Friday, April 19, 2024

 ਮਿਸ਼ਨ ਬੂੰਦ ਪ੍ਰੋਜੈਕਟ ਦਾ ਡਾ. ਨਵਜੋਤ ਕੌਰ ਸਿੱਧੂ ਨੇ ਰੱਖਿਆ ਨੀਂਹ ਪੱਥਰ

PPN01111401
ਅੰਮ੍ਰਿਤਸਰ, 1 ਨਵੰਬਰ (ਜਗਦੀਪ ਸਿੰਘ ਸੱਗੂ) – ਯੂਥ ਸਰਵਿਸਜ਼ ਵੈਲਫੇਅਰ ਸੁਸਾਇਟੀ ਵੱਲੋਂ ਪਿੰਗਲਵਾੜੇ ਦੇ ਪਿੱਛਲੇ ਪਾਸੇ ਜਿਲ੍ਹਾ ਭਲਾਈ ਦਫਤਰ ਵਿੱਚ ਸ਼ੁਰੂ ਕੀਤੇ ਗਏ ਮਿਸ਼ਨ ਬੂੰਦ ਪ੍ਰੋਜੈਕਟ ਦਾ ਨੀਂਹ ਪੱਥਰ ਹਲਕਾ ਪੂਰਬੀ ਤੋਂ ਵਿਧਾਇਕਾ ਤੇ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਵੱਲੋਂ ਅੱਜ ਰੱਖਿਆ ਗਿਆ।ਨੀਂਹ ਪੱਥਰ ਰੱਖਣ ਉਪਰੰਤ ਮਿਸ਼ਨ ਬੂੰਦ ਅਧੀਨ ਬਣਾਏ ਗਏ ਰੇਨ ਵਾਟਰ ਹਾਰਵੈਸਟਿੰਗ ਪ੍ਰੋਜੈਕਟ ਦਾ ਮੈਡਮ ਸਿੱਧੂ ਦਾ ਮੁਆਇਨਾ ਕੀਤਾ ਅਤੇ ਸੰਸਥਾ ਵਲੋਂ ਅਰੰਭੇ ਇਸ ਕਾਰਜ ਦੀ ਸ਼ਲਾਘਾ ਕੀਤੀ।

PPN01111403
ਇਸ ਮੌਕੇ ਸੰਸਥਾ ਵੱਲੋਂ ਅਯੌਜਿਤ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਸੰਸਥਾ ਦੇ ਪ੍ਰਧਾਨ ਹਰਦੀਪ ਸਿੰਘ ਨੇ ਪਾਣੀ ਦੀ ਮਹੱਤਤਾ ਬਾਰੇ ਦੱਸਿਆ ਤੇ ਲੋਕਾਂ ਨੂੰ ਰੇਨ ਵਾਟਰ ਹਾਰਵੈਸਟਿੰਗ ਹਰ ਘਰ ਵਿੱਚ ਲਗਾਉਣ ਲਈ ਅਪੀਲ ਕੀਤੀ।
ਮੁੱਖ ਮਹਿਮਾਨ ਡਾ. ਨਵਜੋਤ ਕੌਰ ਸਿੱਧੂ ਵੱਲੋਂ ਸੁਸਾਇਟੀ ਨੂੰ 12 ਲੱਖ ਦਾ ਚੈਕ ਭੇਂਟ ਕੀਤਾ ਗਿਆ।ਇਸ ਮੌਕੇ ਡਾ. ਨਵਜੋਤ ਕੌਰ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਮਿਸ਼ਨ ਬੂੰਦ ਉਨ੍ਹਾਂ ਦਾ ਡ੍ਰੀਮ ਪ੍ਰੋਜੈਕਟ ਹੈ।ਉਨਾਂ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਪਾਣੀ ਬਚਾਉਣ ਬਾਰੇ ਅਪੀਲ ਕੀਤੀ, ਤਾਂਕਿ ਜਮੀਨ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋਣ ਤੋਂ ਬਚਾਇਆ ਜਾ ਸਕੇ।
ਡਾ. ਨਵਜੋਤ ਕੌਰ ਸਿੱਧੂ ਵਲੋਂ ਦਿੱਤੀ ਮਾਲੀ ਮਦਦ ਦਾ ਧੰਨਵਾਦ ਕਰਦਿਆਂ ਯੂਥ ਸਰਵਿਸਜ਼ ਦੇ ਡਾਇਰੈਕਟਰ ਸਿਮਰਦੀਪ ਸਿੰਘ ਨੇ ਦੱਸਿਆ ਕਿ ਇਕ ਰੇਨ ਵਾਟਰ ਹਾਰਵੈਸਟਿੰਗ ਨਾਲ ਸਲਾਨਾ 5-6 ਲੱਖ ਲੀਟਰ ਪਾਣੀ ਵਾਪਸ ਧਰਤੀ ਵਿੱਚ ਭੇਜਿਆ ਜਾਵੇਗਾ।ਇਸ ਕਾਰਜ ਲਈ ਇਕੱਤਰ ਕੀਤੇ ਜਾਣ ਵਾਲੇ ਲੋੋੜੀਂਦੇ ਫੰਡਾਂ ਵਿੱਚ ਯੌਗਦਾਨ ਪਾਉਣ ਲਈ ਉਨਾਂ ਨੇ ਦੇਸ਼-ਵਿਦੇਸ਼ ਵਿੱਚ ਬੈਠੇ ਹੋਏ ਵਾਤਾਵਰਣ ਪ੍ਰੇਮੀਆਂ ਨੂੰ ਅਪੀਲ ਕੀਤੀ।ਇਸ ਸਮੇਂ ਹਾਜਰ ਜੱਦਾ ਇੰਡਸਟਰੀ ਦੇ ਮਾਲਕ ਜੋਤੀ ਚੱਤਰਥ ਵਲੋਂ ਇਸ ਨੇਕ ਕੰਮ ਵਿੱਚ 10 ਹਜ਼ਾਰ ਦਾ ਯੋਗਦਾਨ ਦਿੱਤਾ ।
ਸੰਸਥਾ ਵੱਲੋਂ ਮੈਡਮ ਸਿੱਧੂ ਨੂੰ ਕਿਰਪਾਨ ਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ ਨਵਾਂ ਪਿੰਡ ਸੈਕਟਰੀ ਯੂਥ ਸਰਵਿਸ, ਰਾਜੇਸ਼ ਹਨੀ ਕੌਂਸਲਰ, ਮਲਕੀਤ ਸਿੰਘ, ਨਿਰਮਲ ਗੁਪਤਾ, ਮਨਿੰਦਰ ਕੌਰ, ਗੌਰਵ ਭੰਡਾਰੀ, ਸੋਹਲ ਗਰੁੱਪ ਆਫ ਇੰਸਟੀਚਿਊਟ ਤੇ ਸਰਬੱਤ ਦਾ ਭਲਾ ਐਜੂਕੇਸ਼ਨ ਐਂਡ ਵੈਲਫੇਅਰ ਟਰੱਸਟ ਦੇ ਦੇ ਚੇਅਰਮੈਨ ਡਾ. ਸੁਖਰਾਜ ਸਿੰਘ ਸੋਹਲ, ਮਹਿਲ ਸਿੰਘ ਛਾਪਾ ਉਪ ਚੇਅਰਮੈਨ ਸਰਬੱਤ ਦਾ ਭਲਾ ਐਜੂਕੇਸ਼ਨ ਐਂਡ ਵੈਲਫੇਅਰ,  ਪਲਵਿੰਦਰ ਚਾਹਲ, ਜਸਮੀਤ ਸੋਢੀ, ਗਿਰੀਸ਼ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਵਾਸੀ ਮੌਜੂਦ ਸਨ ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply