Saturday, April 20, 2024

ਬੇਰੁਜ਼ਗਾਰ ਸਾਂਝੇ ਮੋਰਚੇ ‘ਤੇ ਤਸ਼ੱਦਦ ਤੇ ਮਾਮਲੇ ਦਰਜ਼ ਕਰਨ ਦੀ ਡੀ.ਟੀ.ਐਫ ਨੇ ਕੀਤੀ ਨਿਖੇਧੀ

ਸੰਗਰੂਰ, 28 ਅਗਸਤ (ਜਗਸੀਰ ਲੌਂਗੋਵਾਲ) – ਡੈਮੋਕਰੈਟਿਕ ਟੀਚਰਜ਼ ਫਰੰਟ ਸੰਗਰੂਰ ਦੇ ਆਗੂਆਂ ਬਲਬੀਰ ਲੌਂਗੋਵਾਲ, ਹਰਭਗਵਾਨ ਗੁਰਨੇ, ਦਾਤਾ ਸਿੰਘ ਨਮੋਲ ਅਤੇ ਪਰਵਿੰਦਰ ਢੀਂਡਸਾ ਨੇ ਸਿਹਤ ਅਤੇ ਸਿੱਖਿਆ ਵਿਭਾਗ ਵਿੱਚ ਰੁਜ਼ਗਾਰ ਮੰਗਦੇ ਬੇਰੁਜ਼ਗਾਰ ਬੇਰੁਜ਼ਗਾਰ ਸਾਂਝੇ ਮੋਰਚੇ ‘ਤੇ ਤਸ਼ੱਦਦ ਤੇ ਮਾਮਲੇ ਦਰਜ਼ ਕਰਨ ਦੀ ਡੀ.ਟੀ.ਐਫ ਨੇ ਨਿਖੇਧੀ ਕੀਤੀ ਹੈ।ਉਨਾਂ ਕਿਹਾ ਕਿ ਪਹਿਲਾਂ 6 ਮਹੀਨੇ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਅਤੇ ਹੁਣ 8 ਮਹੀਨੇ ਤੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦੇ ਗੇਟ ‘ਤੇ ਪੱਕਾ ਮੋਰਚਾ ਲਗਾ ਬੈਠੇ ਹੋਏ ਹਨ ‘ਤੇ ਜਿੱਥੇ ਅਨੇਕਾਂ ਵਾਰ ਲਾਠੀਚਾਰਜ ਅਤੇ ਮਾਮਲੇ ਦਰਜ਼ ਹੋਏ ਹਨ, ਉਥੇ ਹੀ ਮੋਤੀ ਮਹਿਲ ਅੱਗੇ ਆਪਣੇ ਪੁਕਾਰ ਲੈ ਕੇ ਗਏ ਬੇਰੁਜ਼ਗਾਰਾਂ ਨੂੰ ਵੀ ਸਰਕਾਰੀ ਜ਼ਬਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
                    ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਆਗੂਆਂ ਨੇ ਐਲਾਨ ਕੀਤਾ ਕਿ ਉਹ ਬੇਰੁਜ਼ਗਾਰਾਂ ਦੀ ਪਿੱਠ ‘ਤੇ ਚੱਟਾਨ ਬਣ ਕੇ ਖੜਨਗੇ।ਵਰਨਣਯੋਗ ਹੈ ਕਿ ਇਕ ਪਾਸੇ ਬੇਰੁਜ਼ਗਾਰ ਸਾਂਝਾ ਮੋਰਚਾ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਦੀ ਕੋਠੀ ਦਾ ਪੱਕਾ ਘਿਰਾਓ ਕਰਕੇ ਉਹਨਾਂ ਦਾ ਕੋਠੀ ਵਿਚ ਆਉਣਾ ਬੰਦ ਕੀਤਾ ਹੋਇਆ ਹੈ, ਦੂਜੇ ਪਾਸੇ ਮੁਨੀਸ਼ ਫਾਜ਼ਿਲਕਾ ਨਾਮ ਦਾ ਬੇਰੁਜ਼ਗਾਰ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਵੱਡੀ ਗਿਣਤੀ ਵਿੱਚ ਅਸਾਮੀਆਂ ਦੀ ਮੰਗ ਨੂੰ ਲੈ ਕੇ 21 ਅਗਸਤ ਤੋਂ ਸਿਵਲ ਹਸਪਤਾਲ ਸੰਗਰੂਰ ਦੀ ਪਾਣੀ ਵਾਲੀ ਟੈਂਕੀ ਉਤੇ ਚੜਿਆ ਹੋਇਆ ਹੈ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …