Friday, March 29, 2024

ਸਪੋਰਟਸ ਵਿੰਗ (ਸਕੂਲਜ) ਦੇ ਪਹਿਲੇ ਦਿਨ ਟ੍ਰਾਇਲਾਂ ‘ਚ 241 ਖਿਡਾਰੀਆਂ ਨੇ ਲਿਆ ਹਿੱਸਾ

ਪਠਾਨਕੋਟ, 27 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਅਤੇ ਡਾਇਰੈਕਟਰ ਸਪੋੋਰਟਸ ਪੰਜਾਬ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਅੱਜ ਜਿਲ੍ਹਾ ਪਠਾਨਕੋਟ ਵਿੱਚ ਵੱਖ-ਵੱਖ ਸਥਾਨਾਂ ‘ਤੇ ਖਿਡਾਰੀਆਂ / ਖਿਡਾਰਨਾਂ ਨੂੰ ਸਪੋਰਟਸ ਵਿੰਗ ਸਕੂਲਾਂ ਸਾਲ 2022-23 ਦੇ ਸੈਸ਼ਨ ਵਿੱਚ ਦਾਖਲ ਕਰਨ ਹਿੱਤ ਖੇਡਾਂ ਦੇ ਟ੍ਰਾਇਲ ਕਰਵਾਏ ਗਏ।
                 ਇੰਦਰਵੀਰ ਸਿੰਘ ਜਿਲ੍ਹਾ ਖੇਡ ਅਫਸਰ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਅੱਜ ਪਹਿਲੇ ਦਿਨ ਐਥਲੈਟਿਕਸ, ਕੁਸ਼ਤੀ, ਤੈਰਾਕੀ ਅਤੇ ਫੱਟਬਾਲ ਦੇ ਖਿਡਾਰੀਆਂ ਅਤੇ ਖਿਡਾਰਨਾਂ ਦੇ ਟਰਾਇਲ ਲਏ ਗਏ ਹਨ।ਇਹ ਟਰਾਇਲ ਉਮਰ ਵਰਗ 14 ਸਾਲ ਤੋਂ ਘੱਟ, 17 ਸਾਲ ਤੋਂ ਘੱਟ ਅਤੇ 19 ਸਾਲ ਤੋਂ ਘੱਟ ਲੜਕੇ ਅਤੇ ਲੜਕੀਆਂ ਦੇ ਸਨ। ਉਨ੍ਹਾਂ ਦੱਸਿਆ ਕਿ ਇਹਨਾਂ ਵਿੰਗਾਂ ਵਿੱਚ ਦਾਖਲ ਡੇ-ਸਕਾਲਰ ਖਿਡਾਰੀਆਂ ਨੂੰ 100/- ਰੁ: ਪ੍ਰਤੀ ਦਿਨ ਪ੍ਰਤੀ ਖਿਡਾਰੀ ਅਤੇ ਫ੍ਰੀ ਕੋਚਿੰਗ ਦਿੱਤੀ ਜਾਵੇਗੀ।ਪਹਿਲੇ ਦਿਨ ਲਏ ਗਏ ਟਰਾਇਲਾਂ ਵਿੱਚ ਐਥਲੈਟਿਕਸ 95, ਕੁਸ਼ਤੀ ਵਿੱਚ 36, ਤੈਰਾਕੀ ਵਿੱਚ 30, ਫੁੱਟਬਾਲ ਵਿੱਚ 80 ਖਿਡਾਰੀਆਂ ਅਤੇ ਖਿਡਾਰਨਾਂ ਨੇ ਭਾਗ ਲਿਆ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …