Thursday, April 18, 2024

10 ਅਕਤੂਬਰ ਤੱਕ ਲਗਾਏ ਲੱਗਣਗੇ ਪਲੈਸਮੈਂਟ ਕੈਂਪ- ਏ.ਡੀ.ਸੀ

ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ -ਪ੍ਰੀਤਮ ਸਿੰਘ) – ਮਿਸ਼ਨ ਅਨਤੋਧਿਆ ਤਹਿਤ ਇੱਕ ਰੋਜਾ ਜਾਗਰੂਕਤਾ ਕੈਂਪ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦੀ PPN2909201808ਪ੍ਰਧਾਨਗੀ ਹੇਠ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਤਹਿਤ ਹੈਲਥ ਸਕਿਲ ਡਿਵੈਲਪਮੈਂਟ ਸੈਂਟਰ ਸਰਕਾਰੀ ਮੈਡੀਕਲ ਕਾਲਜ ਵਿਖੇ ਲਗਾਇਆ ਗਿਆ।
     ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈਂਪ ਵਿੱਚ ਜਿਥੇ ਦੀਨ ਦਿਆਲ ਉਪਾਧਿਆਇ ਕੌਸਲ ਯੋਜਨਾ ਤਹਿਤ ਸਿਖਲਾਈ ਲੈ ਚੁੱਕੇ, ਪ੍ਰਾਪਤ ਕਰ ਰਹੇ ਅਤੇ ਸਿਖਲਾਈ ਪ੍ਰਾਪਤ ਕਰਨ ਉਪਰੰਤ ਰੋਜਗਾਰ ਤੇ ਲੱਗੇ ਸਿਖਿਆਰਥੀਆਂ ਨੇ ਹਿੱਸਾ ਲਿਆ, ਉਥੇ ਸਮੂਹ ਪਾਰਟਨਰ, ਚੀਫ ਲੀਡ ਮੈਂਨਜਰ, ਡਿਪਟੀ ਡਾਇਰੈਕਟਰ ਰੋਜਗਾਰ ਜਨਰੇਸ਼ਨ ਤੇ ਟ੍ਰੇਨਿੰਗ ਜਿਲੇੇ ਬੈਂਕਾਂ ਦੇ ਕੌਆਰਡੀਨੇਟਰ, ਐਫ.ਐਲ.ਸੀ ਦੇ ਕੌਆਰਡੀਨੇਟਰ, ਏ.ਪੀ (ਐਮ), ਪੀ.ਐਸ.ਡੀ.ਐਮ ਸਟਾਫ ਨੇ ਭਾਗ ਲਿਆ।ਅੰਮਿ੍ਰਤਸਰ ਜਿਲ੍ਹੇ ਵਿੱਚ ਚੱਲ ਰਹੇ ਵੱਖ-ਵੱਖ ਸਕਿੱਲ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਗਈ।
     ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲੇ ਵਿੱਚ ਹੁਣ ਤੱਕ ਲਗਾਏ ਗਏ ਪਲੈਸਮੈਂਟ ਕੈਂਪਾਂ ਰਾਹੀਂ ਕੁੱਲ 434 ਸਿਖਿਆਰਥੀਆਂ ਨੂੰ ਰੋਜਗਾਰ ਮੁਹੱਈਆ ਕਰਵਾਇਆ ਗਿਆ ਹੈ ਅਤੇ ਇਸੇ ਹੀ ਲੜੀ ਤਹਿਤ ਪਲੈਸਮੈਂਟ ਕੈਂਪ 10 ਅਕਤੂਬਰ ਤੱਕ ਕੰਮ ਵਾਲੇ ਦਿਨਾਂ ਦੌਰਾਨ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਕਬੀਰ ਪਾਰਕ ਵਿੱਚ ਲਗਾਏ ਜਾਣਗੇ ਤਾਂ ਜੋ ਪੰਜਾਬ ਸਰਕਾਰ ਵੱਲੋਂ ਘਰ-ਘਰ ਰੁਜਗਾਰ ਸਕੀਮ ਤਹਿਤ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਇਨ੍ਹਾਂ ਕੈਂਪਾਂ ਵਿੱਚ ਰੋਜਗਾਰ ਲਈ ਆਉਣਾ ਚਾਹੁੰਦੇ ਹੋਣ ਉਹ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਕਬੀਰ ਵਿਖੇ ਰੋਜ ਸਵੇਰੇ 10.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਹਾਜਰ ਹੋ ਸਕਦੇ ਹਨ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply