Friday, March 29, 2024

ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਤੇ ਇਲਾਜ਼ ਕੇਂਦਰ ਕਮੇਟੀ ਦੀ ਮੀਟਿੰਗ

ਡਿਪਟੀ ਕਮਿਸ਼ਨਰ ਨੇ ਮਰੀਜ਼ਾਂ ਦੇ ਮੁਕੰਮਲ ਇਲਾਜ਼ ਦੀ ਕੀਤੀ ਹਦਾਇਤ

ਅੰਮ੍ਰਿਤਸਰ, 14 ਜੁਲਾਈ (ਸੁਖਬੀਰ ਸਿੰਘ) – ਮੈਡੀਕਲ ਕਾਲਜ ਵਿਖੇ ਚੱਲ ਰਹੇ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਉ ਅਤੇ ਮੁੜ ਵਸੇਬਾ ਕੇਂਦਰ ਦੀ ਪ੍ਬੰਧਨ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਹਦਾਇਤ ਕੀਤੀ ਕਿ ਨਸ਼ੇ ਦੇ ਪੀੜਤ ਰੋਗੀਆਂ ਦਾ ਮੁਕੰਮਲ ਇਲਾਜ਼ ਤਕ ਦੇ ਪ੍ਰਬੰਧ ਹਸਪਤਾਲ ਕਰੇ, ਚਾਹੇ ਇਸ ਲਈ ਮਰੀਜ਼ ਨੂੰ ਦਾਖਲ ਰੱਖਣਾ ਪਵੇ ਜਾਂ ਘਰ ਬੈਠ ਕੇ ਦਵਾਈ ਖਾਣ ਦਾ ਪ੍ਬੰਧ ਹੋਵੇ। ਉਨ੍ਹਾਂ ਕਿਹਾ ਕਿ ਮੇਰੇ ਲਈ ਇਸ ਤੋਂ ਵੱਡੀ ਖੁਸ਼ੀ ਵਾਲੀ ਕੋਈ ਹੋਰ ਗੱਲ ਨਹੀਂ ਹੋ ਸਕਦੀ ਕਿ ਸਾਡੇ ਕੇਂਦਰ ਤੋਂ ਕਿਸੇ ਜਵਾਨ ਨੂੰ ਨਵੀਂ ਜਿੰਦਗੀ ਮਿਲ ਜਾਵੇ। `
                  ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿਚ ਨਸ਼ੇ ਤੋਂ ਪੀੜਤ ਵਿਅਕਤੀਆਂ ਨੂੰ ਦਾਖਲ ਕਰਕੇ ਇਲਾਜ਼ ਕਰਨ ਦਾ ਪ੍ਰਬੰਧ ਹੈ।ਇਸ ਲਈ 50 ਬਿਸਤਰਿਆਂ ਦਾ ਹਸਪਤਾਲ ਹੈ, ਜਿਥੇ ਮੈਡੀਕਲ ਕਾਲਜ ਹੋਣ ਕਾਰਨ ਹਰੇਕ ਤਰ੍ਹਾਂ ਦੇ ਡਾਕਟਰ ਦੀ ਸਹੂਲਤ ਮੌਜ਼ੂਦ ਹੈ।ਉਨਾਂ ਦੱਸਿਆ ਕਿ ਮੈਡੀਕਲ ਕਾਲਜ ਅਧੀਨ ਓਟ ਸੈਂਟਰ, ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਕੰਮ ਕਰ ਰਹੇ ਹਨ, ਜਿਥੇ ਰੋਜ਼ਾਨਾ ਨਸ਼ੇ ਤੋਂ ਪੀੜਤ ਵਿਅਕਤੀਆਂ ਦਾ ਇਲਾਜ਼ ਬਿਲਕੁੱਲ ਮੁਫ਼ਤ ਕੀਤਾ ਜਾ ਰਿਹਾ ਹੈ।ਮਰੀਜ਼ਾਂ ਨੂੰ ਵਧੀਆ ਖਾਣਾ, ਮਨੋਵਿਗਿਆਨਕ ਡਾਕਟਰਾਂ ਦੁਆਰਾ ਕੌਂਸਲਿੰਗ, ਖੇਡਾਂ ਦਾ ਪ੍ਬੰਧ, ਟੈਲੀਵਿਜ਼ਨ ਆਦਿ ਦੀ ਸਹੂਲਤ ਬਿਲਕੁੱਲ ਮੁਫ਼ਤ ਦਿੱਤੀ ਜਾ ਰਹੀ ਹੈ ਅਤੇ ਕਰੀਬ 2 ਕਰੋੜ ਰੁਪਏ ਦਾ ਸਲਾਨਾ ਖਰਚ ਇਸ ਕੇਂਦਰ ‘ਤੇ ਸਰਕਾਰ ਕਰ ਰਹੀ ਹੈ।ਉਨਾਂ ਦੱਸਿਆ ਕਿ ਸੈਂਟਰ ਵਿੱਚ ਮਾਊਂਸਲਰ ਵੀ ਮੌਜ਼ੂਦ ਹਨ, ਜੋ ਕਿ ਨਸ਼ਾ ਪੀੜਤਾਂ ਦੀ ਕੌਂਸਲਿੰਗ ਕਰਕੇ ਨਸ਼ਾ ਛੱਡਣ ਲਈ ਪ੍ਰੇਰਿਤ ਕਰਦੇ ਹਨ।
                 ਡਿਪਟੀ ਕਮਿਸ਼ਨਰ ਨੇ ਜਿਲ੍ਹੇ ਦੇ ਸਾਰੇ ਜਾਗਰੂਕ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਆਪਣੇ, ਗਵਾਂਢੀ ਜਾਂ ਜਾਣਕਾਰ ਦੇ ਬੱਚੇ ਜੋ ਕਿ ਬੁਰੀ ਸੰਗਤ ਕਾਰਨ ਨਸ਼ੇ ਦੇ ਆਦੀ ਹੋ ਗਏ ਹਨ, ਨੂੰ ਨਵਾਂ ਜੀਵਨ ਦੇਣ ਲਈ ਇਸ ਕੇਂਦਰ ਦੀ ਸੇਵਾ ਬਿਲਕੁਲ ਮੁਫ਼ਤ ਲੈ ਸਕਦੇ ਹਨ।ਉਨ੍ਹਾਂ ਇਸ ਕੇਂਦਰ ਤੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਲਾਭ ਲੈਣ ਲਈ ਡਾਕਟਰ ਰਾਜੀਵ ਅਰੋੜਾ ਨਾਲ ਫੋਨ ਨੰਬਰ 94171814320 ‘ਤੇ ਸੰਪਰਕ ਕਰਨ ਦੀ ਬੇਨਤੀ ਕੀਤੀ।
             ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ, ਸਿਵਲ ਸਰਜਨ ਡਾ. ਚਰਨਜੀਤ ਸਿੰਘ, ਸੈਕਟਰੀ ਰੈਡ ਕਰਾਸ ਜਿੰਦਰ ਰਾਜਾ ਅਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …