Tuesday, April 16, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਤਰ-ਵਿਭਾਗੀ ਫੁਟਬਾਲ (ਲੜਕੇ/ਲੜਕੀਆਂ) ਮੁਕਾਬਲੇ ਸ਼ੁਰੂ    

ਅੰਮ੍ਰਿਤਸਰ, 27 ਅਪ੍ਰੈਲ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ-ਵਿਭਾਗੀ ਫੁੱਟਬਾਲ (ਲੜਕੇ/ਲੜਕੀਆਂ) ਦੇ ਮੁਕਾਬਲੇ ਫਿਟ ਇੰਡੀਆ ਪ੍ਰੋਗਰਾਮ (ਭਾਰਤ ਸਰਕਾਰ) ਦੇ ਤਹਿਤ ਕੈਂਪਸ ਫੁੱਟਬਾਲ ਗਰਾਊਂਡ ਵਿਖੇ ਸ਼ੁਰੂ ਹੋ ਗਏ ਹਨ ਜਿਨ੍ਹਾਂ ਵਿਚ ਵੱਖ ਵੱਖ ਵਿਭਾਗਾਂ ਦੇ ਲੜਕੇ ਅਤੇ ਲੜਕੀਆਂ ਪੂਰੀ ਤਿਆਰੀ ਨਾਲ ਭਾਗ ਲੈ ਰਹੇ ਹਨ।
         ਡਾ. ਅਮਨਦੀਪ ਸਿੰਘ ਟੀਚਰ ਇੰਚਾਰਜ਼ ਜੀ.ਐਨ.ਡੀ.ਯੂ ਕੈਂਪਸ ਸਪੋਰਟਸ ਅਤੇ ਨੋਡਲ ਅਫਸਰ – ਜੀ.ਐਨ.ਡੀ.ਯੂ ਫਿਟ ਇੰਡੀਆ ਪ੍ਰੋਗਰਾਮ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਵਿਭਾਗਾਂ ਦੀਆਂ 23 ਲੜਕਿਆਂ ਅਤੇ 12 ਲੜਕੀਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।ਫੁੱਟਬਾਲ ਮੈਚਾਂ ਦੌਰਾਨ ਦਰਸ਼ਕ ਵਿਦਿਆਰਥੀਆਂ ਦਾ ਵੀ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ।ਇਹ ਮੁਕਾਬਲੇ 28 ਅਪ੍ਰੈਲ ਨੂੰ ਸਮਾਪਤ ਹੋਣਗੇ।
              ਅੱਜ ਸ਼ਾਮ ਤੱਕ ਵੱਖ-ਵੱਖ ਮੈਚ ਖੇਡੇ ਗਏ ਜਿਸ ਵਿੱਚ ਕਾਨੂੰਨ ਵਿਭਾਗ ਨੇ ਇਲੈਕਟ੍ਰੋਨਿਕਸ ਵਿਭਾਗ ਨੂੰ ਉਪਰੰਤ ਬਾਇਓਲੋਜੀ ਵਿਭਾਗ ਨੇ ਆਰਕੀਟੈਕਚਰ ਵਿਭਾਗ `ਤੇ ਜਿੱਤ ਦਰਜ ਕੀਤੀ।ਖੇਤੀਬਾੜੀ ਵਿਭਾਗ ਨੇ ਯੂ.ਐਸ.ਐਫ.ਐਸ ਨੂੰ ਹਰਾਇਆ, ਪੰਜਾਬ ਸਕੂਲ ਆਫ਼ ਇਕਨਾਮਿਕਸ ਨੇ ਫਾਰਮਾਕਿਊਟਿਕਲ ਵਿਭਾਗ ਨੂੰ ਹਰਾਇਆ, ਫਿਜ਼ਿਕਸ ਵਿਭਾਗ ਨੇ ਗੁਰੂ ਰਾਮਦਾਸ ਸਕੂਲ ਆਫ ਪਲੈਨਿੰਗ ਨਾਲ ਹੋਇਆ ਮੈਚ ਜਿੱਤਿਆ, ਸੋਸ਼ਲ ਸਾਇੰਸ ਨੇ ਯੂ.ਬੀ.ਐਸ ਨੂੰ ਹਰਾਇਆ, ਵਾਕ ਓਵਰ ਵਿਚ ਮਕੈਨੀਕਲ ਡਿਪਾਰਟਮੈਂਟ ਜੇਤੂ ਰਿਹਾ, ਫਿਜ਼ੀਓਥੈਰੇਪੀ ਵਿਭਾਗ ਨੇ ਕੰਪਿਊਟਰ ਸਾਇੰਸ ਐਂਡ ਇੰਜੀ. ਨੂੰ ਹਰਾਇਆ, ਕੈਮਿਸਟਰੀ ਨੇ ਫੂਡ ਸਾਇੰਸ ਐਂਡ ਟੈਕਨਾਲੋਜੀ ਨੂੰ ਹਰਾਉਣ ਉਪਰੰਤ ਕੰਪਿਊਟਰ ਇੰਜੀਨਿਅਰਿੰਗ ਐਂਡ ਟੈਕਾਨਲੋਜੀ ਵਿਭਾਗ ਨੇ ਗਣਿਤ ਵਿਭਾਗ ਨੂੰ ਹਰਾ ਕੇ ਮੈਚ ਜਿੱਤ ਲਿਆ।
                 ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਗਰਮੀ ਦੇ ਬਾਵਜ਼ੂਦ ਵੀ ਵਿਦਿਆਰਥੀ ਖਿਡਾਰੀਆਂ ਵਿੱਚ ਖੇਡਣ ਦਾ ਪੂਰਾ ਚਾਅ ਸੀ ਅਤੇ ਉਹ ਪੂਰੇ ਜੀਅ ਜਾਨ ਨਾਲ ਆਪਣੀ ਟੀਮ ਨੂੰ ਜਿਤਾਉਣ ਦੀ ਕੋਸ਼ਿਸ਼ ਕਰ ਰਹੇ ਸਨ।ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸਿੰਘ ਦੀ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਹਿਤ ਦੂਰ ਦ੍ਰਿਸ਼ਟੀ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ ਦੀ ਯੋਗ ਅਗਵਾਈ ਸਦਕਾ ਇਨ੍ਹਾਂ ਮੁਕਾਬਲਿਆਂ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸੇ ਲੜੀ ਵਿੱਚ 5 ਅਤੇ 6 ਮਈ ਨੂੰ ਅੰਤਰ ਵਿਭਾਗੀ ਹਾਕੀ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦਾ ਮੁੱਖ ਮਕਸਦ ਵਿਦਿਆਰਥੀ ਦੀ ਬਹੁਪੱਖੀ ਸਖਸ਼ੀਅਤ ਉਸਾਰੀ ਦੇ ਨਾਲ ਨਾਲ ਦੇਸ਼ ਲਈ ਚੰਗੇ ਖਿਡਾਰੀ ਪੈਦਾ ਕਰਨਾ ਵੀ ਹੈ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …