Friday, April 19, 2024

ਅਕਾਲੀ ਦਲ ਦੇ ਜਥੇਬੰਦਕ ਢਾਂਚੇ ਨੂੰ ਦਿੱਲੀ ਵਿੱਚ ਮਜਬੂਤ ਕਰਨ ਲਈ ਜੀ.ਕੇ ਹੋਏ ਸਰਗਰਮ

PPN0811201404
ਨਵੀਂ ਦਿੱਲੀ, 8 ਨਵੰਬਰ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਪਾਰਟੀ ਦੇ ਢਾਂਚੇ ਨੂੰ ਮਜਬੂਤ ਕਰਨ ਦੀ ਕੜੀ ਵਿੱਚ ਪਾਰਟੀ ਨਾਲ ਸਮਾਜ ਦੇ ਪੱਤਵੰਤੇ ਸਜੱਣਾ ਨੂੰ ਜੋੜਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਸੇ ਕੜੀ ਵਿਚ ਤਰਨਪ੍ਰੀਤ ਸਿੰਘ ਘਈ ਨੂੰ ਅਕਾਲੀ ਦਲ ਦਾ  ਜਨਰਲ ਸਕੱਤਰ, ਗੋੌਰਵਪ੍ਰੀਤ ਸਿੰਘ ਨੂੰ ਯੂਥ ਅਕਾਲੀ ਦਲ ਦਾ ਮੀਤ ਪ੍ਰਧਾਨ ਅਤੇ ਜਪਸਹਿਜ ਸਿੰਘ ਬਖਸ਼ੀ ਨੂੰ ਯੂਥ ਅਕਾਲੀ ਦਲ ਪਟੇਲ ਨਗਰ ਵਾਰਡ ਦਾ ਜੁਆਇੰਟ ਸਕੱਤਰ ਥਾਪਿਆ ਗਿਆ ਹੈ। ਨਵੇਂ ਬਣੇ ਅਹੁਦੇਦਾਰਾਂ ਨੂੰ ਸਿਰੋਪਾਓ ਦੇ ਕੇ ਪਾਰਟੀ ਵੱਲੋਂ ਜ਼ਿਮੇਵਾਰੀ ਸੌਂਪਦੇ ਹੋਏ ਜੀ.ਕੇ. ਨੇ ਪਾਰਟੀ ਦੀ ਦਿੱਲੀ ਇਕਾਈ ਦੇ ਨਵੇਂ ਢਾਂਚੇ ਨੂੰ ਵੀ ਛੇਤੀ ਹੀ ਘੋਸ਼ਿਤ ਕਰਨ ਦੀ ਗੱਲ ਕਹੀ।
ਜੀ.ਕੇ. ਨੇ ਇਸ਼ਾਰਾ ਕੀਤਾ ਕਿ ਪਾਰਟੀ ਵੱਲੋਂ ਉਨ੍ਹਾਂ ਲੋਕਾਂ ਨੂੰ ਅਹੁਦੇਦਾਰ ਥਾਪਿਆ ਜਾਵੇਗਾ ਜੋ ਸਰਗਰਮ ਪਾਰਟੀ ਕਾਰਕੁੂੰਨ ਬਣਕੇ ਪਾਰਟੀ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕਾਬਲੀਅਤ ਰਖਦੇ ਹੋਣਗੇ ਤੇ ਪਾਰਟੀ ਵੱਲੋਂ ਸਮੇਂ-ਸਮੇਂ ਤੇ ਉਲੀਕੇ ਜਾਂਦੇ ਪ੍ਰੋਗਰਾਮਾਂ ਵਿੱਚ ਆਪਣੇ ਸਾਥੀਆਂ ਸਣੇ ਹਿੱਸਾ ਪਾਉਣ ਨੂੰ ਤਿਆਰ ਬਰ ਤਿਆਰ ਹੋਣਗੇ। ਪਾਰਟੀ ਦੇ ਢਾਂਚੇ ਵਿੱਚ ਜ਼ਿਮੇਦਾਰੀ ਦਿੰਦੇ ਸਮੇਂ ਇਨ੍ਹਾਂ ਗੱਲਾਂ ਤੇ ਗੌਰ ਕਰਨ ਤੋਂ ਇਲਾਵਾ ਸਮਾਜ ਵਿਚ ਉਨ੍ਹਾਂ ਦਾ ਰੁਤਬਾ ਤੇ ਸਮਾਜਿਕ ਜੁੜਾਵ ਤੇ ਵੀ ਖਾਸ ਨਜ਼ਰ ਰੱਖੀ ਜਾਵੇਗੀ।ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਲੀਗਲ ਐਕਸ਼ਨ ਕਮੇਟੀ ਦੇ ਕੋ-ਚੇਅਰਮੈਨ ਜਸਵਿੰਦਰ ਸਿੰਘ ਜੌਲੀ ਮੌਜੂਦ ਸਨ।

Check Also

ਡਾ. ਐਸ.ਪੀ ਸਿੰਘ ਓਬਰਾਏ “ਸਿੱਖ ਗੌਰਵ ਸਨਮਾਨ“ ਨਾਲ ਸਨਮਾਨਿਤ

ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਅਕਾਲ ਪੁਰਖ ਕੀ ਫ਼ੌਜ ਵੱਲੋਂ ਆਪਣੇ 25 ਸਾਲਾ ਸਥਾਪਨਾ …

Leave a Reply