ਅੰਮ੍ਰਿਤਸਰ, 20 ਅਗਸਤ (ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਸੁਸਾਇਟੀ 31 ਜੁਲਾਈ ਤੋਂ ਲਗਾਤਾਰ ਚੱਲ ਰਹੇ ਹਫ਼ਤਾਵਾਰੀ ਨਾਟਕ ਤੇ ਸੰਗੀਤ ਫੈਸਟੀਵਲ ਦੇ ਇਸ ਹਫ਼ਤੇ ਦੇ ਸ਼ਨੀਵਾਰ ਅਤੇ ਸੋਮਵਾਰ ਨੂੰ ਦੋਵੇਂ ਦਿਨ ਨਾਟਕਾਂ ਦਾ ਮੰਚਨ ਕੀਤਾ ਜਾ ਰਿਹਾ ਹੈ।ਵਿਰਸਾ ਵਿਹਾਰ ਦੇ ਪ੍ਰਧਾਨ ਨੇ ਦੱਸਿਆ ਹੈ ਕਿ 21 ਅਗਸਤ ਦਿਨ ਸ਼ਨੀਵਾਰ ਨੂੰ ਲੋਕ ਕਲਾ ਮੰਚ ਮਜੀਠਾ ਦੀ ਟੀਮ ਵਲੋਂ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲਿਖਿਆ ਅਤੇ ਗੁਰਮੇਲ ਸ਼ਾਮ ਨਗਰ ਦਾ ਨਿਰਦੇਸ਼ਿਤ ਪੰਜਾਬੀ ਨਾਟਕ ‘ਮੇਰਾ ਵਖਰਾਪਨ ਅੱਖਰਦਾ ਹੈ’ ਦਾ ਮੰਚਨ ਕੀਤਾ ਜਾਵੇਗਾ।23 ਅਗਸਤ ਨੂੰ ਸੁਲਤਾਨ ਪ੍ਰੋਡਕਸ਼ਨਜ਼ ਅੰਮ੍ਰਿਤਸਰ ਦੀ ਟੀਮ ਵਲੋਂ ਜਤਿੰਦਰ ਬਰਾੜ ਦਾ ਲਿਖਿਆ ਅਤੇ ਅਮਨ ਭਾਰਦਵਾਜ ਦਾ ਡਾਇਰੈਕਟ ਕੀਤਾ ਨਾਟਕ ‘ਅਰਮਾਨ’ ਦਾ ਮੰਚਨ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਸ਼ਾਮ ਦੇ ਠੀਕ 6 ਵਜੇ ਪੇਸ਼ ਕੀਤਾ ਜਾਵੇਗਾ।
ਇਹ ਨਾਟਕ ਬਿਨ੍ਹਾਂ ਟਿਕਟ ਅਤੇ ਬਿਨ੍ਹਾਂ ਪਾਸ ਦੇ ਮੁਫ਼ਤ ਵਿਖਾਏ ਜਾਣਗੇ।ਸਮੂਹ ਕਲਾਕਾਰਾਂ, ਲੇਖਕਾਂ ਅਤੇ ਕਲਾ ਪ੍ਰੇਮੀਆਂ ਨੂੰ ਹਾਰਦਿਕ ਸੱਦਾ ਹੈ।
Check Also
ਪ੍ਰਿੰ. ਫਤਹਿਪੁਰੀ ਦੀ ਪੁਸਤਕ ‘ਗੁੱਝੇ ਮਨੁੱਖ’ ’ਤੇ ਵਿਚਾਰ ਚਰਚਾ 2 ਅਪ੍ਰੈਲ ਨੂੰ
ਅੰਮ੍ਰਿਤਸਰ, 1 ਅਪ੍ਰੈਲ (ਦੀਪ ਦਵਿੰਦਰ ਸਿੰਘ) – ਵਿਰਸਾ ਵਿਚਾਰ ਸੁਸਾਇਟੀ ਵਲੋਂ ਪੰਜਾਬੀ ਸਾਹਿਤ ਸਭਾ ਚੋਗਾਵਾਂ …