Friday, April 19, 2024

ਸੜਕ ਹਾਦਸੇ ਵਿਚ ਮਾਰੇ ਗਏ ਲਾਡੀਪਾਲ ਸੱਭਰਵਾਲ ਨੂੰ ਭਰਪੂਰ ਸ਼ਰਧਾਂਜਲੀਆਂ ਭੇਟ

ਪੱਤਰਕਾਰ ਭਾਰੀਚਾਰੇ  ਨੇ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਰਾਸ਼ੀ ਦਿੱਤੀ

PPN160316

ਜੰਡਿਆਲਾ ਗੁਰੂ, 16 ਮਾਰਚ (ਕੁਲਵੰਤ ਸਿੰਘ/ਵਰਿੰਦਰ ਸਿੰਘ)- ਬੀਤੇ ਦਿਨੀ ਸੜਕ ਹਾਦਸੇ ਵਿਚ ਮਾਰੇ ਗਏ ਲਾਡੀਪਾਲ ਸੱਭਰਵਾਲ ਨੂੰ ਅੱਜ ਅੰਤਿਮ ਅਰਦਾਸ ਮੋਕੇ ਵੱਖ-ਵੱਖ ਧਾਰਮਿਕ, ਰਾਜਨੀਤਿਕ, ਸਮਾਜਿਕ ਅਤੇ ਪੱਤਰਕਾਰ ਭਾਈਚਾਰੇ ਵਲੋਂ ਸ਼ਰਧਾਂਜਲੀ ਅਰਪਿਤ ਕੀਤੀ ਗਈ। ਸਵ: ਲਾਡੀਪਾਲ ਦੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਬਾਜ਼ਾਰ ਠਠਿਆਰਾ ਵਿਚ ਗੁਰਦੁਆਰਾ ਸਿੰਘ ਸਭਾ ਦੇ ਹਜ਼ੂਰੀ ਰਾਗੀ ਭਾਈ ਹਰੀ ਸਿੰਘ ਸ਼ਿਮਲਾ ਵਾਲਿਆਂ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੇ ਲਾਡੀਪਾਲ ਦੇ ਰਿਸ਼ਤੇਦਾਰਾਂ, ਸਬੰਧੀਆਂ ਅਤੇ ਜਾਣਕਾਰਾਂ ਨੇ ਅਰਦਾਸ ਵਿੱਚ ਹਾਜਰੀ ਭਰੀ।ਬਾਬਾ ਨਿਰਮਲ ਗਿੱਲ ਕਪੂਰਥਲਾ ਵਾਲਿਆਂ ਕਥਾ ਕੀਰਤਨ ਰਾਹੀ ਸੰਗਤ ਨੂੰ ਸੇਵਾ ਸਿਮਰਨ ਦਾ ਉਦੇਸ਼ ਦਿੱਤਾ। ਇਸ ਉਪਰੰਤ ਅਜੈਪਾਲ ਸਿੰਘ ਮੀਰਾਂਕੋਟ ਚੇਅਰਮੈਨ ਪਨਸਪ, ਮਲਕੀਅਤ ਸਿੰਘ ਏ.ਆਰ ਸਾਬਕਾ ਵਿਧਾਇਕ, ਸਰਵਨ ਗਿੱਲ ਪੰਜਾਬ ਪ੍ਰਧਾਨ ਵਾਲਮੀਕੀ ਕਾਂ੍ਰਤੀ ਸੈਨਾ, ਬਲਜੀਤ ਸਿੰਘ ਜਲਾਲਉਸਮਾ ਹਲਕਾ ਵਿਧਾਇਕ, ਵਲੋਂ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਇਸਨੂੰ ਇਕ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਪੱਤਰਕਾਰ ਯੂਨੀਅਨ ਵਲੋਂ ਰਣਜੀਤ ਸਿੰਘ ਜੋਸਨ ਨੇ ਬੋਲਦਿਆਂ ਕਿਹਾ ਕਿ ਲਾਡੀਪਾਲ ਹੱਕ, ਸੱਚ ਦੀ ਲੜਾਈ ਲੜਦਾ ਹੋਇਆ ਬੇਵਕਤ ਵਿਛੋੜਾ ਦੇ ਗਿਆ ਹੈ। ਸਮੂਹ ਪੱਤਰਕਾਰ ਭਾਈਚਾਰਾ ਹਰ ਵੇਲੇ ਉਸਦੇ ਪਰਿਵਾਰ ਨਾਲ ਖੜਾ ਰਹੇਗਾ।ਇਸ ਮੋਕੇ ਪੱਤਰਕਾਰ ਭਾਰੀਚਾਰੇ ਵਲੋਂ ਉਸਦੇ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਰਾਸ਼ੀ ਭੇਟ ਕੀਤੀ ਗਈ।ਅੰਤਿਮ ਅਰਦਾਸ ਵਿੱਚ ਪੁੱਜੀਆਂ ਪ੍ਰਮੁੱਖ ਸ਼ਖਸ਼ੀਅਤਾ ਵਿਚ ਸ੍ਰ: ਅਜੀਤ ਸਿੰਘ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ, ਹਰਚਰਨ ਸਿੰਘ ਬਰਾੜ, ਦਲਜਿੰਦਰ ਸਿੰਘ ਵਿਰਕ, ਸਵਿੰਦਰ ਸਿੰਘ ਚੰਦੀ, ਰਾਜੀਵ ਕੁਮਾਰ ਬਬਲੂ, ਗੁਲਜਾਰ ਸਿੰਘ ਧੀਰਕੋਟ, ਇੰਦਰ ਸਿੰਘ ਮਲਹੋਤਰਾ ਸਾਬਕਾ ਕੋਂਸਲਰ, ਰਾਕੇਸ਼ ਕੁਮਾਰ ਰਿੰਪੀ, ਜੱਸਾ ਸਿੰਘ ਗਹਿਰੀ ਮੰਡੀ, ਸਤਨਾਮ ਸਿੰਘ ਕਲਸੀ, ਇੰਦਰਜੀਤ ਸਿੰਘ, ਸਤਨਾਮ ਸਿੰਘ ਜਿਲਾ੍ਹ ਪ੍ਰਧਾਨ ਵਾਲਮੀਕੀ ਕ੍ਰਾਂਤੀ ਸੈਨਾ, ਸੁੱਚਾ ਸਿੰਘ ਗਹਿਰੀ, ਹਰਦੇਵ ਸਿੰਘ ਸ਼ਹਿਰੀ ਪ੍ਰਧਾਨ ਕਾਂ੍ਰਤੀ ਸੈਨਾ, ਗੁਰਦੇਵ ਸਿੰਘ, ਰਜੇਸ਼ ਕੁਮਾਰ, ਸੋਨੂੰ ਗਿੱਲ, ਦਿਲਬਾਗ ਸਿੰਘ, ਮਲਜੀਤ ਸਿੰਘ ਗਰੋਵਰ, ਜਸਵੰਤ ਸਿੰਘ ਗਰੋਵਰ, ਵਿਜੈ ਕੁਮਾਰ ਮੱਟੀ, ਮਦਨ ਮੋਹਨ, ਸੋਨੂੰ ਗਿੱਲ, ਡਾ: ਸਰਵਨ ਸਿੰਘ ਭੁੱਲਰ, ਸੁਰਜੀਤ ਸਿੰਘ ਸਬ ਇੰਸਪੈਕਟਰ ਪੁਲਿਸ ਚੋਂਕੀ ਜੰਡਿਆਲਾ, ਅਵਤਾਰ ਸਿੰਘ, ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਤੋਂ ਇਲਾਵਾ ਪੱਤਰਕਾਰ ਭਾਈਚਾਰੇ ਵਿਚ ਦਿਨੇਸ਼ ਬਜਾਜ, ਗੁਲਸ਼ਨ ਵਿਨਾਇਕ, ਅਮ੍ਰਿਤਪਾਲ ਸਿੰਘ, ਜਸਪਾਲ ਸ਼ਰਮਾ, ਪ੍ਰਦੀਪ ਜੈਨ, ਵਰੁਣ ਸੋਨੀ, ਕੀਮਤੀ ਲਾਲ ਜੈਨ, ਬਲਵਿੰਦਰ ਸਿੰਘ, ਸਤਪਾਲ ਸਿੰਘ, ਸੁਖਚੈਨ ਸਿੰਘ, ਸਤਪਾਲ ਵਿਨਾਇਕ, ਹਰੀਸ਼ ਕੱਕੜ, ਸੁਰਿੰਦਰ ਸਿੰਘ, ਕੁਲਜੀਤ ਸਿੰਘ , ਰਾਮ ਪ੍ਰਸਾਦ ਸ਼ਰਮਾ, ਗੁਰਦੀਪ ਸਿੰਘ ਨਾਗੀ, ਲਾਲੀ ਸੇਠੀ, ਰਾਜੀਵ ਮਲਹੋਤਰਾ, ਸੁਰਿੰਦਰ ਸੂਰੀ, ਨਰਿੰਦਰ ਸੂਰੀ, ਰਾਕੇਸ਼ ਕੁਮਾਰ, ਰਾਜੇਸ਼ ਪਾਠਕ, ਸਤਿੰਦਰਬੀਰ ਸਿੰਘ ਅਤੇ ਪੱਤਰਕਾਰ ਸ਼ਾਮਲ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply