Friday, March 29, 2024

 ਫਰਾਂਸ ਵਿੱਚ ਸਿੱਖਾਂ ਨੂੰ ਦਸਤਾਰ ਸਜਾਉਣ ਦੀ ਮਾਨਤਾ ਦਿੱਤੀ ਜਾਵੇ

PPN07111413
ਸ੍ਰੀ ਅਨੰਦਪੁਰ ਸਾਹਿਬ, 7 ਨਵੰਬਰ (ਪੰਜਾਬ ਪੋਸਟ ਬਿਊਰੋ) – ਫਰਾਂਸ ਦੀ ਸਰਕਾਰ ਨੂੰ ਸਿੱਖਾਂ ਦੀ ਦਸਤਾਰ ਸਮੇਤ ਫੋਟੋ ਪਹਿਚਾਣ ਪੱਤਰ ਕੋਈ ਵੀ ਸ਼ਨਾਖਤੀ ਕਾਰਡ ਉਪਰ ਸਿੱਖਾਂ ਦੀ ਦਸਤਾਰ ਸਮੇਤ ਫੋਟੋ ਪਹਿਚਾਣ ਪੱਤਰਾਂ ਦੇ ਲਗਾਉਣੀ ਚਾਹੀਦੀ ਹੈ ਅਤੇ ਸਿੱਖ ਬੱਚਿਆਂ ਨੂੰ ਦਸਤਾਰ ਸਜਾ ਕੇ ਸਕੂਲਾਂ/ਕਾਲਜਾਂ ਵਿੱਚ ਜਾਣ ਦੀ ਆਗਿਆ ਦਿੱਤੀ ਜਾਵੇ।ਇਹ ਵਿਚਾਰ ਪ੍ਰਗਟ ਕਰਦਿਆਂ ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਨੇ ਕਿਹਾ ਕਿ ਕਿਉਂਕਿ ਯੂਰਪ ਦੇ ਵਿਸ਼ਵ ਯੁੱਧਾਂ ਵਿੱਚ ਸਿੰਘਾਂ ਨੇ ਅਹਿਮ ਯੋਗਦਾਨ ਪਾਇਆ ਹੈ, ਇਸ ਲਈ ਯੂਰਪ ਦੀ ਸਰਕਾਰ ਚੰਗੀ ਤਰ੍ਹਾਂ ਜਾਣਦੀ ਹੈ ਕਿ ਸਿੰਘਾਂ ਦੀ ਅਸਲ ਪਹਿਚਾਣ ਹੀ ਦਸਤਾਰ ਸਮੇਤ ਹੈ।ਉਨਾਂ ਦੱਸਿਆ ਕਿ ਫਰਾਂਸ ਗੁਰਦੁਆਰਾ ਸਿੰਘ ਸਭਾ ਬਬੀਨੀ ਵਿਖੇ ਨੌਜਵਾਨ ਸਿੰਘਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾਗੱਦੀ ਗੁਰਪੁਰਬ ‘ਚ ਸ਼ਾਮਲ ਹੋਣ ਲਈ ਸੰਗਤਾਂ ਵੱਲੋਂ ਬੁਲਾਏ ਜਾਣ ਤੇ ਉਨਾਂ ਨੇ ਉੱਥੇ ਪਹੁੰਚ ਕਰਕੇ ਜਿੱਥੇ ਗੁਰਪੁਰਬ ਸਮਾਗਮਾਂ ਵਿੱਚ ਹਾਜ਼ਰੀ ਭਰੀ, ਉੱਥੇ ਇਥੋਂ ਦੇ ਸਿੰਘਾਂ ਦੀਆਂ ਗੁਰਸਿੱਖੀ ਰਹਿਣੀ ਸਬੰਧੀ ਮੁਸ਼ਕਿਲਾਂ ਸੁਣੀਆਂ।ਉਨਾਂ ਕਿਹਾ ਕਿ ਸਿੰਘਾਂ ਦੀਆਂ ਮੁਸ਼ਕਲਾਂ ਸੁਣ ਕੇ  ਉਨਾਂ ਦੇੇ ਮਨ ਨੂੰ ਬੜਾ ਦੁੱਖ ਹੋਇਆ। ਜਿੱਥੇ ਕਿ ਸਿੰਘਾਂ ਦੇ ਪਾਸਪੋਰਟ, ਲਾਇਸੰਸ, ਆਈ. ਡੀ ਕਾਰਡ ਆਦਿ ਕੋਈ ਵੀ ਸਰਕਾਰੀ ਕਾਗਜ ਉਪਰ ਸਿੰਘਾਂ ਦੀ ਪਹਿਚਾਣ ਫੋਟੋ ਬਿਨਾਂ ਦਸਤਾਰ ਤੋਂ ਨੰਗੇ ਸਿਰ ਲਗਾਈ ਜਾਂਦੀ ਹੈ ਅਤੇ ਬੱਚਿਆਂ ਨੂੰ ਸਕੂਲ ਵਿੱਚ ਦਸਤਾਰ ਸਜਾ ਕੇ ਨਹੀਂ ਜਾਣ ਦਿੱਤਾ ਜਾਂਦਾ, ਜੋ ਕਿ ਸਿੱਖ ਧਰਮ ਅਨੁਸਾਰ ਬਿੱਲਕੁਲ ਹੀ ਗਲ਼ਤ ਹੈ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply