾਂ ਦੇ ਦੂਸਰੇ ਦਿਨ ਰਜੇਸ਼ ਕੁਮਾਰ ਬੈਂਕ ਮੈਨੇਜਰ, ਰਾਜ ਕੁਮਾਰ, ਵੀਰ ਬਹਾਦਰ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ।ਇਸ ਮੌਕੇ ਸਕੂਲ ਚੇਅਰਮੈਨ ਚਰਨਜੀਤ ਸਿੰਘ, ਬਲਵੰਤ ਸਿੰਘ ਨੰਬਰਦਾਰ ਆਦਿ ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਵਾਉਂਦਿਆਂ ਖੇਡਾਂ ਲਈ ਵਿੱਤੀ ਸਹਾਇਤਾ ਵੀ ਦਿੱਤੀ।ਜ਼ਿਲ੍ਹਾ ਖੇਡਾਂ ਵਿੱਚ ਵਿਸ਼ੇਸ਼ ਜੰਗੀਰਾਣਾ ਤੇ ਰਾਜਿੰਦਰ ਸਿੰਘ ਦਿਉਣ ਨੇ ਖੇਡ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਪੀ.ਈ. ਗੁਰਲਾਲ ਸਿੰਘ ਦੀ ਅਗਵਾਈ ਵਿੱਚ ਹੋਏ ੨੫ ਕਿਲੋ ਕੁਸ਼ਤੀ ਦੇ ਮੁਕਾਬਲਿਆਂ ਵਿੱਚ ਜਸਪ੍ਰੀਤ ਸਿੰਘ ਸੰਗਤ ਨੇ ਪਹਿਲਾ, ਜਲੌਰ ਸਿੰਘ ਰਾਮਪੁਰਾ ਨੇ ਦੂਸਰਾ ਤੇ ਹਰਮਨ ਸਿੰਘ ਮਨੀ ਬਠਿੰਡਾ ਤੇ ਰਮਨਪ੍ਰੀਤ ਤਲਵੰਡੀ ਨੇ ਸਾਂਝੇ ਰੂਪ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਕੁਸ਼ਤੀ ਦੇ ੩੦ ਕਿਲੋ ਵਰਗ ਵਿੱਚ ਰਮਨਦੀਪ ਸਿੰਘ ਸੰਗਤ, ਧਰਮਪ੍ਰੀਤ ਸਿੰਘ ਤਲਵੰਡੀ ਸਾਬੋ ਤੇ ਅਕਾਸ਼ਦੀਪ ਸਿੰਘ ਬਠਿੰਡਾ ਤੇ ਗੁਰਬਖ਼ਸ਼ ਸਿੰਘ ਭਗਤਾ ਨੇ ਕ੍ਰਮਵਾਰ ਪਹਿਲਾ ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਨੈਸ਼ਨਲ ਕਬੱਡੀ ਵਿੱਚ ਲੜਕਿਆਂ ਦੇ ਮੁਕਾਬਲੇ ਵਿੱਚ ਚਲ ਰਹੇ ਮੁਕਾਬਲਿਆਂ ਵਿੱਚ ਨਥਾਣਾ , ਤਲਵੰਡੀ , ਬਠਿੰਡਾ ਤੇ ਭਗਤਾ ਬਲਾਕਾਂ ਦੀਆਂ ਟੀਮਾਂ ਜੇਤੂ ਰਹੀਆਂ। ਲੜਕੀਆਂ ਦੇ ਮੁਕਾਬਲੇ ਵਿੱਚ ਰਾਮਪੁਰਾ, ਤਲਵੰਡੀ, ਸੰਗਤ, ਬਠਿੰਡਾ ਜੇਤੂ ਰਹੇ। ਖੋ ਖੋ ਲੜਕਿਆਂ ਦੇ ਮੁਕਾਬਲੇ ਵਿੱਚ ਤਲਵੰਡੀ, ਭਗਤਾ, ਸੰਗਤ ਦੀਆਂ ਟੀਮਾਂ ਜੇਤੂ ਰਹੀਆਂ।ਖੋ ਖੋ ਲੜਕੀਆਂ ਵਿੱਚ ਤਲਵੰਡੀ, ਰਾਮਪੁਰਾ, ਸੰਗਤ ਤੇ ਬਠਿੰਡਾ ਜੇਤੂ ਰਹੇ। ਕਬੱਡੀ ਸਰਕਲ ਮੁਕਾਬਲੇ ਵਿੱਚ ਭਗਤਾ, ਰਾਮਪੁਰਾ, ਤਲਵੰਡੀ ਤੇ ਬਠਿੰਡਾ ਜੇਤੂ ਰਹੇ। ਜਦੋਂ ਕਿ ਫੁੱਟਬਾਲ ਮੁਕਾਬਲੇ ਵਿੱਚ ਭਗਤਾ, ਤਲਵੰਡੀ, ਨਥਾਣਾ ਜੇਤੂ ਰਹੇ ਜਿੰਨ੍ਹਾਂ ਵਿੱਚੋਂ ਭਗਤਾ ਤੇ ਨਥਾਣਾ ਫਾਈਨਲ ਵਿੱਚ ਪਹੁੰਚੇ। ੪੦੦ ਮੀਟਰ ਰਿਲੇਅ ਦੌੜਾਂ ਵਿੱਚ ਲੜਕਿਆਂ ਦੇ ਮੁਕਾਬਲੇ ਵਿੱਚ ਨਥਾਣਾ ਬਲਾਕ ਦੇ ਜਗਸੀਰ ਸਿੰਘ, ਮਨਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਸੁਖਪ੍ਰੀਤ ਸਿੰਘ ਨੇ ਪਹਿਲਾ ਸਥਾਨ ਤੇ ਬਠਿੰਡਾ ਬਲਾਕ ਦੇ ਮੰਦਰ , ਰਮਨਦੀਪ ਸਿੰਘ, ਸੁਖਦੀਪ ਸਿੰਘ ਤੇ ਸੂਰਜ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ ਜਦੋਂ ਕਿ ਸੰਗਤ ਬਲਾਕ ਦੇ ਅਜੀਤ ਸਿੰਘ,ਗੁਰਤੇਜ ਸਿੰਘ,ਧਰਮਪ੍ਰੀਤ ਸਿੰਘ ਤੇ ਰਾਜਵਿੰਦਰ ਸਿੰਘ ਨੇ ਤੀਸਰਾ ਸਥਾਨ ਹਾਸਿਲ  ਕੀਤਾ।
ਲੜਕੀਆਂ ਦੇ ਮੁਕਾਬਲੇ ਵਿੱਚ ਤਲਵੰਡੀ ਸਾਬੋ ਬਲਾਕ ਦੇ ਵੀਰਪਾਲ ਕੌਰ, ਨੀਰੂ ਰਾਣੀ , ਲਵਪ੍ਰੀਤ ਕੌਰ , ਹੁਸਨਦੀਪ ਕੌਰ ਨੇ ਪਹਿਲਾ ਸਥਾਨ ਤੇ ਬਠਿੰਡਾ ਬਲਾਕ ਦੀਆਂ ਲੜਕੀਆਂ ਕੋਮਲਪ੍ਰੀਤ ਕੌਰ, ਹਰਮਨਦੀਪ ਕੌੌਰ, ਮਮਤਾ ਤੇ ਹਰਮਨਪ੍ਰੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਨਥਾਣਾ ਬਲਾਕ ਦੀਆਂ ਨਿਸ਼ਾ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ ਤੇ ਸੋਰਵਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ।ਸ਼ਾਟ ਪੁੱਟ ਲੜਕਿਆਂ ਦੇ ਮੁਕਾਬਲੇ ਵਿੱਚ ਦਲਜੀਤ ਸਿੰਘ ਸੰਗਤ ਪਹਿਲੇ, ਕਰਨਵੀਰ ਸਿੰਘ ਬਠਿੰਡਾ ਦੂਸਰਾ ਤੇ ਗੁਰਪ੍ਰੀਤ ਸਿੰਘ ਤਲਵੰਡੀ ਸਾਬੋ ਤੀਸਰੇ ਸਥਾਨ ਤੇ ਰਹੇ।ਜਦੋਂ ਕਿ ਲੜਕੀਆਂ ਦੇ ਮੁਕਾਬਲੇ ਵਿੱਚ ਗੁਰਜੋਤ ਕੌਰ ਬਠਿੰਡਾ ਪਹਿਲੇ, ਕੋਮਲਪ੍ਰੀਤ ਕੌਰ ਬਠਿੰਡਾ ਦੂਸਰੇ ਤੇ ਗਗਨਦੀਪ ਕੌਰ ਸੰਗਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੰਮੀ ਛਾਲ ਲੜਕਿਆਂ ਦੇ ਮੁਕਾਬਲੇ ਵਿੱਚ  ਅਜੀਤ ਸਿੰਘ ਸੰਗਤ ਨੇ ਪਹਿਲਾ, ਸ਼ੰਕਰ ਬਠਿੰਡਾ ਨੇ ਦੂਸਰਾ ਤੇ ਰਵਿੰਦਰ ਸਿੰਘ ਭਗਤਾ ਨੇ ਤੀਸਰਾ ਸਥਾਨ ਹਾਸਿਲ ਕੀਤਾ।ਲੜਕੀਆਂ ਦੇ ਮੁਕਾਬਲੇ ਵਿੱਚ ਨਿਸ਼ਾ ਕੌਰ ਰਾਮਪੁਰਾ ਪਹਿਲੇ, ਪਰਮਜੀਤ ਕੌਰ ਸੰਗਤ ਦੂਸਰੇ ਤੇ ਰਮਨਦੀਪ ਕੌਰ ਤਲਵੰਡੀ ਸਾਬੋ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਅੱਜ ਦੀਆਂ ਖੇਡਾਂ ਮੌਕੇ ਬਲਜਿੰਦਰਪਾਲ ਸਿੰਘ ਤੇ ਇੰਦਰਜੀਤ ਸਿੰਘ ਸਟੇਜ ਸੰਚਾਲਕ, ਜਸਪਾਲ ਸਿੰਘ, ਰੇਸ਼ਮ ਸਿੰਘ ਜੰਡਾਂਵਾਲਾ, ਗੁਰਪ੍ਰੀਤ ਸਿੰਘ ਖੇਮੂਆਣਾ, ਰਣਜੀਤ ਸਿੰਘ ਬਰਾੜ ਮਲਕਾਣਾ, ਕਰਮਜੀਤ ਸਿੰਘ ਦਾਨ ਸਿੰਘ ਵਾਲਾ, ਅੰਮ੍ਰਿਤਪਾਲ ਸਿੰਘ, ਜਗਪਾਲ ਸਿੰਘ, ਰਤਨਜੀਤ ਸਿੰਘ, ਹਰਬੰਸ ਸਿੰਘ, ਕਰਮਜੀਤ ਕੌਰ ਡੀ ਪੀ ਈ, ਸੁਰਿੰਦਰਪਾਲ ਕੌਰ, ਵੀਰਪਾਲ ਕੌਰ ਐਚ ਟੀ, ਪਰਮਜੀਤ ਕੌਰ ਆਕਲੀਆ, ਕਰਮਜੀਤ ਕੌਰ ਭੋਡੀਪੁਰਾ, ਕਿਰਨਾ ਰਾਣੀ,ਸੁਰਜੀਤ ਬੱਜੋਆਣੀਆਂ, ਨਿਰਮਲ ਸਿੰਘ, ਰੀਟਾ ਰਾਣੀ ਨਥਾਣਾ, ਰਵਿੰਦਰ ਭੁੱਚੋ, ਗੁਰਮੇਲ ਸਿੰਘ ,ਰਵਿੰਦਰ ਭੱਟੀ, ਕਸ਼ਮੀਰ ਭੂੰਦੜ, ਗੁਰਮੇਲ ਸਿੰਘ ਬੱਲੂਆਣਾ ਆਦਿ ਨੇ ਵਿਸ਼ੇਸ਼ ਤੌਰ ਤੇ ਡਿਊਟੀ ਨਿਭਾਈ। ਪਿੰਡ ਵਿੱਚ ਸਥਾਪਿਤ ਸ਼ੇਰੇ ਪੰਜਾਬ ਕਲੱਬ ਤੇ ਚੜਦੀ ਕਲਾਂ ਕਲੱਬ ਵੱਲੋਂ ਖੇਡਾਂ ਮੌਕੇ ਖਿਡਾਰੀਆਂ ਲਈ ਚਾਹ ਦੇ ਲੰਗਰ ਦੀ ਸੇਵਾ ਕੀਤੀ ਗਈ।ਇਸ ਮੌਕੇ ਗਰੁਦੁਆਰਾ ਪ੍ਰਬੰਧਕ ਕਮੇਟੀ ਤੇ ਪਿੰਡ ਪੰਚਾਇਤ ਵੱਲੋਂ ਖੇਡਾਂ ਲਈ ਪੂਰਾ ਸਹਿਯੋਗ ਦਿੱਤਾ ਗਿਆ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply