Friday, April 19, 2024

ਗੀਤ ‘ਸਰਦਾਰਨੀ’ ਲੈ ਕੇ ਹਾਜ਼ਰ ਹੋ ਰਿਹੈ ਗੀਤਕਾਰ ਤੇ ਗਾਇਕ ਦੇਵ ਪੰਜਾਬੀ

ਚੰਡੀਗੜ੍ਹ, 23 ਮਈ (ਪ੍ਰੀਤਮ ਲੁਧਿਆਣਵੀ) – ਪੰਜਾਬੀ ਸਾਹਿਤ ਜਗਤ ਵਿੱਚ ਦੇਵ ਪੰਜਾਬੀ ਬਹੁ-ਕਲਾਵਾਂ ਦਾ ਸੁਮੇਲ ਵਜੋਂ ਜਾਣੀ ਜਾਂਦੀ ਇਕ ਨਾਮਵਰ ਸਖਸ਼ੀਅਤ ਹੈ।ਜਿਥੇ ਉਹ ਇੱਕ ਵਧੀਆ ਗੀਤਕਾਰ ਤੇ ਗਾਇਕ ਹੈ, ਉਥੇ ਇਕ ਬਿਹਤਰੀਨ ਅਦਾਕਾਰ ਵੀ ਹੈ। ਪੰਜਾਬੀ ਫਿਲਮਾਂ, ‘ਜੱਟ ਇਨ ਮੂਡ’, ‘ਦੋਨਾਲੀ’ ਪੰਜਾਬੀ ਟੈਲੀ ਫਿਲਮਾਂ, ‘ਗੁੱਡੂ ਉਲੂ ਦਾ ਪੱਠਾ’, ‘ਡਰਾਕਲ ਜੱਗਾ ਡਾਕੂ’, ‘ਖਜ਼ਾਨਾ ਅਮਲੀ ਦਾ’, ‘ਕੁਰਕੀ’, ‘ਥਥਲਿਆਂ ਦਾ ਟੱਬਰ’, ‘ਬੇਵਫਾ ਇੱਕ ਮੁਹੱਬਤ’, ‘ਮਨਮਰਜ਼ੀਆਂ’, ‘ਮੂਰਖ ਬਾਪੂ’ ਤੇ ਹਾਲਾਤ’ ਆਦਿ ਤੋਂ ਇਲਾਵਾ ਟੀ.ਵੀ ਸੀਰੀਅਲ, ‘ਕਾਲੇ ਪ੍ਰਛਾਵੇਂ’, ‘ਪੱਖੀ’ ਅਤੇ ਗੀਤਾਂ ਵਿੱਚ, ‘ਚਿੱਟਾ ਸੋਗ’ ਅਤੇ ‘ਵਿਛੋੜਾ’ ਆਦਿ ਵਿੱਚ ਆਪਣੀ ਅਦਾਕਾਰੀ ਦੀ ਸੁਹਣੀ ਬੱਲੇ ਬੱਲੇ ਕਰਵਾ ਚੁੱਕਾ ਹੈ।ਇਸ ਤੋਂ ਇਲਾਵਾ ਉਸ ਨੇ ਗੀਤਾਂ ਦੀ ਰਿਕਾਰਡਿੰਗ ਦੇ ਖੇਤਰ ਵਿਚ ਵੀ ਚੰਗਾ ਨਾਮਨਾ ਖੱਟਿਆ ਹੈ ।
                ਹੁਣ ਦੇਵ ਪੰਜਾਬੀ ਆਪਣੀ ਮਿੱਠੀ ਤੇ ਸੁਰੀਲੀ ਅਵਾਜ਼ ਵਿੱਚ ਬਹੁਤ ਹੀ ਵਧੀਆ ਗੀਤ, ‘ਸਰਦਾਰਨੀ’ ਲੈ ਕੇ ਹਾਜ਼ਰ ਹੋ ਰਿਹਾ ਹੈ।ਜੱਸ ਸਟੂਡੀਓ ਕੰਪਨੀ ਦੁਆਰਾ ਰਿਲੀਜ਼ ਕੀਤੇ ਜਾ ਰਹੇ ਇਸ ਗੀਤ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ਨਾਮਵਰ ਸੰਗੀਤਕਾਰ ਦਵਿੰਦਰ ਕੈਂਥ ਜੀ ਨੇ।
                  ਪ੍ਰਸਿੱਧ ਗੀਤਕਾਰ ਰਾਜੂ ਨਾਹਰ ਨੇ ਆਸ ਪ੍ਰਗਟਾਈ ਕਿ ਸਰੋਤਿਆਂ ਵਲੋਂ ਇਸ ਗੀਤ ਨੂੰ ਵੀ ਦੇਵ ਦੇ ਪਹਿਲੇ ਗੀਤਾਂ, ਸੀਰੀਅਲਾਂ, ਫਿਲਮਾਂ ਅਤੇ ਟੈਲੀ ਫਿਲਮਾ ਵਾਂਗ ਖੂਬ ਪਿਆਰ ਮਿਲੇਗਾ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …