Friday, April 19, 2024

ਭਿੱਖੀਵਿੰਡ ਵਿਚ ਅਕਾਲੀ ਦਲ (ਬਾਦਲ) ਦੀ ਵਰਕਰ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ—ਲੋਕ ਸਭਾ ਚੋਣਾਂ ਸਬੰਧੀ ਰੱਖੀ ਗਈ ਸੀ ਮੀਟਿੰਗ

PPN150301

ਭਿੱਖੀਵਿੰਡ 14 ਮਾਰਚ (ਰਣਜੀਤ)-  ਲੋਕ ਸਭਾ ਦੀਆ ਚੋਣਾਂ ਦਾ ਬਿਗਲ ਵੱਜ ਚੁਕਾ ਹੈ ਅਤੇ ਵੱਖ ਵੱਖ ਪਾਰਟੀਆ ਨੇ ਆਪਣੇ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰ ਦਿੱਤੇ ਹਨ ਜਿਸ ਦੇ ਚੱਲਦਿਆ ਵੱਖ ਵੱਖ ਪਾਰਟੀਆ ਦੇ ਨੁਮਾਇੰਦਿਆ ਵਲੋ ਆਪਣੇ ਆਪਣੇ ਹੱਕ ਵਿਚ ਮੀਟਿੰਗਾ ਕਰਕੇ ਆਪਣੀ ਪਾਰਟੀ ਦੀਆਂ ਨੀਤੀਆਂ ਤੋ ਜਾਣੂ ਕਰਾਇਆ ਜਾ ਰਿਹਾ ਹੈ। ਇਸੇ ਦੇ ਚੱਲਦਿਆ ਅੱਜ ਵਿਧਾਨ ਸਭਾ ਹਲਕਾ ਖੇਮਕਰਨ ਦੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਵਲੋ ਕਸਬਾ ਭਿੱਖੀਵਿੰਡ ਵਿਚ ਸ਼੍ਰੌਮਣੀ ਅਕਾਲੀ ਦਲ ਵਲੋ ਲੋਕ ਸਭਾ ਹਲਕਾ ਖਡੂਰ ਸਾਹਿਬ ਤੋ ਅਕਾਲੀ ਦਲ ਦੇ ਉਮੀਦਵਾਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਹੱਕ ਵਿਚ ਵਰਕਰ ਮੀਟਿੰਗ ਰੱਖੀ ਗਈ ਸੀ ।ਜਿਸ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ ਇਸ ਮੀਟਿੰਗ ਵਿਚ ਇਲਾਕੇ ਦੇ ਸਰਪੰਚ–ਪੰਚ ਬਲਾਕ ਸੰਮਤੀ ਮੈਂਬਰਾਂ ਅਤੇ ਜਿਲਾ ਪ੍ਰੀਸ਼ਦ ਦੇ ਮੈਂਬਰ ਸਾਹਿਬਾਨ ਹਾਜਰ ਹੋਏ।ਇਸ ਮੋਕੇ  ਹਲਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਤੇ ਉਹਨਾਂ ਦੇ ਸਪੁੱਤਰ ਗੌਰਵਦੀਪ ਸਿੰਘ ਵਲਟੋਹਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਨੂੰ ਇਸ ਗੱਲ ਤੇ ਮਾਣ ਹੋਣਾ ਚਾਹੀਦਾ ਹੈ ਕਿ ਸਾਡੇ ਪੰਜਾਬ ਨੂੰ ਵਿਕਾਸ ਪੁਰਖ ਦੇ ਰੂਪ ਵਿਚ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮਿਲੇ ਅਤੇ ਪੰਜਾਬ ਨੂੰ ਉਨਾਂ ਤਰੱਕੀ ਦੀਆਂ ਬਲੁੰਦੀਆ ਤੇ ਪੁਹਚਾਇਆ ।ਇਸੇ ਤਰਾਂ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਦੀ ਚੋਣ ਵੀ ਸਾਨੂੰ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਜੋ ਕਿ ਸਾਡੇ ਹਿੱਤਾਂ ਦੀ ਗਲ ਕਰੇ ਉਨਾਂ ਕਿਹਾ ਕਿ ਕਾਂਗਰਸ ਦੇ ਦੇਸ਼ ਨੂੰ ਲੁੱਟ ਕੇ ਖਾਦਾ ਹੈ ਅਤੇ ਕਾਂਗਰਸ ਹੁਣ ਆਪਣੀ ਹਾਰੀ ਹੋਈ ਲੜਾਈ ਲੜ ਰਹੀ ਹੈ ਅਤੇ ਉਸ ਨੂੰ ਮੈਦਾਨ ਵਿਚ ਉਤਾਰਨ ਲਈ ਉਮੀਦਵਾਰ ਨਹੀ ਮਿਲ ਰਹੇ ਜਿਸ ਕਰਕੇ ਉਹਨਾਂ ਮਨਪੀ੍ਰਤ ਬਾਦਲ ਨੂੰ ਆਪਣੇ ਨਾਲ ਸ਼ਾਮਲ ਕਰਕੇ ਬਠਿੰਡਾ ਤੋ ਟਿਕਟ ਦਿੱਤੀ ਹੈ ਉਨਾਂ ਕਿਹਾ ਪੰਜਾਬ ਵਿਚੋ ਕਾਂਗਰਸ ਅਤੇ ਪੰਜਾਬ ਪੀਪਲਜ ਪਾਰਟੀ ਦੀ ਹੋਂਦ ਖਤਮ ਹੋ ਚੁਕੀ ਹੈ।

PPN150302

ਇਸ ਮੋਕੇ ਮਰਗਿੰਦਪੁਰਾ ਦੇ ਸਾਬਕਾ ਸਰਪੰਚ ਸਤਵਿੰਦਰ ਸਿੰਘ ਅਤੇ ਮਨਮੋਹਣ ਸਿੰਘ ਸਾਬਕਾ ਸਰਪੰਚ ਘਰਿਆਲਾ ਆਪਣੇ ਸੈਂਕੜੇ ਸਾਥੀਆ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋਏ ਜਿਨਾਂ ਨੂੰ ਰਣਜੀਤ ਸਿੰਘ ਬ੍ਰਹਮਪੁਰਾ ਨੇ ਜੀ ਆਇਆ ਆਖਿਆ ਅਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ।ਆਪਣੇ ਸੰਬੋਧਨ ਵਿਚ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸਾਡਾ ਦੇਸ਼ ਸੋਨੇ ਦੀ ਚਿੜੀ ਸੀ ਪਰ ਅੱਜ ਸਾਡਾ ਦੇਸ਼ ਗਰੀਬ ਦੇਸ਼ਾ ਵਿਚ ਸ਼ੁਮਾਰ ਕਰਨ ਲੱਗ ਪਿਆ ਹੈ ਕਿਉਕਿ ਸਾਡੇ ਦੇਸ਼ ਦਾ ਪੈਸਾ ਇਨਾਂ ਕਾਂਗਰਸੀਆ ਨੇ ਕਾਲੇ ਧਨ ਦੇ ਤੋਰ ਤੇ ਵਿਦੇਸ਼ਾ ਵਿਚ ਜਮਾ ਕਰਾਇਆ ਹੋਇਆ ਹੈ ਅਤੇ ਦੇਸ਼ ਵਿਚ ਗਰੀਬੀ ਭੁਖਮਰੀ ਆਪਣੇ ਪੈਰ ਪਸਾਰ ਰਹੀ ਹੈ ਉਨਾਂ ਕਿਹਾ ਕਿ ਅੱਜ ਦੇਸ਼ ਦੀ 80ਫੀਸਦੀ ਜਨਤਾ ਬਦਲਾਅ ਚਾਹੁੰਦੀ ਹੈ ਅਤੇ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੀ ਹੈ।ਇਸ ਮੌਕੇ ਬੀ.ਸੀ ਸੈਲ ਪੰਜਾਬ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਠੇਕੇਦਾਰ, ਲਖਦੀਪ ਸਿੰਘ ਮਾੜੀ ਮੇਘਾ, ਵਰਿੰਦਰਰਾਜ ਬਾਹਬਾ ਚੱਕ, ਸਰਪੰਚ ਗੁਰਸੇਵਕ ਸਿੰਘ ਬੱਬੂ ਮਾੜੀ ਮੇਘਾ, ਸਰਪੰਚ ਛਰਨਜੀਤ ਛੰਨੂ,  ਸਰਪੰਚ ਰਸਾਲ ਕਾਲੇ, ਗੁਰਿੰਦਰ ਲਾਡਾ ਸ਼ਹਿਰੀ ਪ੍ਰਧਾਨ, ਗੁਰਭੇਜ ਸਿੰਘ ਸੇਖੋ, ਟੀਟੂ ਪ੍ਰਧਾਨ, ਸਰਪੰਚ ਸੁਖਦੇਵ ਸਿੰਘ ਮਾੜੀ ਮੇਘਾ ਆਦਿ ਵੱਡੀ ਗਿਣਤੀ ਵਿੱਚ ਵਰਕਰ ਹਾਜਰ ਸਨ।

Check Also

ਮੁੱਖ ਚੋਣ ਅਫ਼ਸਰ ਦੇ ਫ਼ੇਸਬੁੱਕ ਲਾਈਵ ਪ੍ਰੋਗਰਾਮ ‘ਟਾਕ ਟੂ.ਸੀ.ਈ.ਓ ਪੰਜਾਬ’ ਨੂੰ ਮਿਲਿਆ ਵੱਡਾ ਹੁੰਗਾਰਾ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ) – ਇੱਕ ਨਿਵੇਕਲੀ ਪਹਿਲ ਕਰਦੇ ਹੋਇਆਂ ਪੰਜਾਬ ਦੇ ਮੁੱਖ ਚੋਣ …

Leave a Reply