Thursday, March 28, 2024

ਭਗਤ ਪੂਰਨ ਸਿੰਘ ਜੀ ਦੇ 118ਵੇਂ ਜਨਮ ਦਿਹਾੜੇ ਨੂੰ ਸਮਰਪਿਤ ਪੋਸਟਰ ਤੇ ਪੇਂਟਿੰਗ ਮੁਕਾਬਲੇ

ਅੰਮ੍ਰਿਤਸਰ, 29 ਮਈ (ਜਗਦੀਪ ਸਿੰਘ ਸੱਗੂ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਵਲੋਂ ਭਗਤ ਪੂਰਨ ਸਿੰਘ ਦੇ 118ਵੇਂ ਜਨਮ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਵਾਤਾਵਰਣ ਵਿਸ਼ਿਆਂ ‘ਤੇ ਆਧਾਰਿਤ ਪੋਸਟਰ ਅਤੇ ਪੇਂਟਿੰਗ ਮੁਕਾਬਲੇ ਪਿੰਗਲਵਾੜਾ ਸੰਸਥਾ ਦੀ ਮਾਨਾਂਵਾਲਾ ਬ੍ਰਾਂਚ ਵਿਖੇ ਕਰਵਾਏ ਗਏ।ਪਿੰਗਲਵਾੜਾ ਸੰਸਥਾ ਦੇ ਮੁਖੀ ਡਾ: ਇੰਦਰਜੀਤ ਕੌਰ ਨੇ ਦੱਸਿਆ ਕਿ ਪਿੰਗਲਵਾੜਾ ਸੰਸਥਾ ਅਧੀਨ ਚੱਲਦੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਵਾਰਡਾਂ ਦੇ ਮਰੀਜ਼ਾਂ ਨੇ ਭਾਗ ਲਿਆ।ਉਨ੍ਹਾਂ ਕਿਹਾ ਕਿ ਬੱਚਿਆਂ ਵਲੋਂ ਵਾਤਾਵਰਣ ਉਪਰ ਆਧਾਰਿਤ ਪੇਂਟਿੰਗ ਅਤੇ ਪੋਸਟਰ ਬਹੁਤ ਵਧੀਆ ਢੰਗ ਨਾਲ ਬਣਾਏ ਗਏ। ਕਲਾ ਪ੍ਰੇਮੀ ਬ੍ਰਿਜੇਸ਼ ਜੌਲੀ, ਸੰਜੇ ਕੁਮਾਰ ਤੇ ਧਰਮਿੰਦਰ ਸ਼ਰਮਾ ਬਤੌਰ ਸ਼ਾਮਲ ਹੋਏ।ਡਾ: ਸਨੇਹ ਮਨੋਰੋਗ ਵਿਭਾਗ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਡਾ: ਤੇਜਪਾਲ ਸਿੰਘ (ਰਿਟਾ: ਪ੍ਰੋਫੈਸਰ ਗੌਰਮਿੰਟ ਮੈਡੀਕਲ ਕਾਲਜ ਅੰਮ੍ਰਿਤਸਰ) ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।ਉਨ੍ਹਾਂ ਨੇ ਜੇਤੂ ਅਤੇ ਭਾਗ ਲੈਣ ਵਾਲੇ ਬੱਚਿਆਂ ਨੂੰ ਇਨਾਮ ਵੰਡੇ।ਡਾ. ਇੰਦਰਜੀਤ ਕੌਰ ਨੇ ਆਪਣੇ ਧੰਨਵਾਦੀ ਭਾਸ਼ਨ ਵਿੱਚ ਕਿਹਾ ਕਿ ਅਜਿਹੇ ਮੁਕਾਬਲਿਆਂ ਨਾਲ ਬੱਚਿਆਂ ਦੀ ਪ੍ਰਤਿਭਾ ਵਿੱਚ ਹੋਰ ਨਿਖਾਰ ਆਵੇਗਾ।ਉਨ੍ਹਾਂ ਨੇ ਖਰਾਬ ਹੋ ਰਹੇ ਵਾਤਾਵਰਨ ‘ਤੇ ਚਿੰਤਾ ਵੀ ਪ੍ਰਗਟਾਈ।
                  ਪੋਸਟਰ ਅਤੇ ਪੇਂਟਿੰਗ ਮੁਕਾਬਲਿਆਂ ਦੇ ਨਤੀਜਿਆਂ ਵਿੱਚ ਗਰੁੱਪ 01 ਵਿਚੋਂ ਗਗਨਦੀਪ ਸਿੰਘ ਨੇ ਪਹਿਲਾ (ਭਗਤ ਪੂਰਨ ਸਿੰਘ ਸਕੂਲ ਫਾਰ ਡੈਫ), ਗੁਰਲੀਨਪ੍ਰੀਤ ਕੌਰ ਨੇ ਦੂਸਰਾ (ਭਗਤ ਪੂਰਨ ਸਿੰਘ ਸਕੂਲ ਫਾਰ ਡੈਫ), ਸੋਨੀਆ ਨੇ ਤੀਸਰਾ (ਭਗਤ ਪੂਰਨ ਸਿੰਘ ਆਦਰਸ਼ ਸੀ: ਸੈ: ਸਕੂਲ), ਸੁਖਮਨਪ੍ਰੀਤ ਕੌਰ ਨੇ ਤੀਸਰਾ (ਭਗਤ ਪੂਰਨ ਸਿੰਘ ਸਕੂਲ ਫਾਰ ਡੈਫ) ਸਥਾਨ ਪ੍ਰਾਪਤ ਕੀਤਾ।ਗਰੁੱਪ 02 ਵਿਚੋਂ ਨੀਮਾ ਨੇ ਪਹਿਲਾ ਸਥਾਨ (ਚਿਲਡਰਨ ਵਾਰਡ ਮੇਨ ਬ੍ਰਾਂਚ), ਸਪਨਾ ਨੇ ਦੂਸਰਾ (ਭਗਤ ਪੂਰਨ ਸਿੰਘ ਸਪੈਸ਼ਲ ਸਕੂਲ), ਬਨੀਤਾ ਨੇ ਤੀਸਰਾ (ਪਲਸੋਰਾ ਬ੍ਰਾਂਚ, ਚੰਡੀਗੜ੍ਹ) ਸਥਾਨ ਪ੍ਰਾਪਤ ਕੀਤਾ। ਗਰੁੱਪ 03 ਵਿਚੋਂ ਸੁਖਮਨਪ੍ਰੀਤ ਕੌਰ ਨੇ ਪਹਿਲਾ (ਭਗਤ ਪੂਰਨ ਸਿੰਘ ਸਪੈਸ਼ਲ ਸਕੂਲ) ਸਥਾਨ ਪ੍ਰਾਪਤ ਕੀਤਾ। ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ।ਮੁੱਖ ਮਹਿਮਾਨਾਂ ਅਤੇ ਜੱਜਾਂ ਨੂੰ ਪਿੰਗਲਵਾੜਾ ਸੰਸਥਾ ਵਲੋਂ ਸਨਮਾਨਿਤ ਕੀਤਾ ਗਿਆ।
              ਇਸ ਮੌਕੇ ਰਾਜਬੀਰ ਸਿੰਘ ਟਰੱਸਟੀ ਮੈਂਬਰ, ਹਰਜੀਤ ਸਿੰਘ ਮੈਂਬਰ, ਕਰਨਲ ਦਰਸ਼ਨ ਸਿੰਘ ਬਾਵਾ, ਆਰ.ਪੀ ਸਿੰਘ, ਯੋਗੇਸ਼ ਸੂਰੀ, ਤਿਲਕ ਰਾਜ, ਨਰਿੰਦਰ ਸਿੰਘ ਸੋਹਲ, (ਨਿਸ਼ਕਾਮ ਸੇਵਕ), ਗੁਰਨਾਇਬ ਸਿੰਘ (ਆਨਰੇਰੀ ਵਿੱਦਿਅਕ ਸਲਾਹਕਾਰ), ਵੱਖ-ਵੱਖ ਸਕੂਲਾਂ ਦੇ ਪਿੰਸੀਪਲ, ਵਾਰਡਾਂ ਅਤੇ ਬ੍ਰਾਂਚਾਂ ਦੇ ਇੰਚਾਰਜ਼ ਅਤੇ ਵੱਖ-ਵੱਖ ਸਕੂਲਾਂ ਤੋਂ ਆਏ ਬੱਚੇ ਅਤੇ ਅਧਿਆਪਕ ਆਦਿ ਹਾਜ਼ਰ ਸਨ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …