Saturday, April 20, 2024

‘ਤੇਰੀਆਂ ਗੱਲਾਂ ਤੇਰੇ ਨਾਲ’ ਸਾਹਿਤਕ ਸਮਾਗਮਾਂ ਦੀ ਲੜੀ ਤਹਿਤ ਜਨਵਾਦੀ ਲੇਖਕ ਸੰਘ ਨੇ ਰਚਾਈ ਗਜ਼ਲ ਮਹਿਫਲ

ਅੰਮ੍ਰਿਤਸਰ, 18 ਜੂਨ (ਦੀਪ ਦਵਿੰਦਰ ਸਿੰਘ) – ਮਰਹੂਮ ਸ਼ਾਇਰ ਸਵ. ਦੇਵ ਦਰਦ ਸਾਹਬ ਦੀ ਯਾਦ ਵਿੱਚ ਜਨਵਾਦੀ ਲੇਖਕ ਸੰਘ ਵਲੋਂ ਹਰ ਮਹੀਨੇ ਕਰਵਾਏ ਜਾਂਦੇ “ਤੇਰੀਆਂ ਗੱਲਾਂ ਤੇਰੇ ਨਾਲ ” ਸਮਾਗਮਾਂ ਦੀ ਲੜੀ ਤਹਿਤ ਅੱਜ ਏਥੋਂ ਦੇ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਗਜ਼ਲ ਮਹਿਫਲ ਰਚਾਈ ਗਈ।
ਸਮਾਗਮ ਦੇ ਕਨਵੀਨਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਆਏ ਸਾਹਿਤਕਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸ਼ਾਇਰ ਦੇਵ ਦਰਦ ਪੰਜਾਬੀ ਗਜਲ ਦਾ ਸਾਹ ਅਸਵਾਰ ਸੀ ਅਤੇ ਆਪਣੇ ਸਮਕਾਲੀ ਲੇਖਕਾਂ ਵਿੱਚ ਮੋਹਰਲੀ ਕਤਾਰ ਦਾ ਗਜ਼ਲਗੋ ਸੀ।
                      ਕਵੀ ਰਾਜ ਕੁਮਾਰ ਰਾਜ ਨੇ ਦੇਵ ਦਰਦ ਸਾਹਬ ਦੀ ਗਜ਼ਲ “ਸੁੱਕੀ ਨਦੀ ਨੂੰ ਮਾਲਕਾ ਪਾਣੀ ਦੀ ਖੈਰਾਤ ਦੇ” ਨਾਲ ਗਜ਼ਲ ਦਰਬਾਰ ਦਾ ਆਗਾਜ਼ ਕੀਤਾ।ਪ੍ਰਮੁੱਖ ਸ਼ਾਇਰ ਐਸ.ਨਸੀਮ ਨੇ ਆਪਣੀ ਖੂਬਸੂਰਤ ਗਜ਼ਲ ਕਿ “ਭਟਕਣ ਉਸ ਦਾ ਸ਼ੌਕ ਨਹੀਂ ਮਜ਼ਬੂਰੀ ਹੈ, ਸ਼ਾਇਦ ਉਸ ਦੀ ਨਾਭੀ ਵਿੱਚ ਕਸਤੂਰੀ ਹੈ” ਰਾਹੀਂ ਹਾਜ਼ਰੀ ਲੁਆਈ।ਗਜ਼ਲਗੋ ਨਿਰੰਜਨ ਸੂਖ਼ਮ ਵਲੋਂ ਨਾਲ ਮਹੌਲ ਨੂੰ ਭਾਵੁਕ ਕੀਤਾ।ਸ਼ਾਇਰ ਸੁੱਚਾ ਸਿੰਘ ਰੰਧਾਵਾ ਵਲੋਂ “ਸੋਨੇ ਦਾ ਹਿਰਨ ਸੀ, ਜੋ ਰਾਮ ਤਾਂ ਹੀ ਛਲ ਗਿਆ ਹੋਣਾ ” ਨਾਲ ਦਾਦ ਹਾਸਿਲ ਕੀਤੀ।ਗੀਤਕਾਰ ਮੱਖਣ ਭੈਣੀਵਾਲ ਨੇ “ਨੀਲੀ ਛੱਤ ਵਾਲਾ ਸਾਡਾ ਮਾਣ ਕਰਦਾ” ਗਾ ਕੇ ਮਹਿਫਲ ਦਾ ਸਿਖਰ ਸਿਰਜਿਆ।ਸ਼ਾਇਰ ਜਸਵੰਤ ਧਾਪ ਆਪਣੀ ਗਜਲ ਤਰੰਨੁਮ ਵਿੱਚ ਗਾ ਕੇ ਵਾਹ ਵਾਹ ਖੱਟੀ।
                  ਡਾ. ਵਿਮਲ ਬਿਆਸ, ਗੁਰਮੀਤ ਸਿੰਘ ਬਾਜਵਾ, ਡਾ. ਮੋਹਨ ਬੇਗੋਵਾਲ, ਬਲਜਿੰਦਰ ਮਾਂਗਟ, ਸੁਖਦੇਵ ਸਿੰਘ ਕਾਹਲੋਂ, ਸੁਰਿੰਦਰ ਖਿਲਚੀਆਂ, ਸਤਿੰਦਰ ਓਠੀ, ਅਜੀਤ ਸਿੰਘ ਨਬੀਪੁਰੀ, ਸਰਬਜੀਤ, ਵਜੀਰ ਸਿੰਘ ਰੰਧਾਵਾ ਕਨੇਡਾ, ਡਾ. ਕਸਮੀਰ ਸਿੰਘ ਅਤੇ ਮਾਸਟਰ ਦਵਿੰਦਰ ਸਿੰਘ ਆਦਿ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਪ੍ਰਤੀਕ ਸਹਿਦੇਵ ਅਤੇ ਸੁਮੀਤ ਸਿੰਘ ਨੇ ਸਾਂਝੇ ਤੌਰ ‘ਤੇ ਸਭ ਦਾ ਧੰਨਵਾਦ ਕੀਤਾ. ਜਦਕਿ ਪ੍ਰਿੰ. ਅੰਕਿਤਾ ਸਹਿਦੇਵ, ਮੋਹਿਤ, ਕੁਸਮ ਲਤਾ, ਅਕਿਸ਼ੇ ਮਹਿਰਾ, ਸੁਭਾਸ਼ ਪਰਿੰਦਾ, ਪਰਮਜੀਤ ਕੌਰ, ਸੰਮੀ ਮਹਾਜਨ, ਪੂਨਮ ਸ਼ਰਮਾ, ਮੀਨਾਕਸ਼ੀ, ਨਵਦੀਪ, ਕੋਮਲ ਸਹਿਦੇਵ, ਸਕੂਲ ਸਟਾਫ ਅਤੇ ਹੋਰ ਸਾਹਿਤਕਾਰਾਂ ਸਮਾਗਮ ਨੂੰ ਭਰਪੂਰਤਾ ਬਖਸ਼ੀ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …