Friday, April 19, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੀਆਂ ਵਿਦਿਆਰਥਣਾਂ ਦੀ ਇਨਫੋਸਿਸ ਨੇ ਕੀਤੀ ਚੋਣ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੀਆਂ ਵਿਦਿਆਰਥਣਾਂ ਦੀ ਮਲਟੀਨੈਸ਼ਨਲ ਇਨਫਰਮੇਸ਼ਨ ਤਕਨਾਲੋਜੀ ਕੰਪਨੀ ਇਨਫੋਸਿਸ `ਚ ਚੋਣ ਹੋਈ।ਇਹ ਕੰਪਨੀ ਬਿਜ਼ਨਸ ਕਨਸਲਟਿੰਗ, ਇਨਫਰਮੇਸ਼ਨ ਤਕਨਾਲੋਜੀ ਅਤੇ ਆਉਟਸੋਰਸਿੰਗ ਸੇਵਾਵਾਂ ਪ੍ਰਦਾਨ ਕਰਦੀ ਹੈ । ਕੰਪਨੀ ਦੀ ਆਨਲਾਈਨ ਪਲੇਸਮੈਂਟ ਡਰਾਈਵ ਤਹਿਤ ਕੁੱਲ 9 ਵਿਦਿਆਰਥਣਾਂ ਚੁਣੀਆਂ ਗਈਆਂ।ਜਿੰਨਾਂ ਵਿੱਚ 8 ਬੀ.ਸੀ.ਏ ਅਤੇ ਇਕ ਬੀ.ਐਸ.ਸੀ (ਆਈ.ਟੀ) ਦੀ ਵਿਦਿਆਰਥਣ ਹੈ।ਚੋਣ ਪ੍ਰਕਿਰਿਆ `ਚ ਆਨਲਾਈਨ ਯੋਗਤਾ ਟੈਸਟ, ਤਕਨੀਕੀ ਟੈਸਟ ਅਤੇ ਅੰਤ `ਚ ਐਚ.ਆਰ ਇੰਟਰਵਿਊ ਹੋਈ।ਚੁਣੀਆਂ ਗਈਆਂ ਵਿਦਿਆਰਥਣਾਂ ਨੂੰ 2,20,000/- ਰੁਪਏ ਦਾ ਆਕਰਸ਼ਕ ਸਾਲਾਨਾ ਪੈਕਜ਼ ਆਫਰ ਕੀਤਾ ਗਿਆ ।
              ਪ੍ਰਿੰਸੀਪਲ ਡਾ. ਪੁਸ਼ਪਿਦੰਰ ਵਾਲੀਆ ਨੇ ਚੁਣੀਆਂ ਗਈਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ।ਉਹਨਾਂ ਨੇ ਮਨੋਜ ਪੁਰੀ ਡੀਨ ਪਲੇਸਮੈਂਟ ਅਤੇ ਉਹਨਾਂ ਦੀ ਸਾਰੀ ਟੀਮ ਦੀ ਸ਼ਲਾਘਾ ਕੀਤੀ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …