Wednesday, April 24, 2024

ਘੱਟ ਗਿਣਤੀ ਕਮਿਸ਼ਨ ਦੇ ਦੋ ਮੈਂਬਰਾਂ ਨੇ ਕੀਤਾ ਅੰਮ੍ਰਿਤਸਰ ਜੇਲ੍ਹ ਦਾ ਦੌਰਾ

ਈਦ ਦੇ ਤਿਉਹਾਰ ‘ਤੇ ਹਵਾਲਾਤੀਆਂ ਤੇ ਕੈਦੀਆਂ ਦਾ ਕਰਵਾਇਆ ਮੂੰਹ ਮਿੱਠਾ

ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਦੋ ਮੈਂਬਰੀ ‘ਵਫਦ‘ ਵਿੱਚ ਸ਼ਾਮਲ ਜਨਾਬ ਲਾਲ ਹੁਸੈਨ ਅਤੇ ਸੁਭਾਸ਼ ਬੋਬਾ ਨੇ ਅੱਜ ਅੰਮ੍ਰਿਤਸਰ ਜੇਲ੍ਹ ਦਾ ਦੌਰਾ ਕੀਤਾ।
               ਜਨਾਬ ਲਾਲ ਹੁਸੈਨ ਅਤੇ ਸੁਭਾਸ਼ ਥੋਬਾ ਨੇ ਮੁਸਲਿਮ ਕੈਦੀਆਂ ਅਤੇ ਹਵਾਲਾਤੀਆਂ ਨਾਮ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ ਅਤੇ ਮਿਠਾਈ ਤੋਹਫੇ ਵਜੋਂ ਭੇਟ ਕੀਤੀ।ਇਸ ਤੋਂ ਬਾਅਦ ਜੇਲ੍ਹ ਦੀ ਚਰਚ ਕਮੇਟੀ ਦੇ ਵਫ਼ਦ ਨੇ ਕਮਿਸ਼ਨ ਦੇ ਮੈਂਬਰਾਂ ਨਾਲ ਮੁਲਾਕਾਤ ਕਰਕੇ ਆਪਣੀਆਂ ਮੁਸ਼ਕਿਲਾਂ ਤੋਂ ਕਮਿਸ਼ਨ ਨੂੰ ਜਾਣੂ ਕਰਵਾਇਆ।
                  ਲਾਲ ਹੁਸੈਨ ਅਤੇ ਸੁਭਾਸ਼ ਥੋਬਾ ਨੇ ਜਿਲਾ ਜੇਲ੍ਹ ਪ੍ਰਸ਼ਾਸ਼ਨ ਦੀ ਸਵਾਗਤੀ ਕਮੇਟੀ ਵਿੱਚ ਸ਼ਾਮਿਲ ਸਹਾਇਕ ਸੁਪਰਡੈਂਟ ਜੇਲ੍ਹ ਸ਼ੈਮੂਆਲ ਜੋਤੀ, ਡਿਪਟੀ ਸੁਪਰਡੈਂਟ ਜੇਲ੍ਹ ਰਾਜਾ ਨਵਦੀਪ ਸਿੰਘ ਨਾਲ ਜੇਲ੍ਹ ਪ੍ਰਸ਼ਾਸ਼ਨਕ ਪ੍ਰਬੰਧਾਂ ਬਾਰੇ ਚਰਚਾ ਕੀਤੀ ਅਤੇ ਮੁਸਲਿਮ ਸਮਾਜ ਦੇ ਨਾਲ ਸਬੰਧਿਤ ਕੈਦੀਆਂ ਅਤੇ ਹਵਾਲਾਤੀਆਂ ਲਈ ਮਸਜਿਦ ਦਾ ਢੁੱਕਵਾਂ ਪ੍ਰਬੰਧ ਕਰਨ ਲਈ ਨਿਰਦੇਸ਼ ਦਿੱਤੇ।ਫਰਜ਼ੀ ਕੇਸਾਂ ਨਾਲ ਸਬੰਧਤ ਹਵਾਲਾਤੀਆਂ ਦੇ ਕੇਸਾਂ ਦੀ ਪੈਰਵਾਈ ਕਰਨ ਲਈ ਸਹਿਮਤੀ ਬਣੀ।ਬਹੁਗਿਣਤੀ ਹਵਾਲਾਤੀਆਂ ਨੇ ਕਮਿਸ਼ਨ ਅੱਗੇ ਪੇਸ਼ ਹੋ ਕੇ ਆਪਣੇ ਪੱਖ ਰੱਖੇ।
              ਇਸ ਮੌਕੇ ਲਾਲ ਹੁਸੈਨ ਦੇ ਪੀ.ਆਰ.ਓ ਸਤਨਾਮ ਸਿੰਘ ਗਿੱਲ, ਦਲਮੀਰ ਹੁਸੈਨ ਬਿਹਾਰੀਪੁਰ, ਕੁਲਵੰਤ ਮਸੀਹ, ਟੋਨੀ ਪ੍ਰਧਾਨ ਆਦਿ ਹਾਜ਼ਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …