Thursday, March 28, 2024

ਅਨਹਦ ਨਾਦ ਕੀਰਤਨ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਹੋਏ ਤਕਸੀਮ

PPN0811201405
ਨਵੀਂ ਦਿੱਲੀ, 8 ਨਵੰਬਰ (ਅੰਮ੍ਰਿਤ ਲਾਲ ਮੰਨਣ) – ਧਾਰਮਿਕ ਏਕਤਾ ਮਿਸ਼ਨ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਪ੍ਰੋਗਰਾਮ ਅਨਹਦ ਨਾਦ 2014 ਦੇ ਜੇਤੂਆਂ ਨੂੰ ਗੁਰਦੁਆਰਾ ਗੁਰੂ ਨਾਨਕ ਸਤਿਸੰਗ ਸਭਾ, ਤੈਮੂਰ ਨਗਰ ਵਿਖੇ ਇਨਾਮਾ ਦੀ ਵੰਡ ਕੀਤੀ ਗਈ। ਬੀਬੀਆਂ ਨੂੰ ਰਾਗ ਅਧਾਰਿਤ ਕੀਰਤਨ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਕਰਵਾਏ ਜਾਂਦੇ ਇਸ ਮੁਕਾਬਲੇ ਦੌਰਾਨ ਫਾਈਨਲ ਰਾਉਂਡ ਵਿੱਚ ਗਰੁਪ ਏ ਤੋਂ ਪਹਿਲਾ ਸਥਾਨ ਇਸ਼ਪ੍ਰੀਤ ਕੌਰ, ਦੁੁਜਾ ਜਸਮੀਨ ਕੌਰ, ਤੀਜਾ ਸੰਧਿਆ ਅਤੇ ਗਰੁਪ ਬੀ ਵਿਖੇ ਪਹਿਲਾ ਸਥਾਨ ਇੰਦਰਜੀਤ ਕੌਰ, ਦੂਜਾ ਮਨਵੀਤ ਕੌਰ ਤੇ ਜਸਮੀਨ ਕੌਰ ਲੁਧਿਆਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਜੇਤੂਆਂ ਦੀ ਚੋਣ ਭਾਈ ਨਿਰਮਲ ਸਿੰਘ ਖਾਲਸਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਪ੍ਰਿੰਸੀਪਲ ਸੁਖਵੰਤ ਸਿੰਘ ਜਵੱਦੀ ਕਲਾ ਵਾਲੇ, ਡਾ. ਗੁਰਵਿੰਦਰ ਕੌਰ ਦਿੱਲੀ ਯੂਨੀਵਰਸਿਟੀ ਅਤੇ ਪ੍ਰਿੰਸੀਪਲ ਮਨਿੰਦਰ ਪਾਲ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰੋਪੜ ਵੱਲੋਂ ਜੱਜ ਦੇ ਤੌਰ ਤੇ ਸੇਵਾ ਨਿਭਾਉਂਦੇ ਹੋਏ ਕੀਤੀ ਗਈ।
ਪਹਿਲੇ ਇਨਾਮ ਵੱਜੋ 25,000 ਨਕਦ, ਦੂਜੇ ਇਨਾਮ ਵੱਜੋ 15,000 ਤੇ ਤੀਜਾ ਇਨਾਮ ਵੱਜੋ 10,000 ਰੁਪਏ ਜੇਤੂਆਂ ਨੂੰ ਦਿੱਤੇ ਗਏ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਮੈਂਬਰ ਦਰਸ਼ਨ ਸਿੰਘ ਯੂਥ ਅਤੇ ਐਜੁਕੇਸ਼ਨ ਧਰਮ ਪ੍ਰਚਾਰ ਦੇ ਚੇਅਰਮੈਨ ਪਰਮਜੋਤ ਸਿੰਘ, ਲੀਗਲ ਐਕਸ਼ਨ ਕਮੇਟੀ ਦੇ ਕੋ-ਚੇਅਰਮੈਨ ਜਸਵਿੰਦਰ ਸਿੰਘ ਜੌਲੀ ਅਤੇ ਅਕਾਲੀ ਆਗੂ ਜਸਵੰਤ ਸਿੰਘ ਬਿੱਟੂ ਵੱਲੋਂ ਇਨਾਮ ਤਕਸੀਮ ਕੀਤੇ

Check Also

ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਸਮਾਗਮ 23 ਤੋਂ 26 ਮਾਰਚ ਤੱਕ

ਅੰਮ੍ਰਿਤਸਰ/ਨਾਦੇੜ, 19 ਮਾਰਚ (ਸੁਖਬੀਰ ਸਿੰਘ) – ਤਖਤ ਸੱਚਖੰਡ ਅਬਿਚਲਨਗਰ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਜ ਪਿਆਰੇ …

Leave a Reply