Friday, March 29, 2024

ਖ਼ਾਲਸਾ ਕਾਲਜ ਸੀ: ਸੈਕੰ: ਸਕੂਲ ਦੇ ਵਿਦਿਆਰਥੀਆਂ ਨੇ 12ਵੀਂ ’ਚ ਹਾਸਲ ਸ਼ਾਨਦਾਰ ਅੰਕ ਕੀਤੇ

ਕੁੱਲ 394 ਵਿਦਿਆਰਥੀਆਂ ਨੇ ਦਿੱਤੀ ਬੋਰਡ ਦੀ ਪ੍ਰੀਖਿਆ: ਪ੍ਰਿੰ: (ਡਾ.) ਗੋਗੋਆਣੀ

ਅੰਮ੍ਰਿਤਸਰ, 30 ਜੂਨ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿੱਦਿਅਕ, ਖੇਡਾਂ, ਧਾਰਮਿਕ ਅਤੇ ਸੱਭਿਆਚਾਰਕ ਖੇਤਰ ’ਚ ਸਵਾ ਸੌ ਸਾਲ ਤੋਂ ਸਫ਼ਲਤਾਪੂਰਵਕ ਕਾਰਜ਼ਸ਼ੀਲ ਹੈ। ਸਕੂਲ ਦੇ ਵਿਦਿਆਰਥੀਆਂ ਨੇ ਇਸ ਪ੍ਰੰਪਰਾ ਨੂੰ ਕਾਇਮ ਰੱਖਦਿਆਂ ਹੋਇਆ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੇ ਨਤੀਜੇ ਦੇ ਕਾਮਰਸ ਗਰੁੱਪ ’ਚੋਂ ਨਵਲ ਅਗਨੀਹੋਤਰੀ, ਮਨਵੀਰ ਸਿੰਘ ਅਤੇ ਸਮਰਜੀਤ ਮੇਹਰਾ ਨੇ ਕ੍ਰਮਵਾਰ 94.80, 92.80 ਅਤੇ 91.20 ਪ੍ਰਤੀਸ਼ਤ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਪਹਿਲਾਂ, ਦੂਜਾ ਅਤੇ ਤੀਜ਼ਾ ਸਥਾਨ ਹਾਸਲ ਕੀਤਾ ਹੈ।
               ਉਕਤ ਸਕੂਲ ਦੀ ਇਸ ਸਫ਼ਲਤਾ ’ਤੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਆਪਣੇ ਸੰਦੇਸ਼ ’ਚ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਡਾ. ਗੋਗੋਆਣੀ ਦੀ ਦੇਖ-ਰੇਖ ਹੇਠ ਸਕੂਲ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹਾਸਲ ਕਰ ਰਿਹਾ ਹੈ ਅਤੇ ਮੈਨੇਜ਼ਮੈਂਟ ਦੁਆਰਾ ਵਿਦਿਆਰਥੀਆਂ ਨੂੰ ਅਜ਼ੋਕੇ ਸਮੇਂ ਮੁਤਾਬਕ ਬਣਦੀ ਸੁਵਿਧਾਵਾਂ ਪ੍ਰਦਾਨ ਕਰਨ ਲਈ ਹਰੇਕ ਹੀਲਾ ਕੀਤਾ ਜਾ ਰਿਹਾ ਹੈ।
               ਪ੍ਰਿੰਸੀਪਲ ਡਾ. ਗੋੋਗਆਣੀ ਨੇ ਦੱਸਿਆ ਕਿ ਇਸ ਸਾਲ ਕੁੱਲ 394 ਵਿਦਿਆਰਥੀਆਂ ਨੇ ਬੋਰਡ ਦੀ ਪ੍ਰੀਖਿਆ ਦਿੱਤੀ ਤੇ ਸਕੂਲ ਦਾ ਨਤੀਜ਼ਾ 100 ਫੀਸਦ ਰਿਹਾ।ਉਨ੍ਹਾਂ ਕਿਹਾ ਕਿ ਹੋਰਨਾਂ ਵਿਦਿਆਰਥੀਆਂ ’ਚ ਸਾਇੰਸ ਗੁਰੱਪ ’ਚੋਂ ਉਂਕਾਰ ਸਿੰਘ 92.40, ਸੰਦੀਪ ਪ੍ਰਜਾਪਤੀ 91.80 ਅਤੇ ਰੋਹਨ ਕੁਮਾਰ ਨੇ 91 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ।ਜਦਕਿ ਆਰਟਸ ਗੁਰੱਪ ’ਚੋਂ ਜਗਜੀਤ ਸਿੰਘ 91.40, ਸ਼ਿਵਮ 90.80 ਅਤੇ ਵਿਸ਼ਾਲ ਕੁਮਾਰ ਸ਼ਰਮਾ ਨੇ 90.40 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਆਪਣੇ ਸਕੂਲ, ਅਧਿਆਪਕਾਂ ਅਤੇ ਮਾਪਿਆਂ ਦਾ ਨਾਂ ਰੌਸ਼ਨਾਇਆ ਹੈ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …