Thursday, April 25, 2024

ਮਾਤਾ ਦਲਬੀਰ ਕੌਰ ਨੂੰ ਸਮਾਜਿਕ ਅਤੇ ਸਿਆਸੀ ਆਗੂਆਂ ਵਲੋਂ ਭਾਵਭਿੰਨੀ ਸ਼ਰਧਾਂਜਲੀ

ਮਾਤਾ ਦਲਬੀਰ ਕੌਰ ਵਰਗੀਆਂ ਹੀ ਹੁੰਦੀਆਂ ਹਨ ਚੰਗੀ ’ਮੱਤ’ ਦੇਣ ਵਾਲੀਆਂ ਮਾਂਵਾਂ – ਲਾਲਪੁਰਾ

ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ ਬਿਊਰੋ) – ਭਾਰਤੀ ਜਨਤਾ ਪਾਰਟੀ ਬੁੱਧੀਜੀਵੀ ਸੈਲ ਦੇ ਕੋਆਰਡੀਨੇਟਰ ਅਤੇ ਹਲਕਾ ਗੁਰਦਾਸਪੁਰ ਪਾਰਲੀਮਾਨੀ ਦੇ ਇੰਚਾਰਜ਼ ਅਤੇ ਗੁਰੂ ਕਾਂਸ਼ੀ ਯੂਨੀਵਰਸਿਟੀ ਬਠਿੰਡਾ ਦੇ ਸਾਬਕਾ ਵੀ ਸੀ ਡਾ: ਜਸਵਿੰਦਰ ਸਿੰਘ ਢਿੱਲੋਂ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਦਲਬੀਰ ਕੌਰ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨਾਂ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁ: ਪਾ: ਛੇਵੀਂ ਰਣਜੀਤ ਐਵਿਨਿਊ ਵਿਖੇ ਅੰਤਿਮ ਅਰਦਾਸ ਪ੍ਰੋਗਰਾਮ ਦੌਰਾਨ ਇਲਾਹੀ ਬਾਣੀ ਦਾ ਪ੍ਰਵਾਹ ਚੱਲਿਆ ਅਤੇ ਮਾਤਾ ਜੀ ਨੂੰ ਧਾਰਮਿਕ, ਸਮਾਜਿਕ ਤੇ ਰਾਜਸੀ ਆਗੂਆਂ ਵਲੋਂ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ ਗਈ।
ਪ੍ਰੋ: ਸਰਚਾਂਦ ਸਿੰਘ ਖਿਆਲਾ ਵਲੋਂ ਭੇਜੇ ਪ੍ਰੈਸ ਨੋਟ ਅਨੁਸਾਰ ਭਾਰਤੀ ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ।ਉਨ੍ਹਾਂ ਗੁਰਬਾਣੀ ਅਨੁਸਾਰ ਮਾਤਾ ਦੀ ਅਹਿਮੀਅਤ ’ਤੇ ਰੋਸ਼ਨੀ ਪਾਉਂੋਦਿਆਂ ਕਿਹਾ ਕਿ ਸਹੀ ਅਰਥਾਂ ’ਚ ਚੰਗੀ ਮੱਤ ਦੇਣ ਵਾਲੀ ਮਾਂ ਹੀ ਹੁੰਦੀ ਹੈ।ਉਨ੍ਹਾਂ ਕਿਹਾ ਕਿ ਡਾ: ਜਸਵਿੰਦਰ ਸਿੰਘ ਢਿੱਲੋਂ ਅੱਜ ਜਿਸ ਮੁਕਾਮ ’ਤੇ ਪਹੁੰਚਿਆ ਹੈ।ਉਸ ਵਿਚ ਮਾਤਾ ਅਤੇ ਉਨ੍ਹਾਂ ਦੀ ਸਿੱਖਿਆ ਦਾ ਬਹੁਤ ਵੱਡਾ ਯੋਗਦਾਨ ਹੈ।ਲਾਲਪੁਰਾ ਨੇ ਡਾ: ਢਿੱਲੋਂ ਵਲੋਂ ਵਿੱਦਿਅਕ ਤੇ ਰਾਜਨੀਤਿਕ ਖੇਤਰ ’ਚ ਅਗਵਾਈ ਦੇਣ ਤੋਂ ਇਲਾਵਾ ਵਰਲਡ ਕੈਂਸਰ ਕੇਅਰ ਸੁਸਾਇਟੀ ਯੂ.ਕੇ ਦੇ ਚੀਫ਼ ਐਡਵਾਈਜ਼ਰ ਬਣ ਕੇ ਸਮਾਜ ਸੇਵਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਦੇਣ ਦੀ ਸ਼ਲਾਘਾ ਕੀਤੀ ।
                     ਇਸ ਮੌਕੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ, ਪੰਜਾਬ ਭਾਜਪਾ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਸ਼ੋਕ ਸੰਦੇਸ਼ ਪੜੇ ਗਏ।ਸੰਤ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਸਾਹਿਬ, ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਤੇ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਝਰ, ਸਾਬਕਾ ਮੰਤਰੀ ਅਤੇ ਅਕਾਲੀ ਆਗੂ ਅਨਿਲ ਜੋਸ਼ੀ, ਭਾਜਪਾ ਆਗੂ ਡਾ: ਜਗਮੋਹਨ ਸਿੰਘ ਰਾਜੂ ਸਾਬਕਾ ਆਈ.ਏ.ਐਸ, ਕੁਲਦੀਪ ਸਿੰਘ ਕਾਹਲੋਂ, ਪ੍ਰਭਦੀਪ ਸਿੰਘ ਭੁੱਲਰ, ਰੇਣੂ ਕਸ਼ਅਪ, ਸ਼ੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ, ਭਾਈ ਅਜੈਬ ਸਿੰਘ ਅਭਿਆਸੀ, ਬੀਬੀ ਕਿਰਨਜੋਤ ਕੌਰ, ਬੀਬੀ ਜਸਵਿੰਦਰ ਕੌਰ ਮੀਤ ਪ੍ਰਧਾਨ ਇਸਤਰੀ ਅਕਾਲੀ ਦਲ, ਤੇਜਿੰਦਰ ਪਾਲ ਸਿੰਘ ਏ.ਡੀ.ਸੀ, ਪੰਜਾਬ ਚੈਂਬਰ ਆਫ਼ ਇੰਡਸਟਰੀ ਐਂਡ ਕਾਮਰਸ ਦੇ ਆਗੂ ਗੋਇਲ, ਅਮਰਜੀਤ ਸਿੰਘ ਵਿਕਰਾਂਤ ਮੀਤ ਪ੍ਰਧਾਨ ਸੀ.ਕੇ.ਡੀ, ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਬਾਰ ਕੌਂਸਲ ਦੇ ਆਗੂ ਐਡਵੋਕੇਟ ਇੰਦਰਜੀਤ ਸਿੰਘ ਅੜੀ, ਹਰਜੀਤ ਸਿੰਘ ਤਰਨ ਤਾਰਨ ਆਨ. ਸਕੱਤਰ ਸੀ.ਕੇ.ਡੀ, ਮਨਜੀਤ ਸਿੰਘ ਤਰਨ ਤਾਰਨ, ਕਿਸਾਨ ਮੋਰਚਾ ਮੀਤ ਪ੍ਰਧਾਨ ਬੀਬੀ ਸਰਬਜੀਤ ਕੌਰ ਬਾਠ, ਬੀਬੀ ਸੁਰਿੰਦਰ ਕੌਰ, ਡਾ: ਸੂਬਾ ਸਿੰਘ, ਸਰਬਜੀਤ ਸਿੰਘ, ਡਾ: ਅਮਰਜੀਤ ਸਿੰਘ ਗਿੱਲ, ਨਿਸ਼ਾਨੇ ਸਿੱਖੀ ਦੇ ਡਾ: ਆਰ.ਪੀ.ਐਸ ਬੋਪਾਰਾਏ, ਧਰਮਿੰਦਰ ਸਿੰਘ ਰਟੌਲ ਜੁਆਇੰਟ ਸੈਕਟਰੀ ਖ਼ਾਲਸਾ ਕਾਲਜ, ਭਾਜਪਾ ਓ.ਬੀ.ਸੀ ਦੇ ਪੰਜਾਬ ਪ੍ਰਧਾਨ ਰਜਿੰਦਰ ਸਿੰਘ ਬਿੱਟਾ, ਰਜਿੰਦਰ ਸਿੰਘ ਮਰਵਾਹਾ, ਸੁਖਜਿੰਦਰ ਸਿੰਘ ਪ੍ਰਿੰਸ, ਪ੍ਰੀਤ ਅਣਖੀ ਅਤੇ ਪ੍ਰੋ: ਸਰਚਾਂਦ ਸਿੰਘ ਖਿਆਲਾ ਮੌਜ਼ੂਦ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …