Friday, March 29, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇੰਟਰ-ਯੂਨੀਵਰਸਿਟੀ ਟਰੈਕ ਸਾਇਕਲਿੰਗ ਚੈਂਪੀਅਨਸ਼ਿਪ ਜਿੱਤੀ

PPN1711201408
ਅੰਮ੍ਰਿਤਸਰ, 17 ਨਵੰਬਰ  (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਬੀਤੇ ਦਿਨੀ ਯੂਨੀਵਰਸਿਟੀ ਕੈਂਪਸ ਦੇ ਵੈਲੋਡਰੋਮ ਸਟੇਡੀਅਮ ਵਿਖੇ ਸੰਪੰਨ ਹੋਈ ਆਲ ਇੰਡੀਆ ਇੰਟਰ-ਯੂਨੀਵਰਸਿਟੀ ਟਰੈਕ ਸਾਇਕਲਿੰਗ (ਇਸਤਰੀ ਅਤੇ ਪੁਰਸ਼ ਦੋਵੇਂ ਵਰਗਾਂ ਦੀ) ਚੈਂਪੀਅਨਸ਼ਿਪ ਜਿੱਤ ਲਈ ਹੈ।
ਨਿਰਦੇਸ਼ਕ ਖੋਜ, ਡਾ. ਟੀ.ਐਸ. ਬੇਨੀਪਾਲ ਨੇ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਡਾ. ਐਚ.ਐਸ. ਰੰਧਾਵਾ, ਡਿਪਟੀ ਡਾਇਰੈਕਟਰ ਖੇਡਾਂ ਤੇ ਮੁਖੀ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪੁਰਸ਼ਾਂ ਦੀ ਟੀਮ 52 ਅੰਕ ਅਤੇ ਇਸਤਰੀਆਂ ਦੀ ਟੀਮ 42 ਅੰਕ ਹਾਸਲ ਕਰਕੇ ਪਹਿਲੇ ਸਥਾਨ ‘ਤੇ ਰਹੀਆਂ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਪੁਰਸ਼ ਵਰਗ ਦੀ ਟੀਮ ਨੇ 32 ਅੰਕ ਅਤੇ ਇਸਤਰੀ ਵਰਗ ਦੀ ਟੀਮ ਨੇ 36 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ। ਪੁਰਸ਼ ਵਰਗ ਵਿਚ 22 ਅੰਕਾਂ ਨਾਲ ਤੀਜਾ ਸਥਾਨ ਕੁਰੂਕਸ਼ੇਤਰਾ ਯੂਨੀਵਰਸਿਟੀ ਨੇ ਹਾਸਲ ਕੀਤਾ ਅਤੇ ਇਸਤਰੀ ਵਰਗ ਵਿਚ ਤੀਜਾ ਸਥਾਨ ਭਾਰਤੀ ਵਿਦਿਆਪੀਠ ਯੂਨੀਵਰਸਿਟੀ, ਪੂਨਾ ਅਤੇ ਕੇਰਲਾ ਯੂਨੀਵਰਸਿਟੀ ਨੇ ਸਾਂਝੇ ਤੌਰ ‘ਤੇ ਹਾਸਲ ਕੀਤਾ।    ਇਨ੍ਹਾਂ ਮੁਕਾਬਲਿਆਂ ਵਿਚ ਭਾਰਤ ਦੀਆਂ ਵੱਖ-ਵੱਖ 40 ਯੂਨੀਵਰਸਿਟੀਆਂ ਤੋਂ 400 ਖਿਡਾਰੀਆਂ ਨੇ ਭਾਗ ਲਿਆ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply