Saturday, April 20, 2024

ਜੰਡਿਆਲਾ ਪ੍ਰੈਸ ਕਲੱਬ ਦੇ ਵਫਦ ਵਲੋਂ ਆਈ.ਜੀ ਬਾਰਡਰ ਰੇਂਜ ਸ੍ਰੀ ਈਸ਼ਵਰ ਚੰਦਰ ਨੂੰ ਮੰਗ ਪੱਤਰ

PPN0811201407
ਜੰਡਿਆਲਾ ਗੁਰੂ, ੮ ਨਵੰਬਰ (ਹਰਿੰਦਰਪਾਲ ਸਿੰਘ) – ਲੋਕਤੰਤਰ ਦੇ ਚੋਥੇ ਥੰਮ ਮੀਡੀਆ ਦੇ ਪੱਤਰਕਾਰਾਂ ਨੂੰ ਸਿਆਸੀ ਲੀਡਰਾਂ ਦੁਆਰਾ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸਦਾ ਜਵਾਬ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਪੱਤਰਕਾਰਾਂ ਦੀ ਕਲਮ ਦੇਵੇਗੀ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ  ਪੈ੍ਰਸ ਨੇ ਆਈ.ਜੀ ਬਾੱਰਡਰ ਰੇਂਜ ਸ੍ਰੀ ਈਸ਼ਵਰ ਚੰਦਰ ਨੂੰ ਮੰਗ-ਪੱਤਰ ਦੇਣ ਤੋਂ ਬਾਅਦ ਪ੍ਰੈਸ ਦੇ ਨਾਮ ਜਾਰੀ ਨੋਟ ਵਿਚ ਦੱਸਿਆ ਕਿ ਇਕ ਅਖੋਤੀ ਪੱਤਰਕਾਰ ਜੋ ਅਪਨੇ ਆਪਨੂੰ ਹਿੰਦੀ ਅਖ਼ਬਾਰ ਦਾ ਪੱਤਰਕਾਰ ਦੱਸਦਾ ਹੈ, ਵਲੋਂ ਇਕ ਗਰੀਬ ਲੜਕੀ ਦੇ ਘਰ ਉਸ ਦੇ ਕੱਪੜੇ ਪਾੜ ਕੇ ਉਸਦੀ ਇੱਜਤ ਨੂੰ ਹੱਥ ਪਾਇਆ ਤਾਂ ਮੋਕੇ ਤੇ ਪਹੁੰਚੀ ਪੱਤਰਕਾਰਾਂ ਦੀ ਟੀਮ ਉੱਪਰ ਹੀ ਅਖੌਤੀ ਪੱਤਰਕਾਰ ਨੇ ਹਮਲਾ ਕਰ ਦਿੱਤਾ ਜਿਸ ਵਿਚ ਉਸ ਵਲੋਂ ਸਿੱਖ ਧਰਮ ਦੇ ਖਿਲਾਫ ਅਪਮਾਨਜਨਕ ਸ਼ਬਦਾਵਲੀ ਵੀ ਬੋਲਦੇ ਹੋਏ ਇਕ ਵਾਰ ਫਿਰ ਹਿੰਦੂ-ਸਿੱਖ ਦਾ ਮਸਲਾ ਖੜਾ ਕਰ ਦਿੱਤਾ।ਜਦੋਂ ਕਿ ਮੋਕੇ ਤੇ ਪਹੁੰਚੇ ਕਿਸੇ ਵੀ ਪੱਤਰਕਾਰ ਵਲੋਂ ਉਸਦੇ ਖਿਲਾਫ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ।ਅਖੋਤੀ ਪੱਤਰਕਾਰ ਵਲੋਂ ਦੱਸੀ ਜਾਂਦੀ ਅਖ਼ਬਾਰ ਦੇ ਦਫ਼ਤਰ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜੰਡਿਆਲਾ ਗੁਰੂ ਸਟੇਸ਼ਨ ਤੋਂ ਸਾਡਾ ਕੋਈ ਵੀ ਅਧਿਕਾਰਤ ਪੱਤਰਕਾਰ ਨਹੀਂ ਹੈ ਅਤੇ ਨਾ ਹੀ ਉਪਰੋਕਤ ਵਿਅਕਤੀ ਨਾਲ ਸਾਡਾ ਕੋਈ ਲੈਣ-ਦੇਣ ਹੈ।
ਇਸ ਅਖੋਤੀ ਪੱਤਰਕਾਰ ਦੇ ਘਰ ਦੇ ਬਾਹਰ ਲੱਗੀ ਨੇਮ ਪਲੇਟ ‘ਤੇ ਦਰਜ ਇਕ ਹੋਰ ਹਿੰਦੀ ਅਖ਼ਬਾਰ ਦੇ ਦਫ਼ਤਰ ਫੋਨ ਕੀਤਾ ਗਿਆ ਤਾਂ ਉਹਨਾ ਨੇ ਵੀ ਕਿਹਾ ਕਿ ਇਹ ਸਾਡੀ ਅਖ਼ਬਾਰ ਦਾ ਪੱਤਰਕਾਰ ਨਹੀਂ ਹੈ।ਇਸ ਸਬੰਧੀ ਆਈ.ਜੀ ਬਾਰਡਰ ਰੇਂਜ ਸ੍ਰੀ ਈਸ਼ਵਰ ਚੰਦਰ ਨੇ ਪੱਤਰਕਾਰਾਂ ਦੀ ਗੱਲ ਨੂੰ ਬਹੁਤ ਹੀ ਧਿਆਨ ਨਾਲ ਸੁਣਦੇ ਹੋਏ ਕਿਹਾ ਕਿ ਪ੍ਰੈਸ ਦੀ ਆਜ਼ਾਦੀ ਨੂੰ ਕੋਈ ਵੀ ਨਹੀਂ ਰੋਕ ਸਕਦਾ ਇਹੀ ਤਾਂ ਇਕ ਕਲਮ ਹੈ ਜੋ ਜੁਲਮ ਦੇ ਖਿਲਾਫ ਜਨਤਾ ਨੂੰ ਜਾਗਰੂਕ ਕਰਦੀ ਹੈ ਉਹਨਾ ਸਮੂਹ ਪੱਤਰਕਾਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਜਲਦ ਹੀ ਬਾਹਰੀ ਅਫਸਰ ਕੋਲੋ ਜਾਚ-ਪੜਤਾਲ ਕਰਕੇ ਦੋਸ਼ੀ ਦੇ ਖਿਲਾਫ ਕਾਨੂੰਨੀ ਕਾਰਵਾਈ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਇਸ ਮੋਕੇ ਜੰਡਿਆਲਾ ਪ੍ਰੈਸ ਕਲੱਬ ਦੇ ਗਏ ਵਫਦ ਵਿਚ ਹਰਿੰਦਰਪਾਲ ਸਿੰਘ, ਵਰੁਣ ਸੋਨੀ, ਨਰਿੰਦਰ ਸੂਰੀ, ਸੁਨੀਲ ਦੇਵਗਨ, ਬਲਵਿੰਦਰ ਸਿੰਘ ਤੋਂ ਇਲਾਵਾ ਅੰਮ੍ਰਿਤਸਰ ਦੀ ਵੀ ਮੀਡੀਆ ਪਹੁੰਚੀ ਹੋਈ ਸੀ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply