Thursday, April 25, 2024

ਵਿਸ਼ਵ ਪ੍ਰਸਿੱਧ ਬੁੱਤ ਤਰਾਸ਼ ਅਵਤਾਰਜੀਤ ਧੰਜ਼ਲ ਨਾਲ ਰਚਾਇਆ ਸਾਹਿਤਕ ਸੰਵਾਦ

ਅੰਮ੍ਰਿਤਸਰ, 24 ਜੂਨ (ਦੀਪ ਦਵਿੰਦਰ ਸਿੰਘ) – ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਇੰਗਲੈਡ ਨਿਵਾਸੀ ਬੁੱਤ ਤਰਾਸ਼ ਅਤੇ ਸ਼ਿਲਪਕਾਰ ਅਵਤਾਰਜੀਤ ਧੰਜ਼ਲ ਨਾਲ ਜਨਵਾਦੀ ਲੇਖਕ ਸੰਘ ਵਲੋਂ ਅਰੰਭੀ “ਲੇਖਕਾਂ ਸੰਗ ਸੰਵਾਦ” ਸਮਾਗਮਾਂ ਦੀ ਲੜੀ ਤਹਿਤ ਰੂ ਬ ਰੂ ਕਰਵਾਇਆ ਗਿਆ।ਸ਼ਾਇਰ ਨਿਰਮਲ ਅਰਪਣ ਨੇ ਆਪਣੇ ਗ੍ਰਹਿ ਸੰਧੂ ਕਲੋਨੀ ਵਿਖੇ ਸੰਖੇਪ ਸਮਾਗਮ ਵਿਚ ਸਵਾਗਤੀ ਸ਼ਬਦ ਕਹਿੰਦਿਆਂ ਦੱਸਿਆ ਕਿ ਪੰਜਾਬ ਦੇ ਇਕ ਪਿੰਡ ਤੋਂ ਤਰਖਾਣਾ ਕੰਮ ਅਤੇ ਸੜਕਾਂ ‘ਤੇ ਬੋਰਡ ਲਿਖ ਕੇ ਦੁਨੀਆਂ ਭਰ ਵਿੱਚ ਆਪਣੀ ਸ਼ਿਲਪ ਕਲਾ ਰਾਹੀਂ ਜਾਣੇ ਜਾਂਦੇ ਧੰਜ਼ਲ ਹੁਰਾਂ ਨਾਲ ਉਹਨਾਂ ਦੀ 6 ਦਹਾਕੇ ਪੁਰਾਣੀ ਦੋਸਤੀ ਹੈ।
                 ਅਵਤਾਰਜੀਤ ਧੰਜ਼ਲ ਨੇ ਕਿਹਾ ਕਿ ਪਿੱਛਲੇ ਢਾਈ ਦਹਾਕਿਆਂ ਵਿੱਚ ਉਹਨਾਂ ਕੌਮਾਂਤਰੀ ਕਲਾ ਪ੍ਰਦਰਸ਼ਨੀਆਂ ਵਿੱਚ ਆਪਣੀਆਂ ਕਲਾ ਕਿਰਤਾਂ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਗਿਆਨ, ਸਾਹਿਤ, ਕਲਾ ਅਤੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਨ।
                 ਸਮਾਗਮ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਅਤੇ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਅਵਤਾਰਜੀਤ ਧੰਜ਼ਲ ਹੁਰਾਂ ਕਲਾ ਦੇ ਖੇਤਰ ਵਿੱਚ ਨਾ ਸਿਰਫ ਕੌਮਾਂਤਰੀ ਪੱਧਰ ‘ਤੇ ਆਪਣੀ ਪਛਾਣ ਹੀ ਬਣਾਈ ਬਲਕਿ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਕਲਾਕਾਰਾਂ ਨੂੰ ਵਿਸ਼ਵ ਪੱਧਰ ‘ਤੇ ਮੌਕੇ ਦਿਵਾਉਣ ਲਈ ਵੀ ਅਹਿਮ ਭੂਮਿਕਾ ਨਿਭਾਈ ਹੈ।
              ਮਨਮੋਹਨ ਬਾਸਰਕੇ ਅਤੇ ਵਜੀਰ ਸਿੰਘ ਰੰਧਾਵਾ ਵਲੋਂ ਵੀ ਮੁਲਵਾਨ ਨੁਕਤੇ ਉਠਾਏ, ਜਦਕਿ ਜਨਵਾਦੀ ਲੇਖਕ ਸੰਘ ਵਲੋਂ ਸੁਮੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਸਮਾਗਮਾਂ ਦੀ ਨਿਰੰਤਰਤਾ ਦੀ ਹਾਮੀ ਭਰੀ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …