Thursday, March 28, 2024

ਸੈਨਿਕ ਮਨਿੰਦਰ ਸਿੰਘ ਦਾ ਜ਼ੱਦੀ ਪਿੰਡ ਨੋਸ਼ਹਿਰਾ ਨਾਲ ਬੰਦਾ ਵਿਖੇ ਕੀਤਾ ਸੈਨਿਕ ਸਨਮਾਨ ਨਾਲ ਅੰਤਿਮ ਸੰਸਕਾਰ

ਮਨਿੰਦਰ ਸਿੰਘ ਦੀ ਮੋਤ ਦੀ ਖਬਰ ਨਾਲ ਪਿੰਡ ਅੰਦਰ ਫੈਲੀ ਗਮ ਦੀ ਲਹਿਰ
ਪਠਾਨਕੋਟ, 7 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਦੇ ਪਿੰਡ ਨੋਸ਼ਹਿਰਾ ਨਾਲਬੰਦਾ ਵਿੱਚ ਅੱਜ ਉਸ ਸਮੇਂ ਮਾਹੋਲ ਬਹੁਤ ਹੀ ਗਮਗੀਨ ਹੋ ਗਿਆ,ਜਦੋਂ ਇੱਕ ਸੈਨਿਕ ਜਵਾਨ ਦੀ ਲਾਸ਼ ਪਿੰਡ ਪਹੁੰਚੀ।ਜਵਾਨ ਦੇ ਪਰਿਵਾਰਕ ਮੈਂਬਰਾਂ ਦੀਆਂ ਚੀਕਾਂ ਨਾਲ ਪੂਰੇ ਪਿੰਡ ਅੰਦਰ ਦੁੱਖ ਦੀ ਲਹਿਰ ਦੋੜ ਗਈ।
                  ਪਿੰਡ ਨੋਸ਼ਹਿਰਾ ਨਾਲਬੰਦਾ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਸੁੱਖਾ ਨੇ ਦੱਸਿਆ ਕਿ ਮਨਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਕਰੀਬ ਦੋ ਸਾਲ ਪਹਿਲਾਂ 307 ਮੀਡੀਅਮ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ ਅਤੇ ਇਸ ਸਮੇਂ ਅਰਣਾਚਲ ਪ੍ਰਦੇਸ਼ ਵਿਖੇ ਤੈਨਾਤ ਸੀ।ਉਨ੍ਹਾਂ ਦੱਸਿਆ ਕਿ ਮਨਿੰਦਰ ਸਿੰਘ ਪਿਛਲੇ ਦਿਨੀ ਛੁੱਟੀ ਆਇਆ ਹੋਇਆ ਸੀ ਅਤੇ ਬੁੱਧਵਾਰ ਨੂੰ ਅਪਣੀ ਯੂਨਿਟ ਵਿੱਚ ਵਾਪਸ ਜਾ ਰਿਹਾ ਸੀ, ਕਿ ਮਨਿੰਦਰ ਸਿੰਘ ਘਰ ਤੋਂ ਮੋਟਰਸਾਇਕਲ ‘ਤੇ ਗਿਆ ਸੀ।ਉਸ ਨੇ ਦਸੂਹਾ ਦੇ ਨਜ਼ਦੀਕ ਪਿੰਡ ਤੇਰੀਕੇਆਨਾ ਵਿਖੇ ਅਪਣੀ ਭੂਆ ਦੇ ਘਰ ਮੋਟਰਸਾਇਕਲ ਲਗਾ ਕੇ ਅਰਣਾਚਲ ਪ੍ਰਦੇਸ਼ ਲਈ ਰਵਾਨਾ ਹੋਣਾ ਸੀ।ਜਿਵੇਂ ਹੀ ਮਨਿੰਦਰ ਸਿੰਘ ਮੁਕੇਰੀਆਂ ਨਜ਼ਦੀਕ ਪਹੁੰਚਿਆ ਤਾਂ ਇੱਕ ਸੜਕ ਦੁਰਘਟਨਾ ਵਿੱਚ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਮੁਕੇਰੀਆਂ ਵਿੱਚ ਦਾਖਲ ਕਰਵਾਇਆ ਗਿਆ।ਪਰ ਮਨਿੰਦਰ ਸਿੰਘ ਦੀ ਹਾਲਕ ਹੋਰ ਗੰਭੀਰ ਹੋ ਗਈ ਅਤੇ ਸਿਵਲ ਹਸਪਤਾਲ ਵਲੋਂ ਮਨਿੰਦਰ ਸਿੰਘ ਨੂੰ ਐਮ.ਐਚ ਹਸਪਤਾਲ ਪਠਾਨਕੋਟ ਵਿਖੇ  ਰੈਫਰ ਕਰ ਦਿੱਤਾ ਗਿਆ।ਜਿਥੇ ਇਲਾਜ਼ ਦੋਰਾਨ ਮਨਿੰਦਰ ਦੀ ਮੋਤ ਹੋ ਗਈ।
               ਜਿਕਰਯੋਗ ਹੈ ਕਿ ਸੈਨਿਕ ਮਨਿੰਦਰ ਸਿੰਘ ਦੋ ਭੈਣਾਂ ਦਾ ਇਕੱਲਾ ਭਰਾ ਸੀ।ਅੱਜ ਮਨਿੰਦਰ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਨੋਸ਼ਹਿਰਾ ਨਾਲਬੰਦਾ ਵਿਖੇ ਪੂਰੇ ਸੈਨਿਕ ਸਨਮਾਨ ਨਾਲ ਕਰ ਦਿੱਤਾ ਗਿਆ।
                 ਜਿਲ੍ਹਾ ਪ੍ਰਸਾਸ਼ਨ ਵਲੋਂ ਨਾਇਬ ਤਹਿਸੀਲਦਾਰ ਯਸਪਾਲ ਸਿੰਘ ਬਾਜਵਾ, ਵਿਭੂਤੀ ਸਰਮਾ ਹਲਕਾ ਇੰਚਾਰਜ਼ ਆਮ ਆਦਮੀ ਪਾਰਟੀ ਅਤੇ ਹੋਰ ਲੋਕਾਂ ਨੇ ਪਹੁੰਚ ਕੇ ਭਿੱਜੀਆਂ ਅੱਖਾਂ ਨਾਲ ਸੈਨਿਕ ਮਨਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਨਮਨ ਕੀਤਾ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …