Friday, March 29, 2024

ਨੂਰਮਹਿਲੀਆਂ ਦੇ ਸਮਾਗਮ ਬੰਦ ਕਰਵਾ ਕੇ ਸਰਕਾਰ ਦਿੱਤੀ ਪੁਲਿਸ ਸਕਿਉਰਟੀ ਵਾਪਿਸ ਲਵੇ – ਸਤਿਕਾਰ ਕਮੇਟੀ

PPN31101421
ਜੰਡਿਆਲਾ ਗੁਰੂ, 31 ਅਕਤੂਬਰ (ਹਰਿੰਦਰਪਾਲ ਸਿੰਘ) – ਪੰਜਾਬ ਦੇ ਮਾਹੋਲ ਨੂੰ ਖਰਾਬ ਕਰਨ ਲਈ ਉਤਾਵਲੇ ਨੂਰਮਹਿਲੀਆਂ ਦੇ ਡੇਰਿਆ ਉੱਪਰ ਪੰਜਾਬ ਸਰਕਾਰ ਪੂਰਨ ਤੋਰ ਤੇ ਪਾਬੰਦੀ ਲਗਾ ਕੇ ਇਹਨਾਂ ਡੇਰਿਆਂ ਦੇ ਸਮਾਗਮਾਂ ਨੂੰ ਬੰਦ ਕਰਵਾਏ ਅਤੇ ਪੰਜਾਬ ਪੁਲਿਸ ਵਲੋਂ ਦਿੱਤੀ ਸਕਿਉਰਟੀ ਵੀ ਵਾਪਿਸ ਲਈ ਜਾਵੇ ਤਾਂ ਜੋ ਪੰਜਾਬ ਦੇ ਮਾਹੋਲ ਨੂੰ ਖਰਾਬ ਹੋਣ ਤੋਂ ਰੋਕਿਆ ਜਾ ਸਕੇ। ਉਕਤ ਸ਼ਬਦਾ ਦਾ ਪ੍ਰਗਟਾਵਾ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਸਬਾ ਰਈਆ ਵਿਚ 29 ਅਕਤੂਬਰ ਨੂੰ ਦਿਵਯ ਜੋਤੀ ਜਾਗ੍ਰਿਤੀ ਸੰਸਥਾ ਵਲੋਂ ਤਿੰਨ ਦਿਨਾ ਦਾ ਸਮਾਗਮ ਸ਼ਾਮ 6 ਤੋਂ 9 ਵਜੇ ਦਾ ਰੱਖਿਆ ਗਿਆ ਸੀ। ਸਮਾਗਮ ਮਾਤਾ ਯਮਨਾ ਦੇਵੀ ਮੰਦਿਰ ਦੇ ਕੋਲ ਗਰਾਊਂਡ (ਨੇੜੇ ਜਨਤਾ ਸਕੂਲ) ਵਿਚ ਕਰਵਾਇਆ ਜਾ ਰਿਹਾ ਸੀ। ਇਸ ਬਾਬਤ ਜਦ ਸਤਿਕਾਰ ਕਮੇਟੀ ਦੇ ਸਿੰਘਾਂ ਨੂੰ ਪਤਾ ਲੱਗਾ ਤਾਂ ਸਿੰਘਾਂ ਨੇ ਇੱਕਠੇ ਹੋਣਾ ਸ਼ੁਰੂ ਕਰ ਦਿੱਤਾ ਅਤੇ ਅਸੀ ਤੁਰੰਤ ਐਸ.ਐਚ.ਉ ਬਿਆਸ ਪ੍ਰੀਤਇੰਦਰ ਸਿੰਘ ਨੂੰ ਸੂਚਿਤ ਕੀਤਾ।ਜਿਨਾਂ ਨੇ ਸਮਾਗਮ ਦੇ ਮੁੱਖ ਸੰਚਾਲਕ ਸਵਾਮੀ ਰਣਜੀਤਾ ਨੰਦ ਨਾਲ ਗੱਲ ਕਰਕੇ ਸਮਾਗਮ ਨੂੰ ਬੰਦ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਐਸ.ਐਚ.ਓ ਬਿਆਸ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਸਤਿਕਾਰ ਕਮੇਟੀ ਵਲੋਂ ਸਾਨੂੰ ਸੂਚਨਾ ਦੇਣ ਤੇ ਸਮਾਗਮ ਦੇ ਮੁੱਖ ਪ੍ਰਬੰਧਕ ਨਾਲ ਗੱਲ ਕੀਤੀ ਕਿ ਪਹਿਲਾ ਹੀ ਤਰਨਤਾਰਨ ਮਾਹੋਲ ਤਵਾਅਪੂਰਨ ਬਣਿਆ ਹੋਇਆ ਹੈ ਜਿਸ ਕਰਕੇ ਮਾਹੋਲ ਨੂੰ ਅਮਨ ਸ਼ਾਤੀਪੂਰਵਕ ਰੱਖਣ ਲਈ ਤੁਹਾਨੂੰ ਸਮਾਗਮ  ਕਰਵਾਉਣ ਲਈ ਉਚ-ਅਫ਼ਸਰਾਂ ਨਾਲ ਗੱਲ ਕਰਨੀ ਪਵੇਗੀ।
ਮੁੱਖ ਸੰਚਾਲਕ ਰਣਜੀਤਾ ਨੰਦ ਵਲੋਂ ਅਪਨੀ ਸੰਸਥਾ ਦੇ ਉੱਚ-ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਸਮਾਗਮ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੰਦ ਕਰਵਾ ਦਿੱਤਾ। ਇਥੇ ਇਹ ਦੱਸਣਯੋਗ ਹੈ ਕਿ ਕੱਲ੍ਹ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਨੂਰਮਹਿਲੀਆਂ ਦੇ ਸਾਰੇ ਸਮਾਗਮਾਂ ਉੱਪਰ ਪਾਬੰਦੀ ਲਗਾਉਣ ਲਈ ਪੰਜਾਬ ਸਰਕਾਰ ਨੂੰ ਕਿਹਾ ਸੀ ਅਤੇ ਉਹ ਖੁਦ ਤਰਨਤਾਰਨ ਜਖਮੀ ਸਿੰਘਾਂ ਦਾ ਹਾਲ-ਚਾਲ ਪੁੱਛਣ ਲਈ ਗਏ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply