Friday, March 29, 2024

ਖ਼ਾਲਸਾ ਕਾਲਜ ਨਰਸਿੰਗ ਵਿਖੇ 2 ਰੋਜ਼ਾ ਰਾਸ਼ਟਰੀ ਰਿਸਰਚ ਵੈਬੀਨਾਰ

ਅੰਮ੍ਰਿਤਸਰ, 11 ਜੁਲਾਈ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ 2 ਰੋਜ਼ਾ ‘ਰਾਸ਼ਟਰੀ ਰਿਸਰਚ ਵੈਬੀਨਾਰ’ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ।ਇਸ ਸਮਾਗਮ ਦੌਰਾਨ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ (ਫ਼ਰੀਦਕੋਟ) ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਵਲੋਂ ਆਪਣੀਆਂ ਸ਼ੁਭ ਇੱਛਾਵਾਂ ਭੇਜ ਕੇ ਪ੍ਰੋਗਰਾਮ ਨੂੰ ਸਫ਼ਲ ਬਣਾਇਆ।
                   ਪ੍ਰਿੰਸੀਪਲ ਡਾ. ਕਮਲਜੀਤ ਕੌਰ ਨੇ ਦੱਸਿਆ ਕਿ ਇਸ ਦੌਰਾਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਜਾਰੀ ਆਪਣੇ ਸੰਦੇਸ਼ ਰਾਹੀਂ ਇਸ ਰਾਸ਼ਟਰੀ ਰਿਸਰਚ ਸੈਸ਼ਨ ਦੀ ਕਾਮਯਾਬੀ ਲਈ ਸ਼ੁੱਭ ਇੱਛਾਵਾਂ ਦਿੱਤੀਆਂ।
                              ਡਾ. ਵਰਸ਼ਾ ਤਨੂ, ਡਾ. ਸੀ.ਪੀ ਯਾਦਵ, ਡਾ. ਹਰਮੀਤ ਕੌਰ ਕੰਗ, ਡਾ. ਭਾਰਤ ਪਾਰੀਕ ਆਦਿ ਰਿਸਰਚ ਮਹਿਰਾਂ ਵਲੋਂ ਰਿਸਰਚ ਸਬੰਧੀ ਵੱਖ-ਵੱਖ ਵਿਸ਼ਿਆਂ ਪ੍ਰਤੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਡਾ. ਕਮਲਜੀਤ ਕੌਰ ਨੇ ਆਈ.ਐਨ.ਐਸ.ਸੀ.ਓ.ਐਲ (93) ਹੈਲਥ ਸਕਿਲ ਟੀਮ ਵਲੋਂ ਵੈਬੀਨਾਰ ਕਰਵਾਉਣ ’ਚ ਸਹਿਯੋਗ ਕਰਨ ਲਈ ਭਰਪੂਰ ਸਵਾਗਤ ਅਤੇ ਮੁਖ ਮਹਿਮਾਨਾਂ, ਰਿਸਰਚ ਵੈਬੀਨਾਰ ਵਿਸ਼ਾ ਮਾਹਿਰਾਂ, ਡੈਲੀਗੇਟਾਂ ਅਤੇ ਕਾਲਜ ਸਟਾਫ਼ ਦੀ ਸ਼ਲਾਘਾ ਕੀਤੀ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …