Thursday, March 28, 2024

ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਵੱਲੋਂ ਵਿਜੀਲੈਂਸ ਜਾਗਰੂਕਤਾ ਹਫਤਾ ਮਨਾਇਆ ਗਿਆ

PPN01111416

ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ)  ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ, ਕੌਸ਼ਲ ਵਿਕਾਸ,ਉੱਦਮਿਤਾ, ਯੁਵਾ ਮਾਮਲੇ ਤੇ ਖੇਡ ਮੰਤਰਾਲਾ ਭਾਰਤ ਸਰਕਾਰ  ਵੱਲੋਂ ਮਿਤੀ 27-10-14 ਤੋਂ 1-11-14 ਤੱਕ ਸੈਂਟਰਲ ਵਿਜੀਲੈਂਸ ਕਮੀਸ਼ਨ ਦੀ ਹਦਾਇਤਾਂ ਅਨੁਸਾਰ ਵਿਜੀਲੈਂਸ ਜਾਗਰੂਕਤਾ ਹਫਤਾ ਮਨਾਇਆ ਗਿਆ। ਇਨਾ੍ਹ ਸਮਾਰੋਹਾਂ ਵਿੱਚ ਵੱਖ-ਵੱਖ ਯੂਥ ਕਲੱਬਾਂ ਦੇ ਨੁੰਮਾਇੰਦਿਆਂ ਅਤੇ ਐਨ. ਵਾਈ. ਸੀ ਵਲੰਟੀਅਰਾਂ, ਵੋਕੇਸ਼ਨਲ ਅਧਿਆਪਕਾਂ ਆਦਿ ਨੇ ਭਾਗ ਲਿਆ ਅਤੇ ਇਸ ਮੌਕੇ ਤੇ ਵਿਜੀਲੈਂਸ ਜਾਗਰੂਕਤਾ ਸਬੰਧੀ ਸਹੁੰ ਚੁੱਕੀ ਗਈ ਅਤੇ  ਨੌਜਵਾਨਾਂ ਨੇ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਕੰਮ ਕਰਨ ਤੇ ਜ਼ੋਰ ਦਿੱਤਾ। ਇਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਸੈਮਸਨ ਮਸੀਹ ਜ਼ਿਲਾ ਯੂਥ ਕੋਆਰਡੀਨੇਟਰ ਨੇ ਕਿਹਾ ਕਿ ਇਨਾ੍ਹਂ ਹਫਤਾ ਭਰ ਪ੍ਰੋਗਰਾਮਾਂ ਦੌਰਾਨ ਸਹੁੰ ਚੁੱਕ ਸਮਾਰੋਹ, ਸੈਮੀਨਾਰ, ਵਰਕਸ਼ਾਪਾਂ, ਭ੍ਰਿਸ਼ਟਾਚਾਰ ਵਿਰੋਧੀ ਲੇਖ ਮੁਕਾਬਲੇ ਅਤੇ ਭਾਸ਼ਣ ਮੁਕਾਬਲੇ ਆਦਿ ਦਾ ਆਯੋਜਨ ਕੀਤਾ ਗਿਆ ਤਾਂ ਕਿ ਨੌਜਵਾਨ ਵਰਗ ਸੁਚੇਤ ਹੋ ਕਿ ਇੱਕ ਗੈਰ ਭ੍ਰਿਸ਼ਟਾਚਾਰੀ ਸਮਾਜ ਵਜੋਂ ਅੱਗੇ ਵੱਧ ਸਕੇ ਅਤੇ ਦੇਸ਼ ਵਿੱਚ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਸੋਚ ਇੱਕ ਦੇਸ਼ ਭਗਤੀ ਦੇ ਰੂਪ ਵਿੱਚ ਵਿਕਸਿਤ ਹੋ ਸਕੇ ਜਿਸ ਨਾਲ ਹਿੰਦੋਸਤਾਨ ਦੇ ਸਾਰੇ ਦੇਸ਼ ਵਾਸੀਆਂ ਨੂੰ ਪਾਰਦਰਸ਼ਤਾ,ਬਿਨਾਂ੍ਹ ਕਿਸੇ ਭੇਦ-ਭਾਵ ਅਤੇ ਇਮਾਨਦਾਰੀ ਨਾਲ ਵਿਕਸਿਤ ਹੋਣ ਦੇ ਬਰਾਬਰ ਮੌਕੇ ਮਿਲ ਸਕਣ।  ਇਸ ਮੌਕੇ ਤੇ ਮੈਡਮ ਕੰਚਨ, ਮੈਡਮ ਚਰਨਜੀਤ ਅਤੇ  ਐਨ. ਵਾਈ. ਸੀ ਵਲੰਟੀਅਰ ਸੰਦੀਪ ਕੌਰ, ਬਲਵਿੰਦਰ ਕੌਰ, ਹਰਪ੍ਰੀਤ ਸਿੰਘ, ਰੋਬਨਜੀਤ ਸਿੰਘ, ਪ੍ਰਦੀਪ ਸਿੰਘ, ਸੁਖਦੀਪ ਸਿੰਘ, ਨਵਜੋਤ ਕੌਰ, ਗੁਰਪ੍ਰੀਤ ਕੌਰ, ਸਤਨਾਮ ਸਿੰਘ, ਰਣਜੀਤ ਸਿੰਘ, ਪ੍ਰੀਤੀ, ਅਮਨ ਕੌਰ, ਸ਼ਿਫਾਲੀ ਆਦਿ ਨੇ ਭਾਗ ਲਿਆ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply