Friday, March 29, 2024

ਜਥੇ: ਅਵਤਾਰ ਸਿੰਘ ਨੇ ਸ੍ਰੀਨਗਰ ਲਈ ਬਿਸਤਰੇ ਅਤੇ ਰਾਸ਼ਨ ਦੇ ਗਿਆਰਾਂ ਟਰੱਕ ਕੀਤੇ ਰਵਾਨਾ

PPN07111411

ਅੰਮ੍ਰਿਤਸਰ, 7 ਨਵੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੰਮੂ-ਕਸ਼ਮੀਰ ਦੇ ਹੜ੍ਹ-ਪੀੜਤਾਂ ਲਈ ਸਥਾਨਕ ਭਾਈ ਗੁਰਦਾਸ ਹਾਲ ਤੋਂ ਸ੍ਰੀਨਗਰ ਲਈ ਬਿਸਤਰੇ ਅਤੇ ਰਾਹਤ ਸਮੱਗਰੀ ਨਾਲ ਭਰੇ ਗਿਆਰਾਂ ਟਰੱਕ ਰਵਾਨਾ ਕੀਤੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਅਨੁਸਾਰ ਹਮੇਸ਼ਾਂ ਮਨੁੱਖਤਾ ਦੀ ਸੇਵਾ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਸਹਾਇਤਾ ਮੁਹੱਈਆ ਕਰਵਾਉਣ ਲਈ ਤੱਤਪਰ ਰਹਿੰਦੀ ਹੈ।ਉਨ੍ਹਾਂ ਕਿਹਾ ਕਿ ਹੁਣ ਵੀ ਜੰਮੂਕਸ਼ਮੀਰ ਵਿਚ ਆਏ ਭਿਆਨਕ ਹੜ੍ਹਾਂ ਦੌਰਾਨ ਸ਼੍ਰੋਮਣੀ ਕਮੇਟੀ ਨੇ ਪਹਿਲੇ ਦਿਨ ਤੋਂ ਹੀ ਉਥੋਂ ਦੇ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕੀਤੀ ਅਤੇ ਸਭ ਤੋਂ ਪਹਿਲਾ ਉੱਥੇ ਪਹੁੰਚ ਕੇੇ ਸ੍ਰੀਨਗਰ ਵਿਖੇ ਗੁਰਦੁਆਰਾ ਸ਼ਹੀਦ-ਬੁੰਗਾ ਬਡਗਾਮ ਵਿਖੇ ਰਾਹਤ ਕੈਂਪ ਸ਼ੁਰੂ ਕੀਤਾ ਜੋ 9 ਸਤੰਬਰ ਤੋਂ ਲਗਾਤਾਰ ਜਾਰੀ ਹੈ।ਉਨ੍ਹਾਂ ਕਿਹਾ ਕਿ ਪਿਛਲੇ 2 ਮਹੀਨੇ ਤੋਂ ਇਹ ਰਾਹਤ ਕਾਰਜ ਲਗਾਤਾਰ ਜਾਰੀ ਹੈ।ਇਸ ਦੇ ਨਾਲ ਹੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਫਰੀ ਮੈਡੀਕਲ ਕੈਂਪ ਵੀ ਚੱਲ ਰਿਹਾ ਹੈ।ਉਨ੍ਹਾਂ ਦੱਸਿਆ ਕਿ ਸ੍ਰੀਨਗਰ ਵਿਚ ਮੌਸਮ ਤਬਦੀਲ ਹੋ ਰਿਹਾ ਹੈ ਸਰਦ ਰੁੱਤ ਬੜੀ ਤੇਜੀ ਨਾਲ ਆ ਰਹੀ ਹੈ ਉਸ ਨੂੰ ਸਾਹਮਣੇ ਰੱਖਦਿਆਂ ਰਾਹਤ ਸਮੱਗਰੀ ਤੋਂ ਇਲਾਵਾ 3000 ਗਰਮ ਬਿਸਤਰੇ ਭੇਜੇ ਗਏ ਹਨ।
ਉਨ੍ਹਾਂ ਦੱਸਿਆ ਕਿ ਅੱਜ ਗਿਆਰਾਂ ਟਰੱਕ ਰਾਹਤ ਸਮੱਗਰੀ ਦੇ ਭੇਜੇ ਜਾ ਰਹੇ ਹਨ ਜਿਸ ਵਿਚ ਚਾਵਲ, ਆਟਾ, ਦਾਲ, ਖੰਡ, ਸੁੱਕਾ ਦੁੱਧ, ਸਾਬਣ ਅੰਗਰੇਜ਼ੀ, ਸਾਬਣ ਦੇਸੀ, ਟੂਥ ਪੇਸਟਾਂ. ਟੂਥ ਬੁਰਸ, ਸਾਬਣ ਰਿਨ, ਸਰਫ, ਬਿਸਕੁਟ, ਰਸ, ਹਲਦੀ, ਮਿਰਚ, ਮਸਾਲਾ, ਮੋਮਬੱਤੀ, ਬਰਤਨ, ਭੁਜੇ ਛੋਲੇ, ਨਮਕੀਨ, ਮੈਗੀ, ਵੇਸਣ, ਕਸਟਡ ਪਾਊਡਰ, ਸ਼ਕਰ, ਦਲੀਆਂ, ਰੀਫਾਇਡ, ਲੂਣ, ਘਿਉ ਡਾਲਡਾ, ਆਟਾ, ਹਲਦੀ, ਮਿਰਚ, ਸਾਬਨ,  ਰਸ, ਬਿਸਕੁਟ, ਅਤੇ 3000 ਸੈਟ ਬਿਸਤਰੇ ਜਿਸ ਵਿਚ ਰਜਾਈਆਂ, ਤਲਾਈਆਂ, ਸਰਹਾਣੇ ਚਾਦਰਾਂ, ਕੰਬਲ ਭੇਜੇ ਗਏ ਹਨ।ਉਨ੍ਹਾਂ ਕਿਹਾ ਕਿ ਕੱਲ ਦੋ ਟਰੱਕ ਹੋਰ ਵੀ ਭੇਜੇ ਜਾਣਗੇ ਅਤੇ ਅਗਲੇ ਕੁਝ ਦਿਨਾਂ ਵਿਚ ਹੋਰ ਗੱਡੀਆਂ ਵੀ ਭੇਜੀਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਅੰਤਿ੍ਰੰਗ ਮੈਂਬਰ ਤੇ ਅਧਕਾਰੀ ਅਗਲੇ ਹਫਤੇ ਸ੍ਰੀਨਗਰ ਵਿਖੇ ਜਾ ਕੇ ਹੜ੍ਹ ਪੀੜਤ ਸਿੱਖ ਪ੍ਰੀਵਾਰਾਂ ਲਈ ਰੱਖੀ ਗਈ 2 ਕਰੌੜ ਰੁਪਏ ਦੀ ਰਾਸ਼ੀ ਉਨ੍ਹਾਂ ਨੂੰ ਤਕਸੀਮ ਕਰਨਗੇ।
ਇਸ ਮੌਕੇ ਸ੍ਰ: ਦਲਮੇਘ ਸਿੰਘ, ਸ੍ਰ: ਰੂਪ ਸਿੰਘ, ਸ੍ਰ: ਮਨਜੀਤ ਸਿੰਘ ਤੇ ਸ੍ਰ: ਸਤਬੀਰ ਸਿੰਘ ਸਕੱਤਰ, ਸ੍ਰ: ਦਿਲਜੀਤ ਸਿੰਘ ਬੇਦੀ, ਸ੍ਰ: ਪਰਮਜੀਤ ਸਿੰਘ ਸਰੋਆ ਤੇ ਸ੍ਰ: ਮਹਿੰਦਰ ਸਿੰਘ ਆਹਲੀ ਵਧੀਕ ਸਕੱਤਰ, ਸ੍ਰ: ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰ: ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ੍ਰ: ਭੁਪਿੰਦਰ ਸਿੰਘ ਇੰਚਾਰਜ, ਸ੍ਰ: ਅਰਵਿੰਦਰ ਸਿੰਘ ਸਾਸਨ, ਸ੍ਰ: ਜਗਤਾਰ ਸਿੰਘ ਮੀਤ ਮੈਨੇਜਰ ਆਦਿ ਮੌਜੂਦ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply