Saturday, April 20, 2024

ਪੰਜ ਸਰੋਵਰਾਂ ਦੇ ਜਲ ਦੀ ਗਾਗਰ ਗੁ: ਸ੍ਰੀ ਗੋਬਿੰਦ ਧਾਮ ਸਾਹਿਬ ਪਹੁੰਚਣ `ਤੇ ਪ੍ਰਬੰਧਕਾਂ ਵਲੋਂ ਨਿੱਘਾ ਸੁਆਗਤ

ਅੰਮ੍ਰਿਤਸਰ, 6 ਜੁਲਾਈ (ਪੰਜਾਬ ਪੋਸਟ ਬਿਊਰੋ) – ਬ੍ਰਹਮ ਗਿਆਨੀ ਬਾਬਾ ਬੁੱੱਢਾ ਸਾਹਿਬ ਜੀ ਦੀ ਅੰਸ ਬੰਸ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ ਦੀ 10ਵੀਂ ਪੀੜ੍ਹੀ ਪ੍ਰੋਫੈਸਰ ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ (ਮੁਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਗੁਰੂ ਕੇ ਹਾਲੀ ਰੰਧਾਵੇ, ਗੁਰੂ ਕੀ ਵਡਾਲੀ-ਛੇਹਰਟਾ) ਵਲੋਂ ਸ੍ਰੀ ਹੇਮਕੁੰਟ ਸਾਹਿਬ ਲਿਜਾਈ ਜਾ ਰਹੀ ਜਲ ਦੀ ਗਾਗਰ ਸੰਗਤਾਂ ਸਮੇਤ ਗੁਰਦੁਆਰਾ ਗੋਬਿੰਦ ਧਾਮ ਸਾਹਿਬ ਪਹੁੰਚਣ `ਤੇ ਗੁ: ਸਾਹਿਬ ਦੇ ਪ੍ਰਬੰਧਕਾਂ, ਮੁਖ ਗ੍ਰੰਥੀ ਅਤੇ ਮੀਤ ਗ੍ਰੰਥੀ ਸਾਹਿਬਾਨ ਨੇ ਨਿੱਘਾ ਸੁਆਗਤ ਕੀਤਾ।ਗੁ: ਗੋਬਿੰਦ ਧਾਮ ਸਾਹਿਬ ਪਹੁੰਚੀ ਗਾਗਰ `ਚ ਅੰਮ੍ਰਿਤਸਰ ਦੇ ਪੰਜ ਪਵਿੱਤਰ ਸਰੋਵਰਾਂ ਸ੍ਰੀ ਸੰਤੋਖਸਰ ਸਾਹਿਬ, ਸ੍ਰੀ ਰਾਮਸਰ ਸਾਹਿਬ, ਸ੍ਰੀ ਬਿਬੇਕਸਰ ਸਾਹਿਬ, ਸ੍ਰੀ ਕੌਲਸਰ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਦਾ ਅੰਮ੍ਰਿਤ ਜਲ ਹੈ।ਅੰਮ੍ਰਿਤਸਰ ਤੋਂ ਜਲ ਦੀ ਗਾਗਰ ਲੈ ਕੇ ਪਹੁੰਚੇ ਜਥੇ ਵਿੱਚ ਪ੍ਰੋਫੈਸਰ ਬਾਬਾ ਨਿਰਮਲ ਰੰਧਾਵਾ ਤੋਂ ਇਲਾਵਾ ਬਾਬਾ ਰਘਬੀਰ ਸਿੰਘ ਰੰਧਾਵਾ, ਭਾਈ ਗੁਰਸ਼ੇਰ ਸਿੰਘ, ਭਾਈ ਅਜਮੇਰ ਸਿੰਘ ਭੈਲ, ਭਾਈ ਦਿਲਬਾਗ ਸਿੰਘ ਆਸਟ੍ਰੇਲੀਆ, ਭਾਈ ਜਤਿੰਦਰ ਸਿੰਘ ਛੇਹਰਟਾ ਅਤੇ 15 ਕੁ ਹੋਰ ਸੰਗਤਾਂ `ਚ ਬੀਬੀਆਂ ਅਤੇ ਬੱਚੇ ਬੱਚੀਆਂ ਵੀ ਸ਼ਾਮਲ ਹਨ।
                ਇਥੇ ਭੇਜੀ ਈਮੇਲ ਵਿੱਚ ਇਹ ਜਾਣਕਾਰੀ ਦਿੰਦਿਆਂ ਪ੍ਰੋ: ਰੰਧਾਵਾ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਪਹੁੰਚ ਕੇ ਇਸ ਗਾਗਰ ਦੇ ਜਲ ਨਾਲ ਸ੍ਰੀ ਹੇਮਕੁੰਟ ਸਾਹਿਬ ਦੇ ਬੇਸਮੈਂਟ ਵਾਲੇ ਪੁਰਾਤਨ ਦਰਬਾਰ `ਚ ਜਲ ਦਾ ਛਿੜਕਾਅ, ਦੋ ਨਿਸ਼ਾਨ ਸਾਹਿਬਾਂ ਦੇ ਇਸ਼ਨਾਨ ਕਰਾਉਣ ਤੋਂ ਇਲਾਵਾ ਕੁੱਝ ਜਲ ਸਰੋਵਰ ਵਿੱਚ ਪਾ ਕੇ ਸੰਗਤਾਂ ਨੂੰ ਛਕਣ ਲਈ ਵੀ ਦਿੱਤਾ ਜਾਵੇਗਾ।ਅੰਮ੍ਰਿਤਸਰ ਦੇ ਪੰਜ ਸਰੋਵਰਾਂ ਦਾ ਇਤਿਹਾਸ ਅਤੇ ਮਹਾਨਤਾ ਤੋਂ ਜਾਣੂ ਕਰਵਾ ਕੇ ਸੰਗਤਾਂ ਨੂੰ ਪੰਜਾਂ ਸਰੋਵਰਾਂ ਦੇ ਦਰਸ਼ਨ ਇਸ਼ਨਾਨ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …