Saturday, April 20, 2024

ਕਿਸਾਨ ਜਥੇਬੰਦੀ ਵੱਲੋ ਪਿੰਡ ਚੰਣਕੇ ਵਿਖੇ ਬੀਬੀਆਂ ਦਾ ਵੱਡਾ ਇਕੱਠ ਕਰਕੇ ਪਿੰਡ ਕਮੇਟੀਆਂ ਦਾ ਕੀਤਾ ਗਠਨ

ਨਸ਼ੇ ਮਾਫੀਏ ਤੇ ਸਰਕਾਰ ਦੇ ਗੱਠਜੋੜ ਖਿਲਾਫ ਅੰਦੋਲਨ ਦਾ ਕੀਤਾ ਐਲਾਨ

PPN07111410

ਰਈਆ, 7 ਨਵੰਬਰ (ਬਲਵਿੰਦਰ ਸੰਧੂ) – ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਪਿੰਡ ਚੰਨਣਕੇ ਵਿਖੇ ਗੁਰਦੁਆਰਾ ਸਾਹਿਬ ਵਿੱਚ ਤਹਿਸੀਲ ਬਾਬਾ ਬਕਾਲਾ ਸਾਹਿਬ ਦੀਆਂ ਕਿਸਾਨ ਆਗੂ ਬੀਬੀਆਂ ਦਾ ਵੱਡਾ ਇਕੱਠ ਬੀਬੀ ਜਗੀਰ ਕੌਰ ਕਲੇਰ ਘੁਮਾਣ ਦੀ ਪ੍ਰਧਾਨਗੀ ਹੇਠ ਕੀਤਾ ਗਿਆ । ਇਕੱਠ ਵਿੱਚ ਗੰਭੀਰ ਵਿਚਾਰਾਂ ਕਰਕੇ ਦਰਜਨਾਂ ਪਿੰਡਾਂ ਦੀਆਂ ਬੀਬੀਆਂ ਦੀਆਂ ਇਕਾਈਆਂ ਦਾ ਗਠਨ ਕੀਤਾ ਗਿਆ ਅਤੇ ਫੈਸਲਾ ਕੀਤਾ ਗਿਆ ਕਿ 20 ਨਵੰਬਰ ਤੱਕ ਬਾਬਾ ਬਕਾਲਾ ਸਾਹਿਬ ਤਹਿਸੀਲ ਦੇ ਹਰ ਪਿੰਡ ਵਿੱਚ ਪਿੰਡਾਂ ਵਿੱਚ ਮੀਟਿੰਗਾਂ ਲਗਾ ਕੇ ਬੀਬੀਆਂ ਦੀਆਂ ਇਕਾਈਆਂ ਬਣਾਈਆਂ ਜਾਣਗੀਆਂ । ਇਸ ਇਕੱਠ ਵਿੱਚ ਪੰਜਾਬ ਭਰ ਵਿੱਚ ਸਰੇਆਮ ਬਾਦਲ ਸਰਕਾਰ ਦੀ ਸਹਿ ਉੱਤੇ ਪਿੰਡਾਂ ਵਿੱਚ ਵਿਕ ਰਹੇ ਨਸ਼ੇ , ਨੌਜਵਾਨਾਂ ਦੀ ਕੀਤੀ ਜਾ ਰਹੀ ਬਰਬਾਦੀ ਅਤੇ ਸਰਕਾਰੀ ਦਫਤਰਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਡਾਕਟਰ ਸੁਆਮੀਨਾਥਨ ਕਮਿਦੀ ਰਿਪੋਰਟ ਲਾਗੂ ਕਰਵਾਉਣ ਲਈ ਨਵੰਬਰ ਮਹੀਨੇ ਵਿੱਚ ਹੀ ਤਹਿਸੀਲ ਪੱਧਰੀ ਵਿਸ਼ਾਲ ਧਰਨਾ ਦਿੱਤੇ ਜਾਣ ਦਾ ਫੈਸਲਾ ਕੀਤਾ ਗਿਆ । ਜਿਸ ਦੀ ਤਾਰੀਖ ਦਾ ਐਲਾਨ 13 ਨਵੰਬਰ ਤੱਕ ਕਰ ਦਿੱਤਾ ਜਾਵੇਗਾ ।
ਬੀਬੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ , ਸੂਬਾ ਕਮੇਟੀ ਮੈਬਰ ਸਤਨਾਮ ਸਿੰਘ ਜੌਹਲ , ਬੀਬੀ ਰਘਬੀਰ ਕੌਰ ਘੋਗਾ ਅਤੇ ਬੀਬੀ ਕਸਮੀਰ ਕੌਰ ਬਾਬਾ ਬਕਾਲਾ ਸਾਹਿਬ ਨੇ ਕਿਹਾ ਕਿ ਬਾਦਲ ਸਰਕਾਰ ਦੀ ਸ਼ਤਰ ਸਾਇਆ ਹੇਠ ਇਸਦੇ ਮੰਤਰੀ , ਵਿਧਾਇਕ , ਨਸ਼ਾ ਮਾਫੀਆ ਤੇ ਪੁਲਿਸ ਅਧਿਕਾਰੀਆਂ ਦਾ ਨਾਪਾਕ ਗੱਠਜੋੜ ਬਣ ਚੁੱਕਾ ਹੈ। ਜਿਸਨੇ ਪੰਜਾਬ ਦੇ 80 ਪ੍ਰਤੀਸ਼ਤ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਧੱਕ ਦਿੱਤੇ ਹਨ । ਪੰਜਾਬ ਦੇ ਘਰ ਘਰ ਮੌਤਾਂ ਦੇ ਸੱਥਰ ਵਿੱਛ ਚੁੱਕੇ ਹਨ । ਇਸ ਲਈ ਅੱਜ ਸਾਡੇ ਸਾਹਮਣੇ ਬੀਬੀਆਂ, ਕਿਸਾਨਾ ਮਜਦੂਰਾਂ ਨੌਜਵਾਨਾਂ ਨੂੰ ਜਥੇਬੰਦ ਹੋ ਕੇ ਸੰਘਰਸ਼ ਤੋ ਇਲਾਵਾ ਹੋਰ ਕੋਈ ਚਾਰਾ ਨਹੀ ਬਚਿਆ ਹੈ। ਕਿਸਾਨ ਆਗੂਆਂ ਨੇ ਇਸ ਮੌਕੇ ਐਲਾਨ ਕੀਤਾ ਕਿ ਪੰਜਾਬ ਭਰ ਦੇ ਪਿੰਡਾਂ ਵਿੱਚ ਬੀਬੀਆਂ ਦੀਆਂ ਇਕਾਈਆਂ ਗਠਨ ਕਰਕੇ ਬਾਦਲ ਸਰਕਾਰ ਦੇ ਖਿਲਾਫ ਵੱਡੇ ਸੰਘਰਸ਼ ਦਾ ਬਿਘਲ ਵਜਾਇਆ ਜਾਵੇਗਾ ‘ਤੇ ਪਿੰਡਾਂ ਦੇ ਕਿਸਾਨਾਂ ਮਜਦੂਰਾਂ ਅਤੇ ਬੀਬੀਆਂ ਵਿੱਚ ਬਾਦਲ ਸਰਕਾਰ ਖਿਲਾਫ ਬਹੁੱਤ ਰੋਸ਼ ਪਾਇਆ ਜਾ ਰਿਹਾ ਹੈ।
ਇਸ ਮੌਕੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਨਸ਼ਾ ਵੇਚਣ ਵਾਲੇ ਵੱਡੇ ਸਮਗਲਰਾਂ ਖਿਲਾਫ ਸਖਤ ਧਾਰਾਵਾਂ ਹੇਠ ਪਰਚੇ ਦਰਜ ਕਰਕੇ ਕਾਰਵਾਈ ਕੀਤੀ ਜਾਵੇ।ਨਸ਼ਿਆਂ ਦੇ ਸਿਕਾਰ ਹੋ ਚੁੱਕੇ ਸਰਕਾਰੀ ਨਸ਼ਾ ਛਡਾਊ ਹਸਪਤਾਲ ਖੋਲੇ ਜਾਣ ਅਤੇ ਮੁੱਫਤ ਦਵਾਈ ਦਿੱਤੀ ਜਾਵੇ।ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਚੋਣ ਵਾਅਦੇ ਅਨੁਸਾਰ ਮੋਦੀ ਅਤੇ ਬਾਦਲ ਸਰਕਾਰ ਲਾਗੂ ਕਰੇ ਅਤੇ ਸਰਕਾਰੀ ਦਫਤਰਾਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਬੰਦ ਕੀਤਾ ਜਾਵੇ ।ਬਾਬਾ ਬਕਾਲਾ ਸਾਹਿਬ ਦੇ ਬਜਾਰ ਦੇ 49 ਪੀੜਤ ਦੁਕਾਨਦਾਰਾਂ ਨਾਲ ਜਿਲ੍ਹਾ ਪ੍ਰਸਾਵੱਲੋ ਦੁਕਾਨਾ ਬਣਾ ਕੇ ਦੇਣ ਦਾ ਕੀਤਾ ਲਿਖਤੀ ਸਮਝੌਤਾ ਤੁਰੰਤ ਲਾਗੂ ਕੀਤਾ ਜਾਵੇ।ਇਸ ਮੌਕੇ ਸੁਰਿੰਦਰ ਕੌਰ, ਪਰਮਜੀਤ ਕੌਰ, ਪਾਲਾ, ਸੁਰਜੀਤ ਕੌਰ, ਕੁਲਵਿੰਦਰ ਕੌਰ, ਸੁਖਵਿੰਦਰ ਕੌਰ, ਰਾਜ, ਸਿਮਰਜੀਤ ਕੌਰ, ਦਲਜੀਤ ਕੋਰ, ਗੁਰਮੀਤ ਕੌਰ, ਹਰਬਿੰਦਰ ਸਿੰਘ ਭਲਾਈਪੁਰ ਪੂਰਬਾ, ਅਮਰੀਕ ਸਿੰਘ ਭੋਏਵਾਲ, ਪ੍ਰਗਟ ਸਿੰਘ ਨੰਗਲੀ, ਬਲਕਾਰ ਸਿੰਘ ਪ੍ਰਧਾਨ ਆਦਿ ਹਾਜਰ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply