Friday, March 29, 2024

ਮੈਕਸ ਹਸਪਤਾਲ ਵਿਚ ਸਟ੍ਰੋਕ ਜਾਗਰੂਕਤਾ ਸੈਮੀਨਾਰ ਵੀ ਆਯੋਜਿਤ

PPN31101413
ਬਠਿੰਡਾ,  31 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ (ਐਮਐਸਐਸਐਚ), ਬਠਿੰਡਾ ਵਿਚ ਅੱਜ  ਸਟ੍ਰੋਕ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ। ਇਸ ਮੌਕੇ ‘ਤੇ ਡਾ. ਅਭਿਸ਼ੇਕ ਕੁਮਾਰ ਗਰਗ, ਨਿਊਰੋਲੌਜਿਸਟ ਅਤੇ ਡਾ. ਮਨੋਜ ਮਾਝੀ, ਨਿਊਰੋ ਅਤੇ ਸਪਾਇਨ ਸਰਜਨ, ਐਮਐਸਐਸਐਚ ਨੇ ਕਿਹਾ ਕਿ ਭਾਰਤ ਵਿਚ 500 ਲੋਕਾਂ ਵਿਚੋਂ ਇਕ ਵਿਅਕਤੀ ਨੂੰ ਬ੍ਰੇਨ ਸਟ੍ਰੋਕ ਹੁੰਦਾ ਹੈ। ਭਾਰਤ ਵਿਚ ਹਰ ਸਾਲ 16 ਲੱਖ ਤੋਂ ਵੱਧ ਸਟ੍ਰੋਕ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਇਸ ਪ੍ਰਕਾਰ ਨਾਲ ਭਾਰਤ ਵਿਚ ਬ੍ਰੇਨ ਸਟ੍ਰੋਕ ਮੌਤ ਦਾ ਤੀਜਾ ਸਭ ਤੋਂ ਵੱਡਾ ਕਾਰਨ ਬਣ ਚੁੱਕਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰਕਾਰ ਦੇ ਚਿੰਤਾਜਨਕ ਅੰਕੜਿਆਂ ਦੇ ਬਾਵਜੂਦ ਜ਼ਿਆਦਾਤਰ ਲੋਕਾਂ ਨੂੰ ਇਹ ਪਤਾ ਨਹੀਂ ਹੈ ਕਿ ਸਟ੍ਰੋਕ ਮਰੀਜ ਦੀ ਮਦਦ ਕਿਵੇਂ ਕਰਨੀ ਹੈ ਅਤੇ ਸਟ੍ਰੋਕ ਆਉਣ ‘ਤੇ ਤੁਰੰਤ ਕੀ ਕਦਮ ਚੁੱਕਣ ਦੀ ਜ਼ਰੂਰਤ ਹੈ। ਸਭ ਤੋਂ ਪਹਿਲਾ ਅਤੇ ਜ਼ਰੂਰੀ ਇਹ ਹੈ ਕਿ ਲੋਕਾਂ ਨੂੰ ਸਟ੍ਰੋਕ ਦੇ ਚੇਤਾਵਨੀ ਸੰਕੇਤਾਂ ਨੂੰ ਸਮਝਣਾ ਚਾਹੀਦਾ ਹੈ ਜੋ ਚਿਹਰੇ, ਬਾਂਹ ਅਤੇ ਲੱਤ ਵਿਚ ਪ੍ਰਭਾਵਹੀਣਤਾ ਅਤੇ ਕਮਜ਼ੋਰੀ ਦੇ ਤੌਰ ‘ਤੇ ਪ੍ਰਗਟ ਹੁੰਦਾ ਹੈ ਜਾਂ ਉਲਝਣ ਜਾਂ ਬੋਲਣ ਵਿਚ ਮੁਸ਼ਕਿਲ, ਧੁੰਧਲਾ ਦਿਖਣਾ ਜਾਂ ਦੋਹਰੀ ਦ੍ਰਿਸ਼ਟੀ ਦੇ ਤੌਰ ‘ਤੇ ਸਾਹਮਣੇ ਆਉਂਦੇ ਹਨ। ਉਥੇ ਉਲਟੀ, ਥਕਾਵਟ, ਚੱਲਣ ਵਿਚ ਪ੍ਰੇਸ਼ਾਨੀ, ਸੰਤੁਲਨ ਨਾ ਬਣਨਾ ਜਾਂ ਸੰਯੋਜਨ ਵੀ ਨਹੀਂ ਹੁੰਦਾ।ਜੇਕਰ ਇਸ ਤਰ੍ਹਾਂ ਦੇ ਲੱਛਣ ਦਿਖ ਰਹੇ ਹੋਣ ਤਾਂ ਮਰੀਜ ਨੂੰ ਤੁਰੰਤ ਕਿਸੇ ਨਿਊਰੋਲੌਜਿਸਟ ਕੋਲ ਲੈ ਕੇ ਜਾਣਾ ਚਾਹੀਦਾ ਹੈ।
ਡਾ. ਮਾਝੀ ਨੇ ਦਸਿਆ ਕਿ ਸਟ੍ਰੋਕ ਮਰੀਜ ਲਈ ਤੁਰੰਤ ਮੈਡੀਕਲ ਮਦਦ ਪ੍ਰਾਪਤ ਕਰਨਾ ਬਹੁਤ ਲਾਭਦਾਇਕ ਰਹਿੰਦਾ ਹੈ ਅਤੇ ਸਟ੍ਰੋਕ ਦੇ ਮਰੀਜ ਨੂੰ ਇਕ ਨਿਊਰੋਲੌਜਿਸਟ ਲਈ ਵੀ ਤੁਰੰਤ ਦੇਖਣਾ ਜ਼ਰੂਰੀ ਹੁੰਦਾ ਹੈ। ਜੇਕਰ ਮਰੀਜ ਨੂੰ ਗੋਲਡਨ ਪੀਰੀਅਡ ਦੇ ਤੌਰ ‘ਤੇ ਸਟ੍ਰੋਕ ਦੇ ਪਹਿਲੇ 4-5 ਘੰਟੇ ਵਿਚ ਹੀ ਮਦਦ ਮਿਲ ਜਾਵੇ ਤਾਂ ਉਸਦੇ ਰਿਕਵਰੀ ਦੇ ਮੌਕੇ ਕਾਫ਼ੀ ਵੱਧ ਜਾਂਦੇ ਹਨ। ਜੇਕਰ ਇਕ ਵਾਰ ਇਹ ਗੋਲਡਨ ਪੀਰੀਅਡ ਸਮਾਪਤ ਹੋ ਜਾਵੇ ਤਾਂ ਬ੍ਰੇਨ ਸਾਲਵੇਜੇਬਲ ਦਵਾਈਆਂ ਦਾ ਉਪਯੋਗ ਖਤਰਿਆਂ ਭਰਿਆ ਅਤੇ ਘੱਟ ਅਸਰਦਾਰ ਰਹਿ ਜਾਂਦਾ ਹੈ।ਡਾ. ਮਾਝੀ ਨੇ ਕਿਹਾ ਕਿ ਬ੍ਰੇਨ ਸਟ੍ਰੋਕ ਦੇ ਮਾਮਲੇ ਵਿਚ ਸਮਾਂ ਬੇਹੱਦ ਮਹੱਤਵਪੂਰਣ ਹੁੰਦਾ ਹੈ। ਜੇਕਰ ਇਲਾਜ ਵਿਚ ਦੇਰ ਹੋ ਜਾਵੇ ਤਾਂ ਮਰੀਜ ਨੂੰ ਸਥਾਈ ਤੌਰ ‘ਤੇ ਅਪੰਗਤਾ ਹੋ ਸਕਦੀ ਹੈ। ਅਜਿਹੇ ਵਿਚ ਮਰੀਜਾਂ ਦਾ ਪੁਨਰਵਾਸ ਕਾਫ਼ੀ ਮੁਸ਼ਕਿਲ ਨਾਲ ਅਤੇ ਤਣਾਅ ਭਰਿਆ ਰਹਿੰਦਾ ਹੈ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply