Saturday, April 20, 2024

ਟੁੱਟੀਆਂ ਸੜਕਾਂ, ਚੈਂਬਰ, ਪਾਣੀ ਦੀ ਨਿਕਾਸੀ ਤੇ ਨਜਾਇਜ਼ ਕਬਜ਼ੇ ਦੇ ਮਸਲੇ ਪਹਿਲ ਦੇ ਆਧਾਰ `ਤੇ ਹੋਣਗੇ ਹੱਲ – ਮੰਤਰੀ ਨਿੱਜ਼ਰ

ਹਲਕਾ ਪੂਰਬੀ ਦੇ ਫੋਕਲ ਪੁਆਇੰਟ ‘ਚ ਵੀ ਬਣਾਇਆ ਜਾਵੇਗਾ ਮੁਹੱਲਾ ਕਲਿਨਿਕ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ) – ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜ਼ਰ ਨਗਰ ਨਿਗਮ ਕਮਿਸ਼ਨਰ ਕੁਮਾਰ ਸੌਰਭ ਰਾਜ ਨੂੰ ਨਾਲ ਲੈ ਕੇ ਅੱਜ ਫੋਕਲ ਪੁਆਇੰਟ ਇੰਡਸਟ੍ਰੀਅਲ ਵੈਲਫੇਅਰ ਐਸੋਸੀਏਸ਼ਨ ਦੀਆਂ ਮੁਸ਼ਕਲਾਂ ਸੁਣਨ ਲਈ ਪਹੁੰਚੇ।ਉਨਾਂ ਨਾਲ ਡਾ. ਗੁਰਲਾਲ ਸਿੰਘ, ਪੀ.ਏ ਮਨਿੰਦਰਪਾਲ ਸਿੰਘ, ਪੀ.ਏ ਨਵਨੀਤ ਸ਼ਰਮਾ ਤੇ ਮਨਪ੍ਰੀਤ ਸਿੰਘ ਆਦਿ ਵੀ ਮੌਜ਼ੂਦ ਸਨ।ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਖੋਸਲਾ ਦੀ ਅਗਵਾਈ ਵਿੱਚ ਸਮੂਹ ਮੈਂਬਰਾਂ ਨੇ ਕੈਬਨਿਟ ਮੰਤਰੀ ਨਿੱਜ਼ਰ ਦਾ ਸਵਾਗਤ ਕੀਤਾ।ਐਸੋਸੀਏਸ਼ਨ ਨੇ ਡਾ. ਨਿੱਜ਼ਰ ਨੂੰ ਇਕ ਮੰਗ ਪੱਤਰ ਸੌਂਪਿਆ।
                ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਨਿੱਜ਼ਰ ਨੇ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਬਹੁਤੇ ਘੈਂਟ ਨਹੀਂ ਬਲਕਿ ਚੰਗੇ ਦਿਲ ਵਾਲੇ ਵਿਅਕਤੀ ਦੀ ਲੋੜ ਹੁੰਦੀ ਹੈ, ਜੋ ਮੁਸ਼ਕਲਾਂ ਹੱਲ ਕਰਨ ਪ੍ਰਤੀ ਸੰਜ਼ੀਦਗੀ ਰੱਖਦਾ ਹੋਵੇ।ਇਸੇ ਕਾਰਨ ਉਹ ਅੱਜ ਨਗਰ ਨਿਗਮ ਕਮਿਸ਼ਨਰ ਕੁਮਾਰ ਸੌਰਵ ਰਾਜ ਨੂੰ ਵੀ ਨਾਲ ਲੈ ਕੇ ਆਏ ਹਨ, ਤਾਂ ਜੋ ਇਥੋਂ ਦੀਆਂ ਸਮੱਸਿਆਵਾਂ ਨੂੰ ਦੇਖ ਕੇ ਜਲਦ ਤੋਂ ਜਲਦ ਕੀਤੀਆਂ ਜਾ ਸਕਣ।ਉਨ੍ਹਾਂ ਕਿਹਾ ਕਿ ਦੇਖਣ ਵਿਚ ਆਇਆ ਹੈ ਕਿ ਇਥੇ ਨਜਾਇਜ਼ ਕਬਜ਼ਿਆਂ ਦੀ ਸਮੱਸਿਆ ਹੈ।ਸੀਵਰੇਜ ਖਰਾਬ ਤੇ ਚੈਂਬਰ ਵੀ ਨਹੀਂ ਹਨ।ਸੜਕਾਂ ਬਹੁਤ ਬੁਰੀ ਤਰਾਂ ਟੁੱਟੀਆਂ ਹੋਈਆਂ ਨੇ ਅਤੇ ਸੜਕਾਂ ਦੇ ਕੰਡੇ ਵੀ ਉਚੇ ਹਨ।ਜਿਸ ਕਰਕੇ ਪਾਣੀ ਦੀ ਨਿਕਾਸੀ ਵਿੱਚ ਵੀ ਮੁਸ਼ਕਲ ਆਉਂਦੀ ਹੈ।ਉਨ੍ਹਾਂ ਕਿਹਾ ਕਿ ਸੜਕਾਂ ਦਾ ਬਜ਼ਟ ਤਿਆਰ ਹੋਵੇਗਾ।ਜੇਕਰ ਸੀਮੈਂਟ ਦੀ ਸੜਕ ਪਾਈ ਜਾਂਦੀ ਹੈ ਤਾਂ ਹੁਣ ਵੀ ਸ਼ੁਰੂ ਹੋ ਜਾਵੇਗੀ, ਪਰ ਜੇਕਰ ਲੁੱਕ ਦੀ ਸੜਕ ਪਾਉਣੀ ਪਈ ਤਾਂ ਅਕਤੂਬਰ ਤੱਕ ਇੰਤਜ਼ਾਰ ਕਰਨਾ ਪਵੇਗਾ।ਉਨ੍ਹਾਂ ਕਿਹਾ ਕਿ ਵੈਲਫੇਅਰ ਐਸੋਸੀਏਸ਼ਨ ਨੂੰ ਪ੍ਰਦੂਸ਼ਣ ਬੋਰਡ ਸਬੰਧੀ ਕੁੱਝ ਸ਼ਿਕਾਇਤਾਂ ਹਨ, ਉਨ੍ਹਾਂ ‘ਤੇ ਵੀ ਗੌਰ ਕੀਤਾ ਜਾਵੇਗਾ।ਫਾਇਰ ਸਟੇਸ਼ਨ ਦੀ ਮੰਗ ਵੀ ਐਸੋਸੀਏਸ਼ਨ ਨੇ ਰੱਖੀ ਹੈ, ਇਸ ਸੰਬੰਧੀ ਟੈਂਡਰ ਲਗਵਾਇਆ ਜਾਵੇਗਾ।
               ਮੰਤਰੀ ਨਿੱਜ਼ਰ ਨੇ ਕਿਹਾ ਕਿ 15 ਅਗਸਤ ਆਜ਼ਾਦੀ ਦਿਹਾੜੇ ਪੰਜਾਬ ਸਰਕਾਰ 75 ਮੁਹੱਲਾ ਕਲੀਨਿਕ ਲਾਂਚ ਕਰ ਰਹੀ ਹੈ, ਜਿਨ੍ਹਾਂ ਵਿਚੋਂ ਇਕ ਵਿਧਾਇਕ ਜੀਵਨਜੋਤ ਕੌਰ ਦੇ ਹਲਕਾ ਪੂਰਬੀ ਦੇ ਫੋਕਲ ਪੁਆਇੰਟ ‘ਚ ਵੀ ਲਗਵਾਇਆ ਜਾਵੇਗਾ।ਇਥੇ ਕੰਮ ਕਰਦੀ ਲੇਬਰ ਨੂੰ ਇਸ ਦੀ ਬਹੁਤ ਸਹੂਲਤ ਮਿਲੇਗੀ।
                      ਇਸ ਮੌਕੇ ਰਜਿੰਦਰ ਮਰਵਾਹਾ, ਜਨਰਲ ਸਕੱਤਰ ਸੁਭਾਸ਼ ਅਰੋੜ਼ਾ, ਚਰਨਜੀਤ ਸ਼ਰਮਾ, ਵਾਇਸ ਚੇਅਰਮੈਨ ਅਜੀਤ ਸਿੰਘ ਭੁੱਲਰ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨਵਲ ਗੁਪਤਾ, ਸੰਜੀਵ ਸ਼ਰਮਾ, ਵਾਈਸ ਪ੍ਰੈਜ਼ੀਡੈਂਟ ਅਮਿਤ ਗੁਪਤਾ, ਗੁਰਨਾਮ ਸਿੰਘ, ਖਜ਼ਾਨਚੀ ਸੰਜੇ ਅਗਰਵਾਲ ਤੇ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …